LATEST NEWS: ਸੁੰਦਰ ਸ਼ਾਮ ਅਰੋੜਾ ਦੀ ਅਗਵਾਈ ਹੇਠ ਐਮ.ਸੀ. ਦੀ ਦੂਜੀ ਹਾਊਸ ਮੀਟਿੰਗ `ਚ 395.54 ਲੱਖ ਦੇ 29 ਵਿਕਾਸ ਕਾਰਜਾਂ ਨੂੰ ਪ੍ਰਵਾਨਗੀ September 16, 2021September 16, 2021 Adesh Parminder Singh ਸੁੰਦਰ ਸ਼ਾਮ ਅਰੋੜਾ ਦੀ ਅਗਵਾਈ ਹੇਠ ਐਮ.ਸੀ. ਦੀ ਦੂਜੀ ਹਾਊਸ ਮੀਟਿੰਗ `ਚ 395.54 ਲੱਖ ਦੇ 29 ਵਿਕਾਸ ਕਾਰਜਾਂ ਨੂੰ ਪ੍ਰਵਾਨਗੀਯੂ.ਈ.ਆਈ.ਪੀ-3 ਅਧੀਨ 8.01 ਕਰੋੜ ਰੁਪਏ ਦੀ ਲਾਗਤ ਨਾਲ 10 ਹੋਰ ਪਾਰਕ, ਸੱਤ ਮੈਟਲ-ਲੈਡ ਰੋਡ ਵਿਕਸਤ ਕਰਨ ਸਣੇ ਹੋਰ ਕੰਮਾਂ ਨੂੰ ਨੇਪਰੇ ਚਾੜ੍ਹਿਆ ਜਾਵੇਗਾ: ਸੁੰਦਰ ਸ਼ਾਮ ਅਰੋੜਾਹਸ਼ਿਆਰਪੁਰ, 16 ਸਤੰਬਰ (ਆਦੇਸ਼ ):ਨਗਰ ਨਿਗਮ ਵਿਖੇ ਦੂਜੀ ਜਨਰਲ ਹਾਊਸ ਮੀਟਿੰਗ ਦੌਰਾਨ ਅੱਜ ਪੰਜਾਬ ਨਿਰਮਾਣ ਪ੍ਰੋਗਰਾਮ ਅਧੀਨ 395.54 ਲੱਖ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਣ ਵਾਲੇ 29 ਵਿਕਾਸ ਕਾਰਜਾਂ ਨੂੰ ਪ੍ਰਵਾਨਗੀ ਦਿੱਤੀ ਗਈ।ਮੀਟਿੰਗ ਦੌਰਾਨ ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ ਅਤੇ ਡਿਪਟੀ ਮੇਅਰ ਰਣਜੀਤ ਚੌਧਰੀ ਸਣੇ ਕਈ ਕੌਂਸਲਰ ਸਨ। ਉਦਯੋਗ ਅਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਯੋਗ ਅਗਵਾਈ ਹੇਠ ਆਉਣ ਵਾਲੇ ਦਿਨਾਂ ਵਿੱਚ ਵਿਕਾਸ ਕਾਰਜਾਂ ਦੀ ਰਫ਼ਤਾਰ ਹੋਰ ਤੇਜ਼ ਕੀਤੀ ਜਾਵੇਗੀ।ਹੋਰ ਵੇਰਵੇ ਸਾਂਝੇ ਕਰਦਿਆਂ ਕਮਿਸ਼ਨਰ ਨਗਰ ਨਿਗਮ ਆਸ਼ਿਕਾ ਜੈਨ ਨੇ ਦੱਸਿਆ ਕਿ 29 ਵਿਕਾਸ ਕਾਰਜਾਂ ਤੋਂ ਇਲਾਵਾ ਹਾਊਸ ਨੇ 10 ਪਾਰਕਾਂ ਅਤੇ ਕਮਾਲਪੁਰ ਚੌਕ ਤੋਂ ਸਰਕਾਰੀ ਕਾਲਜ ਚੌਕ, ਫ਼ਾਰੈਸਟ ਹਾਊਸ ਰੋਡ, ਸੂਰਜ ਨਗਰ ਤੋਂ ਮਹਾਰਾਣਾ ਪ੍ਰਤਾਪ ਭਵਨ ਤੱਕ ਮੁੱਖ ਸੜਕ ਆਦਿ ਸਮੇਤ 7 ਮੈਟਲ-ਲੈਡ ਰੋਡ ਵਿਕਸਤ ਕਰਨ ਦਾ ਫ਼ੈਸਲਾ ਲਿਆ ਗਿਆ। ਇਹ ਵੀ ਫ਼ੈਸਲਾ ਕੀਤਾ ਗਿਆ ਕਿ ਯੂ.ਈ.ਆਈ.ਪੀ-3 ਅਧੀਨ 47 ਵਿਕਾਸ ਕਾਰਜ 8.01 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਕੀਤੇ ਜਾਣਗੇ। ਇਸੇ ਤਰ੍ਹਾਂ ਬੱਸ ਸਟੈਂਡ ਨੇੜੇ ਪਿੰਕ ਪਖ਼ਾਨਿਆਂ ਦੀ ਸਾਂਭ-ਸੰਭਾਲ ਸੁਲਭ ਇੰਟਰਨੈਸ਼ਨਲ ਨੂੰ ਬਿਨਾਂ ਉਪਭੋਗਤਾ ਖ਼ਰਚ ਸੌਂਪਣ ਦਾ ਫ਼ੈਸਲਾ ਵੀ ਲਿਆ ਗਿਆ। ਮੀਟਿੰਗ ਵਿੱਚ ਨਵੇਂ ਉਦਘਾਟਨ ਕੀਤੇ ਗਏ ਸਾਈਕਲ ਟਰੈਕ ਦੀ ਸਾਂਭ-ਸੰਭਾਲ ਲਈ ਦੋ ਕਾਮਿਆਂ ਦੀ ਨਿਯੁਕਤੀ ਕਰਨ ਅਤੇ ਲੋਕਾਂ ਲਈ ਇਸ ਦੇ ਸਮੇਂ ਵਿੱਚ ਵਾਧਾ ਕਰਨ ਲਈ ਮਤਾ ਵੀ ਪਾਸ ਕੀਤਾ ਗਿਆ। Adesh Parminder SinghEDITOR CANADIAN DOABA TIMES Email: editor@doabatimes.com Mob:. 98146-40032 whtsapp www.doabatimes.comShare this:FacebookTelegramWhatsAppPrintTwitterLike this:Like Loading...