ਬਠਿੰਡਾ : ਨੈਸ਼ਨਲ ਟੈਸਟਿੰਗ ਏਜੰਸੀ (NTA) ਵੱਲੋਂ ਬੁੱਧਵਾਰ ਨੂੰ ਐਲਾਨੇ ਗਏ ਜੇਈਈ ਮੇਨਜ਼ ਸੈਸ਼ਨ-4 ਦੇ ਨਤੀਜਿਆਂ ( JEE Mains Session 4 Result 2021) ‘ਚ ਬਠਿੰਡਾ ਦੇ ਪੁਲਕਿਤ ਗੋਇਲ (Pulkit Goel) ਨੇ ਦੇਸ਼ ਭਰ ‘ਚ ਪਹਿਲਾ ਸਥਾਨ ਹਾਸਲ ਕੀਤਾ ਹੈ। ਉਹ 99.98 ਅੰਕ ਲੈ ਕੇ ਸਭ ਤੋਂ ਅੱਗੇ ਰਹੇ ਹਨ।
ਨਾਮਦੇਵ ਰੋਡ ‘ਤੇ ਰਹਿਣ ਵਾਲੇ ਪੁਲਕਿਤ ਦੇ ਪਿਤਾ ਵਿਜੈ ਗੋਇਲ, ਮਾਂ ਨੀਲਮ ਗੋਇਲ ਨੇ ਦੱਸਿਆ ਕਿ ਉਨ੍ਹਾਂ ਨੂੰ ਪੂਰਾ ਯਕੀਨ ਸੀ ਕਿ ਉਨ੍ਹਾਂ ਦਾ ਬੇਟਾ ਚੰਗੇ ਨੰਬਰ ਲੈ ਕੇ ਇਸ ਪ੍ਰੀਖਿਆ ‘ਚ ਪਾਸ ਹੋਵੇਗਾ। ਉਨ੍ਹਾਂ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਪੁਲਕਿਤ ਪੂਰੇ ਦੇਸ਼ ਵਿਚ ਵਧਾਈ ਪੁਜ਼ੀਸ਼ਨ ਹਾਸਲ ਕਰ ਕੇ ਇਹ ਪ੍ਰੀਖਿਆ ਪਾਸ ਕਰੇਗਾ।
ਨਤੀਜੇ ਦਾ ਐਲਾਨ ਹੁੰਦੇ ਹੀ ਉਨ੍ਹਾਂ ਦੇ ਘਰ ਫੋਨ ‘ਤੇ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ।

EDITOR
CANADIAN DOABA TIMES
Email: editor@doabatimes.com
Mob:. 98146-40032 whtsapp