LATEST NEWS.. ਵਿਵੇਕ ਗੁਪਤਾ ਵਲੋਂ ਦਿੱਤੇ ਅਸਤੀਫੇ ਤੇ ਭਾਜਪਾ ਸ਼ਹਿਰੀ ਪ੍ਰਧਾਨ ਗੜ੍ਹਦੀਵਾਲਾ ਦਾ ਵੱਡਾ ਬਿਆਨ More Read..


ਗੜ੍ਹਦੀਵਾਲਾ 6 ਨਵੰਬਰ (CDT) : 5 ਨਵੰਬਰ ਨੂੰ ਗੜਦੀਵਾਲਾ ਤੋਂ ਭਾਜਪਾ ਦੇ ਸ਼ਹਿਰੀ ਜਨਰਲ ਸਕੱਤਰ ਵਿਵੇਕ ਗੁਪਤਾ ਨੇ ਇੱਕ ਪ੍ਰੈਸ ਨੋਟ ਜਾਰੀ ਕਰਦਿਆਂ ਪਾਰਟੀ ਦੀਆਂ ਕੂਟ ਨਿਤੀਆਂ ਦੇ ਚਲਦਿਆਂ ਆਪਣੇ ਪਾਰਟੀ ਦੇ ਆਹੁਦੇ ਅਤੇ ਮੈਂਬਰਸ਼ਿਪ ਤੋਂ ਅਸਤੀਫ਼ਾ ਦਿੱਤਾ ਸੀ। ਜਿਸ ਨਾਲ ਗੜ੍ਹਦੀਵਾਲਾ ‘ਚ ਭਾਜਪਾ ਦੇ ਸੀਨੀਅਰ ਮੈਂਬਰਾ ਵਿਚ ਹਲਚਲ ਸ਼ੂਰੂ ਹੋ ਗਈ ਸੀ।ਵਿਵੇਕ ਗੁਪਤਾ ਵਲੋਂ ਦਿੱਤੇ ਅਸਤੀਫ਼ੇ ਤੇ ਗੜਦੀਵਾਲਾ ਤੋਂ ਭਾਜਾਪਾ ਦੇ ਸ਼ਹਿਰੀ ਪ੍ਰਧਾਨ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ। ਉਨ੍ਹਾਂ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਵਿਵੇਕ ਗੁਪਤਾ ਭਾਜਪਾ ਦੇ ਨਾਲ ਆਪਣੇ ਆਪ ਹੀ ਜੁੜੇ ਸਨ। ਉਨਾਂ ਕਿਹਾ ਕਿ ਵਿਵੇਕ ਗੁਪਤਾ ਦੇ ਕੋਲ ਨਾ ਹੀ ਸ਼ਹਿਰੀ ਜਨਰਲ ਸਕੱਤਰ ਅਤੇ ਨਾ ਹੀ ਕੋਈ ਹੋਰ ਆਹੁਦਾ ਸੀ,ਉਹਨਾਂ ਨੇ ਕਿਸ ਆਹੁਦੇ ਤੋਂ ਅਸਤੀਫਾ ਦਿੱਤਾ ਹੈ ਇਸ ਬਾਰੇ ਉਹ ਹੀ ਦੱਸ ਸਕਦੇ ਹਨ। ਉਨਾਂ ਵਲੋਂ ਦਿੱਤੇ ਅਸਤੀਫੇ ਨਾਲ ਭਾਜਪਾ ਨੂੰ ਕੋਈ ਫਰਕ ਨਹੀਂ ਪੈਂਦਾ। ਉਨ੍ਹਾਂ ਕਿਹਾ ਕਿ ਮੈਂ ਬਤੌਰ ਸ਼ਹਿਰੀ ਪ੍ਰਧਾਨ ਹੋਣ ਦੇ ਨਾਤੇ ਇਸ ਅਸਤੀਫੇ ਦਾ ਪੂਰਨ ਤੌਰ ਤੇ ਖੰਡਨ ਕਰਦਾ ਹਾਂ।

Related posts

Leave a Reply