#LATEST NEWS PUNJAB : ਅੱਗ ਨਾਲ ਝੁਲਸਣ ਕਾਰਨ ਨੌਂ ਸਾਲਾ ਬੱਚੇ ਸਮੇਤ ਇੱਕੋ ਪਰਿਵਾਰ ਦੇ ਤਿੰਨ ਲੋਕਾਂ ਦੀ ਦਰਦਨਾਕ ਮੌਤ, 4 ਜਖਮੀ

ਅੰਮ੍ਰਿਤਸਰ: ਸਵੇਰ ਤੜਕਸਾਰ  ਇਸਲਾਮਾਬਾਦ ਥਾਣਾ ਖੇਤਰ ਦੇ ਅਧੀਨ ਆਉਂਦੇ ਰੋਜ਼ ਐਵੇਨਿਊ ਖੇਤਰ ਦੇ ਇੱਕ ਘਰ ਵਿੱਚ ਭਿਆਨਕ ਅੱਗ ਲੱਗ ਗਈ।  ਅੱਗ ਨਾਲ ਝੁਲਸਣ ਕਾਰਨ ਨੌਂ ਸਾਲਾ ਬੱਚੇ ਸਮੇਤ ਤਿੰਨ ਲੋਕਾਂ ਦੀ ਦਰਦਨਾਕ ਮੌਤ ਹੋ ਗਈ।  ਮੌਜੂਦ ਲੋਕਾਂ ਨੇ ਦੱਸਿਆ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ।

ਅੱਗ ਲੱਗਣ ਦੀ ਸੂਚਨਾ ਪੁਲਿਸ ਅਤੇ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ। ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ ਅਤੇ ਘਰ ‘ਚ ਮੌਜੂਦ 4 ਲੋਕਾਂ ਨੂੰ ਬਚਾ ਲਿਆ ਗਿਆ। ਇਹ ਚਾਰੇ ਵਿਅਕਤੀ ਝੁਲਸਣ ਕਾਰਨ ਜ਼ਖਮੀ ਵੀ ਹੋ ਗਏ। ਉਨ੍ਹਾਂ ਨੂੰ ਨੇੜੇ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਪੁਲਿਸ ਨੇ ਮ੍ਰਿਤਕਾਂ ਦੀ ਪਛਾਣ ਤੇਜਿੰਦਰ ਸਿੰਘ, ਉਸ ਦੀ ਪਤਨੀ ਨਰਿੰਦਰ ਕੌਰ ਅਤੇ ਪੁੱਤਰ ਦਲਵੰਸ਼ ਸਿੰਘ ਵਜੋਂ ਕੀਤੀ ਹੈ। 

Related posts

Leave a Reply