LATEST NEWS : ਗ੍ਰਹਿ ਮੰਤਰੀ ਵੱਲੋਂ ਬਿਨਾਂ ਸ਼ਰਤ ਗੱਲਬਾਤ ਦਾ ਸੱਦਾ, ਬੁਰਾੜੀ ਘੇਰੇ ਵਿੱਚ ਲੲੇ ਟਰੈਕਟਰ ਟਰਾਲੀਆਂ ਤੇ ਲੋਕ ਧਰਨਾਕਾਰੀਆਂ ਵਿੱਚ ਭੇਜਣ ਦਾ ਫ਼ੈਸਲਾ

ਗ੍ਰਹਿ ਮੰਤਰੀ ਵੱਲੋਂ ਬਿਨਾਂ ਸ਼ਰਤ ਗੱਲਬਾਤ ਦਾ ਸੱਦਾ
ਬੁਰਾੜੀ ਘੇਰੇ ਵਿੱਚ ਲੲੇ ਟਰੈਕਟਰ ਟਰਾਲੀਆਂ ਤੇ ਲੋਕ ਧਰਨਾਕਾਰੀਆਂ ਵਿੱਚ ਭੇਜਣ ਦਾ ਫ਼ੈਸਲਾ

ਟੀਕਰੀ ਬਾਰਡਰ (ਦਿੱਲੀ) 30 ਨਵੰਬਰ ( CDT NEWS) ਕਿਸਾਨ ਜਥੇਬੰਦੀਆਂ ਵਲੋਂ ਸ਼ਰਤਾਂ ਤਹਿਤ ਗੱਲਬਾਤ ਦੇ ਸੱਦੇ ਨੂੰ ਰੱਦ ਕਰਕੇ ਦਿੱਲੀ ਦੀ ਪੱਕੇ ਤੌਰ ਉੱਤੇ ਘੇਰਾਬੰਦੀ ਕਰਨ ਅਤੇ ਦਿੱਲੀ ਦੇ ਬਾਕੀ ਤਿੰਨੋਂ ਹਾਈਵੇਅ ਜਾਮ ਕਰਨ ਦੇ ਕੀਤੇ ਐਲਾਨ ਉਪਰੰਤ ਆਖ਼ਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਜਥੇਬੰਦੀਆਂ ਨੂੰ ਬਿਨ੍ਹਾਂ ਸ਼ਰਤ ਗੱਲਬਾਤ ਦਾ ਸੱਦਾ ਦੇਣਾ ਪਿਆ ਅਤੇ ਬੁਰਾੜੀ ਨਿਰੰਕਾਰੀ ਗਰਾਊਂਡ ਵਿਖੇ ਕੈਦ ਕੀਤੇ ਟਰਾਲੀ ਟਰੈਕਟਰ ਅਤੇ ਕਾਰਕੁੰਨ ਵਾਪਿਸ ਮੋਰਚੇ ਵਿੱਚ ਭੇਜਣ ਦਾ ਫੈਸਲਾ ਲੈਣ ਲਈ ਮਜ਼ਬੂਰ ਕਰ ਦਿੱਤਾ। ਇਹ ਜਾਣਕਾਰੀ ਟੀਕਰੀ ਬਾਰਡਰ ਤੇ ਚਲ ਰਹੇ ਮੋਰਚੇ ਵਿੱਚ ਸਟੇਜ ਤੋਂ ਆਗੂਆਂ ਨੇ ਦਿੱਤੀ।
ਅੱਜ ਗੁਰੂ ਨਾਨਕ ਦੇਵ ਜੀ ਦੇ 551ਵੇਂ ਗੁਰਪੁਰਬ ਨੂੰ ਮਨਾਉਣ ਲਈ ਜਪ ਜੀ ਸਾਹਿਬ ਦਾ ਪਾਠ ਕਰਨ ਉਪਰੰਤ ਅਰਦਾਸ ਕੀਤੀ ਗਈ।
ਟੀਕਰੀ ਬਾਰਡਰ ਤੇ ਚਲ ਰਹੀ ਸਟੇਜ ਤੇ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਸਾਨਾਂ ਨੂੰ ਨਾਲ ਲੈਕੇ ਦਿੱਲੀ ਨੂੰ ਵਖ਼ਤ ਪਾਈ ਰੱਖਿਆ, ਅੱਜ ਓਵੇਂ ਹੀ ਉਸ ਦੇ ਵਾਰਸ ਦਿੱਲੀ ਦੀ ਘੇਰਾਬੰਦੀ ਕਰੀ ਬੈਠੇ ਹਨ। ਕਿਸਾਨ ਜਥੇਬੰਦੀਆਂ ਮੋਦੀ ਅਤੇ ਆਰ.ਐਸ.ਐਸ ਦੀਆਂ ਲੂਮਬੜ ਚਾਲਾਂ ਤੋਂ ਚੰਗੀ ਤਰ੍ਹਾਂ ਜਾਣੂ ਹਨ। ਹਰਿਆਣਾ ਦੇ ਮੁੱਖ ਮੰਤਰੀ ਖੱਟਰ ਵੱਲੋਂ ਸੰਘਰਸ਼ ਤੇ ਟਿੱਪਣੀ ਕਰਦੇ ਕਿਹਾ ਗਿਆ ਸੀ ਕਿ ਇਸ ਸੰਘਰਸ਼ ਵਿੱਚ ਹਰਿਆਣਾ ਦੇ ਕਿਸਾਨ ਸ਼ਾਮਲ ਨਹੀਂ ਹਨ ਜਦਕਿ ਇਹ ਘੋਲ ਪੰਜਾਬ ਦੇ ਕਿਸਾਨ ਨਹੀਂ, ਦੇਸ਼ ਭਰ ਦੀਆਂ 500 ਕਿਸਾਨ ਜਥੇਬੰਦੀਆਂ ਲੜ ਰਹੀਆਂ ਹਨ। ਏਥੇ ਚਲ ਰਹੇ ਧਰਨੇ ਵਿੱਚ ਅੱਧੀ ਗਿਣਤੀ ਹਰਿਆਣਾ ਦੇ ਕਿਸਾਨ ਸ਼ਾਮਲ ਹਨ। ਕਿਸਾਨਾਂ ਲਈ ਦਹੀਂ, ਲੱਸੀ, ਪਰੌਂਠੇ, ਦੁੱਧ ਤੋਂ ਲੈਕੇ ਸਾਰੀ ਰਸਦ ਦੀ ਸੇਵਾ ਹਰਿਆਣਾ ਦੇ ਪਿੰਡਾਂ ਵੱਲੋਂ ਕੀਤੀ ਜਾ ਰਹੀ ਹੈ। ਕਿਸਾਨਾਂ ਦਾ ਪੰਜਾਬ ਦੇ ਪਿੰਡਾਂ ਵਿੱਚੋਂ ਇਕੱਠਾ ਕੀਤਾ ਰਾਸ਼ਨ ਲਗਭਗ ਓਵੇਂ ਹੀ ਟਰਾਲੀਆਂ ਵਿੱਚ ਪਿਆ ਹੈ। ਪੰਜਾਬ ਦੀਆਂ ਵਿਦਿਆਰਥੀ ਅਤੇ ਨੌਜਵਾਨ ਜਥੇਬੰਦੀਆਂ ਨੇ 4 ਦਸੰਬਰ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨਾਂ ਦੀ ਹਮਾਇਤ ਲਈ ਦਿੱਲੀ ਕੂਚ ਕਰਨ ਦਾ ਐਲਾਨ ਕੀਤਾ ਹੈ। ਅੱਜ ਇਸ ਧਰਨੇ ਵਿੱਚ ਇਕ ਕਿਸਾਨ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਹਸਪਤਾਲ ਵਿੱਚ ਲਿਜਾਇਆ ਗਿਆ। ਇਸ ਦੇ ਨਾਲ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਲਗਾਤਾਰ ਆਪਣੇ ਖੂਫ਼ੀਆ ਤੰਤਰ ਅਤੇ ਡਰੋਨ ਰਾਹੀਂ ਕਿਸਾਨਾਂ ਦੀ ਹਰ ਹਰਕਤ ਤੇ ਨਜ਼ਰ ਰੱਖੀ ਜਾ ਰਹੀ ਹੈ।
ਏਥੇ ਲੱਗੇ ਧਰਨੇ ਨੂੰ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਪੰਜਾਬ ਕਿਸਾਨ ਯੂਨੀਅਨ ਦੇ ਬਲਕਰਨ ਸਿੰਘ ਬੱਲੀ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸੁਖਜਿੰਦਰ ਸਿੰਘ ਖੋਸਾ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਪਰਸ਼ੋਤਮ ਸਿੰਘ ਗਿੱਲ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਗਟ ਸਿੰਘ, ਹਰਿਆਣਾ ਕਿਸਾਨ ਸੰਘਰਸ਼ ਕਮੇਟੀ ਦੇ ਮਨਦੀਪ ਨੱਥੂਆਣਾ, ਕੁਲ ਖੇਤ ਕਿਸਾਨ ਖੇਤ ਮਜ਼ਦੂਰ ਯੂਨੀਅਨ ਜੈਕਰਨ ਮੰਗੇਠੀ, ਐਨ ਸਾਈ ਬਾਲਾਜੀ ਆਈਸਾ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਬਲਦੇਵ ਸਿੰਘ ਭਾਈ ਰੂਪਾ, ਸੰਘਰਸ਼ ਕਮੇਟੀ ਹਰਿਆਣਾ ਦੇ ਵਿਕਾਸ ਸ਼ੀਸਰ, ਭਾਰਤੀ ਸੰਗਠਨ ਹਰਿਆਣਾ ਦੇ ਜੀਆ ਲਾਲ ਨੇ ਸੰਬੋਧਨ ਕੀਤਾ।
ਜਾਰੀ ਕਰਤਾ: ਰਜਿੰਦਰ ਸਿੰਘ ਦੀਪ ਸਿੰਘ ਵਾਲਾ
ਸੂਬਾ ਮੀਤ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ
7837822355

Related posts

Leave a Reply