LATEST NEWS: NPS ਮੁਲਾਜ਼ਮ 21 ਮਾਰਚ ਨੂੰ ਵਿਧਾਇਕਾਂ ਨੂੰ ਮੰਗ ਪੱਤਰ ਦੇ ਕੇ ਯਾਦ ਕਰਵਾਉਣਗੇ ਪੁਰਾਣੀ ਪੈਨਸ਼ਨ ਦਾ ਵਾਅਦਾ

NPS ਮੁਲਾਜ਼ਮ 21 ਮਾਰਚ ਨੂੰ ਵਿਧਾਇਕਾਂ ਨੂੰ ਮੰਗ ਪੱਤਰ ਦੇ ਕੇ ਯਾਦ ਕਰਵਾਉਣਗੇ ਪੁਰਾਣੀ ਪੈਨਸ਼ਨ ਦਾ ਵਾਅਦਾ


ਗੜ੍ਹਦੀਵਾਲਾ 17 ਮਾਰਚ (ਚੌਧਰੀ) : ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਗਡ਼੍ਹਦੀਵਾਲਾ / ਭੂੰਗਾ ਇਕਾਈ ਦੀ ਮੀਟਿੰਗ ਗਡ਼੍ਹਦੀਵਾਲਾ ਵਿਖੇ ਪ੍ਰਧਾਨ ਪ੍ਰਿੰਸ ਦੀ ਅਗਵਾਈ ਦੇ ਵਿਚ ਹੋਈ।ਇਸ ਮੀਟਿੰਗ ਦੇ ਵਿੱਚ ਪੰਜਾਬ ਸਰਕਾਰ ਨੂੰ ਆਪਣਾ ਚੋਣ ਵਾਅਦਾ ਯਾਦ ਕਰਵਾਉਣ ਲਈ ਵਿਧਾਇਕਾਂ ਨੂੰ ਮੰਗ ਪੱਤਰ ਦੇ ਕੇ ਚੋਣਾਂ ਦੌਰਾਨ ਕੀਤੇ ਗਏ ਵਾਅਦੇ ਨੂੰ ਯਾਦ ਕਰਵਾਇਆ ਜਾਵੇਗਾ।

ਇਸ ਮੌਕੇ ਵਾਈਸ ਪ੍ਰਧਾਨ ਪੰਕਜ ਕੁਮਾਰ ਸ਼ਰਮਾ ਨੇ ਦੱਸਿਆ ਕਿ 21ਮਾਰਚ ਨੂੰ ਸਾਰੇ NPS ਮੁਲਾਜ਼ਮ ਪੂਰੇ ਪੰਜਾਬ ਵਿੱਚ ਆਪਣੇ- ਆਪਣੇ ਹਲਕੇ ਦੇ ਵਿਧਾਇਕਾਂ ਨੂੰ ਮੰਗ ਪੱਤਰ ਦੇ ਕੇ ਆਪਣੀ ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਅੱਗੇ ਰੱਖਣਗੇ ।ਉਨ੍ਹਾਂ ਕਿਹਾ ਕਿ ਸਰਕਾਰ ਨੇ ਜੇ ਸਾਡੀ ਮੰਗ ਨਾ ਮੰਨੀ ਤਾਂ ਅੱਗੇ ਤੋਂ ਹੋਰ ਤਿੱਖੇ ਸੰਘਰਸ਼ ਕੀਤੇ ਜਾਣਗੇ । ਇਸ ਮੌਕੇ ਅਨਿਲ ਕੁਮਾਰ ਬਾਹਟੀਵਾਲ,ਡਾ.ਹਰਦੀਪ ਸਿੰਘ, ਹਰਪਾਲ ਸਿੰਘ ਜੰਡੇ,ਜਸਵਿੰਦਰ ਸਿੰਘ,ਮਲਕੀਤ ਸਿੰਘ,ਦੀਪਕ ਕੌਂਡਲ,ਗੁਰਮੁਖ ਸਿੰਘ,ਗੁਰਮੁਖ ਸਿੰਘ ਬਲਾਲਾ,ਸੁਖਵਿੰਦਰ ਸਿੰਘ, ਸੰਜੀਵ ਕੁਮਾਰ,ਰਾਜ ਕੁਮਾਰ,ਜਗਵਿੰਦਰ ਸਿੰਘ ਅਤੇ ਅਨਿਲ ਕੁਮਾਰ ਗੜਦੀਵਾਲਾ ਸ਼ਾਮਲ ਸਨ ।

Related posts

Leave a Reply