LATEST NEWS : ਹੁਸ਼ਿਆਰਪੁਰ ਪੁਲਿਸ ਨੇ 3 ਕਿਲੋ ਅਫੀਮ ਸਮੇਤ ਤਿੰਨ ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ

ਹੁਸ਼ਿਆਰਪੁਰ : ਐੱਸ ਐੱਸ ਪੀ ਕੁਲਵੰਤ ਸਿੰਘ ਹੀਰ ਦੇ ਦਿਸ਼ਾ ਨਿਰਦੇਸ਼ ਹੇਠ ਸੀਆਈਏ ਸਟਾਫ ਤੇ ਥਾਣਾ ਮਾਡਲ ਟਾਊਨ ਦੀ ਪੁਲਿਸ ਨੇ 3 ਕਿਲੋ ਅਫੀਮ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀਆਂ ਦੀ ਪਛਾਣ ਅਮਰੇਸ਼ ਯਾਦਵ ਵਾਸੀ ਕੁਟੀਲ ਜ਼ਿਲ੍ਹਾ ਝਤਰਾ ਝਾਰਖੰਡ, ਨਗਿੰਦਰ ਪਾਸਵਾਨ ਵਾਸੀ ਗੋਇੰਦੀ ਥਾਣਾ ਤਰਾਸੀ ਝਾਰਖੰਡ ਤੇ ਸੁਰੇਸ਼ ਯਾਦਵ ਵਾਸੀ ਪਿੰਜ ਟੇਟਰ ਜ਼ਿਲ੍ਹਾ ਪਲਾਮੂ ਝਾਰਖੰਡ ਵਜੋ ਹੋਈ ਹੈ।

ਸੀਆਈਏ ਸਟਾਫ ਇੰਸਪੈਕਟਰ ਸ਼ਿਵ ਕੁਮਾਰ ਨੇ ਦੱਸਿਆ ਕਿ ਉਹ ਪੁਲਿਸ ਟੀਮ ਨਾਲ ਨਾਕੇਬੰਦੀ ਦੌਰਾਨ ਨਲੋਈਆ ਚੌਕ ’ਚ ਮੌਜੂਦ ਸੀ। ਇਸੇ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਕਤ ਤਿੰਨੋਂ ਵਿਅਕਤੀ ਅਫੀਮ ਵੇਚਣ ਦਾ ਧੰਦਾ ਕਰਦੇ ਹਨ, ਜੋ ਟਾਂਡਾ ਚੌਕ ਵਾਲੇ ਪਾਸੇ ਕਿਸੇ ਨੂੰ ਅਫੀਮ ਵੇਚਣ ਲਈ ਜਾ ਰਹੇ ਹਨ। ਉਹ ਪੁਲਿਸ ਟੀਮ ਨਾਲ ਟਾਂਡਾ ਚੌਕ ਵਾਲੇ ਪਾਸੇ ਚੱਲ ਪਏ।

ਜਦੋਂ ਉਹ ਅਮਰ ਫਾਰਮ ਨੇੜੇ ਪੁੱਜੇ ਤਾਂ ਪਾਣੀ ਵਾਲੀ ਹੌਦੀ ਨੇੜੇ ਉਕਤ ਤਿੰਨੋਂ ਵਿਅਕਤੀ ਬੈਠੇ ਸਨ। ਜਦੋਂ ਤਿੰਨਾਂ ਵਿਅਕਤੀਆਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋ ਤਿੰਨ ਕਿਲੋ ਅਫੀਮ ਬਰਾਮਦ ਹੋਈ। ਪੁਲਿਸ ਨੇ ਤਿੰਨਾਂ ਵਿਅਕਤੀਆਂ ਨੂੰ ਗਿ੍ਰਫਤਾਰ ਕਰਕੇ ਪਰਚਾ ਦਰਜ ਕਰ ਲਿਆ ਹੈ।

Related posts

Leave a Reply