LATEST NEWS: ਵਪਾਰੀਆਂ ਤੇ ਦੁਕਾਨਦਾਰਾਂ ਵੱਲੋਂ ਦੁਕਾਨਾਂ ਖੋਲਣ ਦੀ ਇਜਾਜ਼ਤ ਦੇਣ ਲਈ ਜਬਰਦਸਤ ਰੋਸ ਪ੍ਰਦਰਸ਼ਨ, ਸ਼ਹਿਰ ਵਿੱਚ ਰੋਸ ਮਾਰਚ

ਵਪਾਰੀਆਂ ਤੇ ਦੁਕਾਨਦਾਰਾਂ ਵੱਲੋਂ ਦੁਕਾਨਾਂ ਖੋਲਣ ਦੀ ਇਜਾਜ਼ਤ ਦੇਣ ਲਈ ਜਬਰਦਸਤ ਰੋਸ ਪ੍ਰਦਰਸ਼ਨ, ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ 

ਗੁਰਦਾਸਪੁਰ 5 ਮਈ ( ਅਸ਼ਵਨੀ ) :- ਅੱਜ ਕਰੋਨਾ ਦੇ ਨਾਂ ਹੇਠ ਪੰਜਾਬ ਸਰਕਾਰ ਤੇ ਜਿਲਾ ਪ੍ਰਸ਼ਾਸਨ ਵਲੋ ਲਗਾਈਆਂ ਪਾਬੰਦੀਆਂ ਤੋਂ ਤੰਗ ਆਏ ਵਪਾਰੀਆਂ ਤੇ ਦੁਕਾਨਦਾਰਾਂ ਦੇ ਸਬਰ ਦਾ ਬੰਨ ਉਸ ਵੇਲੇ ਟੁੱਟ ਗਿਆ ਜਦੋਂ ਸਰਕਾਰ ਵੱਲੋਂ ਸ਼ਰਾਬ ਦੇ ਠੇਕੇ ਖੋਲਣ ਦੀ ਇਜਾਜ਼ਤ ਤਾਂ ਦੇ ਦਿੱਤੀ ਗਈ ਪਰ ਕੁਝ ਦੁਕਾਨਾਂ ਨੂੰ ਗ਼ੈਰ ਜ਼ਰੂਰੀ ਕਰਾਰ ਦੇ ਕੇ ਖੋਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ । ਇਸ ਤੇ ਉਹਨਾਂ ਵਪਾਰ ਮੰਡਲ ਦੇ ਪ੍ਰਧਾਨ ਦਰਸ਼ਨ ਮਹਾਜਨ ਦੀ ਅਗਵਾਈ ਵਿੱਚ ਸਾਰੀਆ ਦੁਕਾਨਾਂ ਤੇ ਵਪਾਰਕ ਅਦਾਰੇ ਖੋਲਣ ਦੀ ਇਜਾਜ਼ਤ ਦੇਣ ਲਈ ਸ਼ਹਿਰ ਵਿੱਚ ਰੋਸ ਮਾਰਚ ਕਰਨ ਉਪਰਾਂਤ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਫਤਰ ਜਾ ਕੇ ਧਰਨਾ ਦਿੱਤਾ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਕਿ ਜਿਹੜੀਆਂ ਦੁਕਾਨਾਂ ਗ਼ੈਰ ਜ਼ਰੂਰੀ ਕਰਾਰ ਦੇ ਕੇ ਖੋਲਣ ਤੇ ਪਾਬੰਦੀ ਲਗਾਈ ਹੋਈ ਹੈ ਉਹਨਾਂ ਨੂੰ ਵੀ ਦੁਕਾਨਾਂ ਖੋਲਣ ਦੀ ਆਗਿਆ ਦਿੱਤੀ ਜਾਵੇ ।
                   ਇਸ ਮੋਕੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਵਪਾਰੀਆਂ ਦੇ ਆਗੂਆਂ ਦੇ ਨਾਲ ਵਿਚਾਰ ਕੀਤਾ ਗਿਆ ਤੇ ਉਹਨਾਂ ਕਿਹਾ ਕਿ ਉਹ ਵਪਾਰੀਆਂ ਦੀਆ ਭਾਵਨਾਵਾਂ ਸਮਝਦੇ ਹਨ ਸਾਰੀਆਂ ਪਾਬੰਦੀਆਂ ਕਰੋਨਾ ਵਾਇਰਸ ਤੋਂ ਬਚਾਓ ਲਈ ਸਰਕਾਰ ਵੱਲੋਂ ਲਾਈਆਂ ਗਈਆਂ ਹਨ । ਉਹਨਾਂ ਕਿਹਾ ਕਿ ਇਸ ਦਾ ਹੱਲ ਵਪਾਰੀ ਹੀ ਦੱਸਣ ਉਹਨਾਂ ਕਿਹਾ ਕਿ ਬਜ਼ਾਰਾਂ ਵਿੱਚ ਭੀੜ ਨਹੀਂ ਹੋਣੀ ਚਾਹੀਦੀ ਉਹ ਵਪਾਰੀਆਂ ਦੀ ਮੰਗ ਸਰਕਾਰ ਨੂੰ ਭੇਜ ਦੇਣਗੇ । ਉਹਨਾਂ ਨੇ ਸਾਰਿਆ ਨੂੰ ਕਰੋਨਾ ਟੈਸਟ ਕਰਾਉਣ ਲਈ ਕਿਹਾ ।
             ਇਸ ਮੋਕਾ ਤੇ ਹੋਰਣਾਂ ਤੋਂ ਇਲਾਵਾ ਵਿਕਾਸ ਸਵਾਰਾ , ਰੰਜੂ ਸ਼ਰਮਾ , ਅਸ਼ੋਕ ਮਹਾਜਨ , ਪਵਨ ਸ਼ਰਮਾ , ਰੋਹਿਤ ਉੱਪਲ਼ , ਪਵਨ , ਜੋਗਿੰਦਰ , ਰਜਿੰਦਰ ਨੰਦਾ , ਵਿਕਾਸ , ਦੀਪਕ ਮਹਾਜਨ ,ਬੱਬੂ ਮਹਾਜਨ , ਮੋਹਿਤ ਸਰਨਾ , ਸੁਮਿਤ ਮਹਾਜਨ ਆਦਿ ਹਾਜ਼ਰ ਸਨ ।

Related posts

Leave a Reply