LATEST NEWS: ਵਿਧਾਇਕ ਡਾ. ਰਾਜ ਕੁਮਾਰ ਤੇ ਕੈਪਟਨ ਅਮਰਿੰਦਰ ਹੋਏ ਮੇਹਰਬਾਨ, ਮੈਨੀਫੈਸਟੋ ਕਮੇਟੀ ਦੇ ਮੈਂਬਰ ਨਿਯੁਕਤ September 16, 2021September 16, 2021 Adesh Parminder Singh ਵਿਧਾਇਕ ਡਾ. ਰਾਜ ਕੁਮਾਰ ਤੇ ਕੈਪਟਨ ਅਮਰਿੰਦਰ ਹੋਏ ਮੇਹਰਬਾਨ, ਮੈਨੀਫੈਸਟੋ ਕਮੇਟੀ ਦੇ ਮੈਂਬਰ ਨਿਯੁਕਤ– ਵਿਧਾਇਕ ਡਾ. ਰਾਜ ਨੇ ਮੈਨੀਫੈਸਟੋ ਕਮੇਟੀ ਵਿੱਚ ਸ਼ਾਮਿਲ ਕਰਨ ਤੇ ਮੁੱਖ ਮੰਤਰੀ ਦਾ ਜਤਾਇਆ ਧੰਨਵਾਦਹੁਸ਼ਿਆਰਪੁਰ (ਆਦੇਸ਼ ) ਹਲਕਾ ਚੱਬੇਵਾਲ ਵਿਧਾਇਕ ਡਾ. ਰਾਜ ਕੁਮਾਰ ਪਿਛਲੇ ਕਾਫੀ ਦਿਨਾਂ ਤੋਂ ਸੁਰਖੀਆਂ ਵਿੱਚ ਹਨ ਅਤੇ ਇਸਦਾ ਕਾਰਣ ਹੈ ਕਿ ਉਹਨਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਪਾਹੀ ਦੇ ਰੂਪ ਵਿੱਚ ਲੋਕਾਂ ਦਾ ਸੇਵਾ ਕਰਦੇ ਗੋਏ ਇੱਕ ਮੁਕਾਮ ਹਾਸਿਲ ਕੀਤਾ ਹੈ। ਇਸ ਲੜੀ ਦੇ ਤਹਿਤ ਵਿਧਾਇਕ ਡਾ. ਰਾਜ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਬਣਾਈ ਗਈ ਮੈਨੀਫੈਸਟੋ ਕਮੇਟੀ ਦਾ ਮੈਂਬਰ ਚੁਣਿਆ ਕੀਤਾ ਗਿਆ ਹੈ। ਜਿਕਰਯੋਗ ਹੈ ਕਿ ਡਾ. ਰਾਜ ਕੁਮਾਰ ਦੇ ਯਤਨਾਂ ਤੋਂ ਮੁੱਖ ਮੰਤਰੀ ਨੇ 13 ਸਤੰਬਰ ਨੂੰ ਪਿੰਡ ਮੁੱਖਲਿਆਣਾ ਵਿੱਚ ਸਰਕਾਰੀ ਕਾਲਜ ਦਾ ਨੀਂਵ ਪੱਥਰ ਰੱਖਿਆ ਅਤੇ ਬੇਜਮੀਨੀ ਕਿਸਾਨਾਂ ਅਤੇ ਮਜਦੂਰਾਂ ਦੇ ਕਰਜਾ ਮਾਅਫੀ ਦੇ ਚੈਕ ਸੌਂਪੇ। ਜਿੱਥੇ ਇੱਕ ਇਤਿਹਾਸਕ ਕਦਮ ਹੈ ਜੋ ਡਾ. ਰਾਜ ਦੇ ਕਾਰਜਕਾਲ ਵਿੱਚ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ। ਮੈਨੀਫੈਸਟੋ ਕਮੇਟੀ ਦੀ ਪਹਿਲੀ ਬੈਠਕ ਜੋਕਿ ਸਿਸਵਾਂ ਫਾਰਮ ਵਿੱਚ ਆਯੋਜਿਤ ਹੋਈ ਵਿੱਚ ਭਾਗ ਲੈਣ ਉਪਰੰਤ ਡਾ. ਰਾਜ ਨੇ ਦੱਸਿਆ ਕਿ ਇਸ ਦੌਰਾਨ ਕਮੇਟੀ ਦੀ ਕਾਰਜਪ੍ਰਣਾਲੀ ਅਤੇ ਕਾਰਜ ਸ਼ਕਤੀ ਤੇ ਚਰਚਾ ਕੀਤੀ ਗਈ। ਡਾ. ਰਾਜ ਨੇ ਦੱਸਿਆ ਕਿ ਉਹ ਆਪਣੇ ਹਲਕੇ ਵਿੱਚ ਪੂਰੀ ਤਰਾਂ ਨਾਲ ਸਰਗਰਮ ਰਹਿੰਦੇ ਹਨ ਅਤੇ ਕਾਂਗਰਸ ਐਸਸੀ ਡਿਪਾਰਟਮੈਂਟ ਦੇ ਚੇਅਰਮੈਨ ਦੇ ਤੌਰ ਤੇ ਪੂਰੇ ਪੰਜਾਬ ਵਿੱਚ ਲੋਕਾਂ ਦੇ ਸੰਪਰਕ ਵਿੱਚ ਰਹਿੰਦੇ ਹਨ ਅਤੇ ਉਹ ਲੋਕਾਂ ਦੀ ਮੰਗਾਂ ਅਤੇ ਸਮੱਸਿਆਵਾ ਨੂੰ ਚੰਗੀ ਤਰਾਂ ਜਾਣਦੇ ਹਨ। ਇਸ ਲਈ ਮੈਨੀਫੈਸਟੋ ਵਿੱਚ ਤਹਿ ਕੀਤੀਆ ਜਾਣ ਵਾਲੀਆ ਗੱਲਾਂ ਵਿੱਚ ਤੇ ਚਰਚਾ ਕਰਨ ਵਿੱਚ ਸਫਲ ਰਹਿਣਗੇ ਤਾਂ ਕਿ ਆਉਣ ਵਾਲੇ ਵਿਧਾਨਸਭਾ ਚੋਣਾਂ ਵਿੱਚ ਕਾਂਗਰਸ ਸਰਕਾਰ ਆਉਣ ਤੇ ਉਹ ਬਾਕੀ ਰਹਿੰਦੀਆਂ ਜਨ ਸਮੱਸਿਆਵਾਂ ਨੂੰ ਦੂਰ ਕਰਵਾ ਸਕਣ। ਡਾ. ਰਾਜ ਨੇ ਕਿਹਾ ਕਿ ਉਹਨਾਂ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਪਾਣੀ ਦੇ ਬਕਾਇਆ ਬਿੱਲਾਂ ਨੂੰ ਮਾਫ ਕਰਨ ਸੰਬੰਧੀ ਵੀ ਵਿਸ਼ੇਸ਼ ਕਦਮ ਉਠਾਏ ਜਾਣ। Adesh Parminder SinghEDITOR CANADIAN DOABA TIMES Email: editor@doabatimes.com Mob:. 98146-40032 whtsapp www.doabatimes.comShare this:FacebookTelegramWhatsAppPrintTwitterLike this:Like Loading...