LATEST NEWS: CRPF ਹਸਪਤਾਲਾਂ ‘ਚ ਕੁੱਲ 2439 ਅਸਾਮੀਆਂ ਲਈ ਪੈਰਾਮੈਡੀਕਲ ਸਟਾਫ ਦੀ ਭਰਤੀ ਲਈ ਇਸ਼ਤਿਹਾਰ ਜਾਰੀ, ਉਮਰ 62 ਸਾਲ ਤੋਂ ਘੱਟ ਹੋਵੇ

ਨਵੀਂ ਦਿੱਲੀ : ਕੇਂਦਰੀ ਰਿਜ਼ਰਵ ਪੁਲਿਸ ਬਲ (CRPF) ਨੇ ਦੇਸ਼ ਭਰ ‘ਚ ਸਥਿਤ ਵੱਖ-ਵੱਖ ਸੀਆਰਪੀਐੱਫ ਹਸਪਤਾਲਾਂ ‘ਚ  ਪੈਰਾਮੈਡੀਕਲ ਸਟਾਫ ਦੀ ਭਰਤੀ ਲਈ ਇਸ਼ਤਿਹਾਰ ਜਾਰੀ ਕੀਤਾ ਹੈ। ਜਾਰੀ ਇਸ਼ਤਿਹਾਰ ਅਨੁਸਾਰ ਪੈਰਾਮੈਡੀਕਲ ਸਟਾਫ ਦੀ ਕੁੱਲ 2439 ਅਸਾਮੀਆਂ ਲਈ ਉਮੀਦਵਾਰਾਂ ਦੀ ਚੋਣ ਹੇਤੂ ਵਾਕ-ਇਨ-ਇੰਟਰਵਿਊ 13 ਤੋਂ 15 ਸਤੰਬਰ 2021 ਤਕ  ਹੈ। ਇਸ ਵਾਕ-ਇਨ-ਇੰਟਰਵਿਊ ‘ਚ ਸਸ਼ਤਰ ਬਲਾਂ ਦੇ ਸੇਵਾ ਮੁਕਤ ਪੁਰਸ਼ ਤੇ ਮਹਿਲਾ ਮੁਲਾਜ਼ਮ ਹਿੱਸਾ ਲੈ ਸਕਦੇ ਹਨ, ਉਹ ਸੀਆਰਪੀਐੱਫ ਵੱਲੋਂ ਨਿਰਧਾਰਤ ਯੋਗਤਾ ਮਾਪਦੰਡਾਂ ਨੂੰ ਪੂਰਾ ਕਰਦੇ ਹੋਣ।

ਸੀਆਰਪੀਐੱਫ ਵੱਲੋਂ ਪੈਰਾਮੈਡੀਕਲ ਸਟਾਫ ਭਰਤੀ ਲਈ ਜਾਰੀ ਨੋਟੀਫਿਕੇਸ਼ਨ ਅਨੁਸਾਰ  ਆਮਰਡ ਫੋਰਸਿਜ਼ ਦੇ ਸੇਵਾਮੁਕਤ ਮੁਲਾਜ਼ਮ ਜਿਨ੍ਹਾਂ ਦੀ ਉਮਰ 62 ਸਾਲ ਤੋਂ ਘੱਟ ਹੈ, ਉਨ੍ਹਾਂ ਨੂੰ  ਪੈਰਾਮੈਡੀਕਲ ਕੇਡਰ ਦੀ ਡਿਊਟੀ ਲਈ ਇਕ ਸਾਲ ਲਈ ਤਾਇਨਾਤੀ ਦਿੱਤੀ ਜਾਵੇਗੀ। 

Related posts

Leave a Reply