LATEST NEWS : ਬਸਪਾ – ਅਕਾਲੀ ਦਲ ਗਠਜੋੜ ਦੇ ਤਾਲਮੇਲ ਕਮੇਟੀ ਦੀ ਅੰਮ੍ਰਿਤਸਰ ਮੀਟਿੰਗ ਰੱਦ, ਅਗਲੀ ਤਾਰੀਖ…..

ਬਸਪਾ ਅਕਾਲੀ ਦਲ ਗਠਜੋੜ ਦੇ ਤਾਲਮੇਲ ਕਮੇਟੀ ਦੀ ਅੰਮ੍ਰਿਤਸਰ ਮੀਟਿੰਗ ਰੱਦ, ਅਗਲੀ ਤਾਰੀਖ 3ਫਰਵਰੀ ਚੰਡੀਗੜ੍ਹ ਹੋਵੇਗੀ

ਹੁਸ਼ਿਆਰਪੁਰ 1ਫਰਵਰੀ
ਬਹੁਜਨ ਸਮਾਜ ਪਾਰਟੀ ਦੇ ਸੂਬਾ ਜਨਰਲ ਸਕੱਤਰ ਸ੍ਰੀ ਗੁਰਲਾਲ ਸੈਲਾ ਜੀ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਜਾਣਕਾਰੀ ਦਿੰਦਿਆਂ ਕਿਹਾ ਕਿ ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਗੱਠਜੋੜ ਦੀ ਮੀਟਿੰਗ ਅੱਜ 1ਫਰਵਰੀ ਨੂੰ ਅੰਮ੍ਰਿਤਸਰ ਵਿਖੇ ਰੱਖੀ ਗਈ ਸੀ ਜੋਕਿ ਖ਼ਰਾਬ ਮੌਸਮ ਤੇ ਰੁਝੇਵਿਆਂ ਦੇ ਚਲਦੇ ਰੱਦ ਰੱਦ ਕੀਤੀ ਗਈ ਹੈ।

ਇਹ ਮੀਟਿੰਗ ਹੁਣ 3 ਫਰਵਰੀ ਨੂੰ ਚੰਡੀਗੜ੍ਹ ਵਿਖੇ ਹੋਵੇਗੀ। ਇਸ ਮੀਟਿੰਗ ਵਿੱਚ ਲੋਕ ਸਭਾ ਪੱਧਰੀ ਸੀਟਾਂ ਦੀ ਵੰਡ ਕਰਨ ਦਾ ਮੁੱਖ ਏਜੰਡਾ ਰਹੇਗਾ। ਬਹੁਜਨ ਪਾਰਟੀ ਵੱਲੋਂ ਇਸ ਤਾਲਮੇਲ ਮੀਟਿੰਗ ਵਿੱਚ ਬਸਪਾ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜੀ, ਸੂਬਾ ਇੰਚਾਰਜ ਸ੍ਰੀ ਅਜੀਤ ਸਿੰਘ ਭੈਣੀ, ਵਿਧਾਇਕ ਡਾਕਟਰ ਨਛੱਤਰਪਾਲ ਅਤੇ ਸ੍ਰੀ ਗੁਰਲਾਲ ਸੈਲਾ ਹਿੱਸਾ ਲੈਣਗੇ।

Related posts

Leave a Reply