LATEST NEWS: ਸਟਾਰ ਕਬੱਡੀ ਖਿਡਾਰੀ ਦੀ ਚਲਦੇ ਟੂਰਾਨਾਮੈਂਟ ਦੌਰਾਨ ਹੋਈ ਮੌਤ

ਜਲੰਧਰ / ਸ਼ਾਹਕੋਟ:  ਪਿੰਡ ਜੱਕੋਪੁਰ ਕਲਾਂ ਵਿਖੇ ਸ਼ਹੀਦ ਊਧਮ ਸਿੰਘ ਸਪੋਰਟਸ ਤੇ ਵੈੱਲਫੇਅਰ ਕਲੱਬ ਵੱਲੋਂ ਕਰਵਾਏ ਜਾ ਰਹੇ ਕਬੱਡੀ ਟੂਰਨਾਮੈਂਟ ਦੌਰਾਨ ਸਟਾਰ ਕਬੱਡੀ ਖਿਡਾਰੀ ਅਮਰ ਘੱਸ ਦੇ  ਅਚਾਨਕ ਸੱਟ ਲੱਗ ਗਈ।

ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰੀ ਟੀਮ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਜਿਉਂ ਹੀ ਮੌਤ ਦੀ ਖਬਰ ਟੂਰਨਾਮੈਂਟ ਵਿਚ ਮਿਲੀ ਤਾਂ ਦਰਸ਼ਕਾਂ ਦੇ ਚਿਹਰੇ ‘ਤੇ ਮਾਯੂਸੀ ਛਾ ਗਈ। ਪ੍ਰਬੰਧਕਾਂ ਨੇ ‘ਆਪ’ ਦੇ ਹਲਕਾ ਇੰਚਾਰਜ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੀ ਹਾਜ਼ਰੀ ਵਿਚ ਕਬੱਡੀ ਟੂਰਨਾਮੈਂਟ ਨੂੰ ਰੱਦ ਕਰ ਦਿੱਤਾ।

ਇਸ ਮੌਕੇ 2 ਮਿੰਟ ਦਾ ਮੌਨ ਰੱਖ ਕੇ ਮਰਹੂਮ ਖਿਡਾਰੀ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।

Related posts

Leave a Reply