ਚੰਡੀਗੜ੍ਹ (ਹਰਦੇਵ ਮਾਨ ): ਪੰਜਾਬ ਪੁਲਿਸ ਨੇ ਸਿਵਲੀਅਨ ਸਪੋਰਟ ਸਟਾਫ ਦੇ ਅਹੁਦਿਆਂ ਲਈ ਆਸਮੀਆਂ ਕੱਢੀਆਂ ਹਨ। ਇਸ ਅਹੁਦੇ ’ਤੇ ਕੁਲ 634 ਨਿਯੁਕਤੀਆਂ ਕੀਤੀਆਂ ਜਾਣਗੀਆਂ।
ਇਹ ਭਰਤੀਆਂ ਪੰਜਾਬ ਬਿਊਰੋ ਆਫ ਇਨਵੈਸਟੀਗੇਸ਼ਨ ਪੀਬੀਆਈ ਵਿਚ ਕੀਤੀ ਜਾਵੇਗੀ। ਅਜਿਹੇ ਵਿਚ ਇਨ੍ਹਾਂ ਅਹੁਦਿਆਂ ਲਈ ਚਾਹਵਾਨ ਤੇ ਯੋਗ ਉਮੀਦਵਾਰ ਅਧਿਕਾਰਿਤ ਵੈਬਸਾਈਟ punjabpolice.gov.in ’ਤੇ ਜਾ ਕੇ ਡਿਟੇਲਡ ਨੋਟੀਫਿਕੇਸ਼ਨ ਚੈੱਕ ਕਰ ਸਕਦੇ ਹਨ।
ਆਨਲਾਈਨ ਅਰਜ਼ੀ ਪ੍ਰਕਿਰਿਆ 17 ਅਗਸਤ ਤੋਂ ਸ਼ੁਰੂ ਕੀਤੀ ਗਈ ਸੀ ਅਤੇ ਅਰਜ਼ੀ ਦੇਣ ਦੀ ਆਖ਼ਰੀ ਤਰੀਕ 7 ਸਤੰਬਰ ਹੈ। ਆਖਰੀ ਤਰੀਕ ਤੋਂ ਬਾਅਦ ਕੋਈ ਅਰਜ਼ੀ ਫਾਰਮ ਸਵੀਕਾਰ ਨਹੀਂ ਕੀਤੇ ਜਾਣਗੇ।

EDITOR
CANADIAN DOABA TIMES
Email: editor@doabatimes.com
Mob:. 98146-40032 whtsapp