# LATEST NEWS PUNJAB : ਮਾਤਾ ਨੈਣਾ ਦੇਵੀ ਜਾਣ ਵਾਲਾ ਮੁੱਖ ਮਾਰਗ ਹੋਇਆ ਬੰਦ, ਨੁਕਸਾਨ ਦਾ ਵੀ ਖ਼ਦਸ਼ਾ

                ਸ੍ਰੀ ਆਨੰਦਪੁਰ ਸਾਹਿਬ/ ਨੈਣਾ ਦੇਵੀ  23ਸਤੰਬਰ( ਧੀਮਾਨ,ਸਿਮੁੂ,ਢਿੱਲੋਂ )  ਸ੍ਰੀ ਆਨੰਦਪੁਰ ਸਾਹਿਬ ਦੇ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੇ ਕਸਬਾ ਨੈਣਾਂ ਦੇਵੀ ਨੂੰ ਜਾਣ ਵਾਲੇ ਮੁੱਖ ਮਾਰਗ ਤੇ ਭਾਰੀ ਬਾਰਸ਼ ਕਾਰਨ ਪਹਾੜ ਖਿਸਕ ਗਿਆ ਅਤੇ ਕਈ ਘੰਟੇ ਰੋਡ ਜਾਮ ਰਿਹਾ . ਇਸ ਪਹਾੜੀ ਦੇ ਖਿਸਕਣ ਨਾਲ ਜਿੱਥੇ ਆਵਾਜਾਈ ਠੱਪ ਰਹੀ ਉਥੇ ਹੀ  ਮਾਲੀ ਨੁਕਸਾਨ ਦਾ ਖਦਸ਼ਾ ਵੀ ਹੈ  ਇਸ ਸੰਬੰਧੀ ਪਿੰਡ ਮੰਡਿਆਲਾ ਦੇ ਉਂਕਾਰ ਸਿੰਘ ਤੇ ਹੋਰ ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਪਹਾੜ ਖਿਸਕਣ ਨਾਲ ਕੁਝ ਦੁਕਾਨਾਂ ਨੂੰ ਨੁਕਸਾਨ ਪੁੱਜਿਆ ਹੈ ਅਤੇ ਆਵਾਜਾਈ ਲਗਪਗ  ਕਈ ਘੰਟੇ ਠੱਪ ਰਹੀ  ਜਦੋਂ ਕੇ   ਸਥਾਨਕ ਲੋਕਾਂ ਵਲੋਂ ਅਤੇ ਹਿਮਾਚਲ ਪੀ ਡਬਲਯੂ ਡੀ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਰੋਡ ਸਾਫ਼ ਕਰਨ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ.

ਇਸ ਮਾਰਗ ਤੇ ਆਉਣ ਜਾਣ ਵਾਲਿਆਂ ਨੂੰ ਆਨੰਦਪੁਰ ਸਾਹਿਬ ਵੀ ਰੋਕ ਦਿੱਤਾ ਗਿਆ ਤਾਂ ਜੋ ਅੱਗੇ ਜਾ ਕੇ ਜਾਮ ਨਾ ਲੱਗੇ  ਪਿੰਡ ਵਾਸੀਆਂ ਨੇ ਹਿਮਾਚਲ ਪ੍ਰਦੇਸ਼ ਦੀ ਸਰਕਾਰ ਤੇ ਵਿਭਾਗ ਨੂੰ ਅਪੀਲ ਕੀਤੀ ਕਿ ਉਹ ਇੱਥੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਅਤੇ  ਜਿਨ੍ਹਾਂ ਲੋਕਾਂ ਦਾ ਨੁਕਸਾਨ ਹੋਇਆ ਉਨ੍ਹਾਂ ਨੂੰ ਮੁਆਵਜ਼ਾ ਦੇਣ  ਉਨ੍ਹਾਂ ਅਪੀਲ ਕੀਤੀ ਕਿ ਲੋਕਾਂ ਦੀ ਆਵਾਜਾਈ ਨੂੰ ਸੰਚਾਰੂ ਰੂਪ ਵਿੱਚ ਚਾਲੂ ਕੀਤਾ ਜਾਵੇ ਅਤੇ ਇੱਥੇ ਹੋਏ ਨੁਕਸਾਨ ਬਾਰੇ ਵੀ ਸਰਕਾਰ ਲੋਕਾਂ ਨੂੰ ਮੁਆਵਜ਼ਾ ਦੇਵੇ ਉਨ੍ਹਾਂ ਲੋਕਾਂ ਦੱਸਿਆ ਕਿ ਕੋਲਾਂਵਾਲਾ ਟੋਬਾ ਨਜ਼ਦੀਕ ਵੀ ਇਕ ਵੱਡੀ ਪਹਾੜੀ ਖਿਸਕਣ ਦੀ ਤਾਦਾਦ ਵਿੱਚ ਹੈ  ਇਸ ਪਹਾੜੀ ਦੇ ਖਿਸਕਣ ਨਾਲ ਵੀ ਲੈਂਡ ਸਲਾਈਡ ਹੋ ਸਕਦਾ ਹੈ ਅਤੇ ਜਾਨੀ ਮਾਲੀ ਨੁਕਸਾਨ ਵੀ ਹੋ ਸਕਦਾ ਹੈ ਸੋ ਹਿਮਾਚਲ ਸਰਕਾਰ ਤੁਰੰਤ ਇਸ ਪਹਾੜੀ ਸੰਬੰਧੀ ਵੀ ਵਿਭਾਗ ਨੂੰ ਕਾਰਵਾਈ ਲਈ  ਨਿਰਦੇਸ਼ ਦੇਵੇ

Related posts

Leave a Reply