ਵੱਡੀ ਲੇਟੈਸਟ ਖ਼ਬਰ : ਪ੍ਰਸਿੱਧ ਗਇਕ ਤੇ ਗੀਤਕਾਰ ਸ੍ਰੀ ਬਰਾੜ ਨੂੰ ਅੱਜ ਅਦਾਲਤ ਵੱਲੋਂ ਜ਼ਮਾਨਤ, ਦੇਰ ਸ਼ਾਮ ਤੱਕ ਸ੍ਰੀ ਬਰਾੜ ਦੀ ਜੇਲ੍ਹ ਚੋਂ ਰਿਹਾਈ ਸੰਭਵ

ਚੰਡੀਗੜ੍ਹ  : ਪ੍ਰਸਿੱਧ ਗਇਕ ਤੇ ਗੀਤਕਾਰ ਸ੍ਰੀ ਬਰਾੜ ਨੂੰ ਅੱਜ ਅਦਾਲਤ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਹੈ। ਸੈਸ਼ਨ ਜੱਜ ਰਜਿੰਦਰ ਅਗਰਵਾਲ ਦੀ ਕੋਰਟ ਵੱਲੋਂ ਪੰਜਾਹ ਹਜ਼ਾਰ ਮੁਚਲਕੇ ‘ਤੇ ਸ੍ਰੀ ਬਰਾੜ ਨੂੰ ਜ਼ਮਾਨਤ ਦੇਣ ਦੇ ਹੁਕਮ ਦਿੱਤੇ ਹਨ।
 
ਜਿਸ ਦੇ ਚੱਲਦਿਆਂ ਦੇਰ ਸ਼ਾਮ ਤੱਕ ਸ੍ਰੀ ਬਰਾੜ ਦੀ ਜੇਲ੍ਹ ਚੋਂ ਰਿਹਾਈ ਹੋ ਸਕਦੀ ਹੈ।
ਅੱਜ ਸੈਸ਼ਨ ਕੋਰਟ ਵਿੱਚ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਦਿਆਂ ਅਦਾਲਤ ਵੱਲੋਂ ਪਵਨਦੀਪ ਸਿੰਘ ਉਰਫ ਸ੍ਰੀ ਬਰਾੜ ਦੀ ਜ਼ਮਾਨਤ ਮਨਜ਼ੂਰ ਕਰ ਲਈ ਹੈ। 
 
 ਗੀਤ ‘ਜਾਨ’ ਦੇ ਗੀਤਕਾਰ ਤੇ ਗਾਇਕ ਸ੍ਰੀ ਬਰਾੜ ਸਮੇਤ ਗੀਤ ਦੇ  ਖ਼ਿਲਾਫ਼ ਸਿਵਲ ਲਾਈਨਜ਼, ਪੁਲਿਸ ਸਟੇਸ਼ਨ ਪਟਿਆਲਾ ਵਿਖੇ ਮਿਤੀ 3 ਜਨਵਰੀ, 2021 ਨੂੰ ਪੁਲਿਸ ਇੰਨਸਾਈਟਮੈਂਟ ਟੂ ਡਿਸਅਫੈਕਸ਼ਨ ਐਕਟ 1922’ ਦੀ ਧਾਰਾ 3, ਭਾਰਤੀ ਦੰਡ ਵਿਧਾਨ ਦੀ ਧਾਰਾ 500, 501,502,505,115,116,120-ਬੀ ਤਹਿਤ ਪਰਚਾ ਦਰਜ ਕੀਤਾ ਗਿਆ ਸੀ।

Related posts

Leave a Reply