LATEST NEWS PUNJAB : ਹੁਸ਼ਿਆਰਪੁਰ ਵਿਖੇ ਜਲਦ ਹੀ ਨਵਾਂ ਜ਼ਿਲ੍ਹਾ  ਸ਼ੈਸਨਜ ਕੋਰਟ ਕੰਪਲੈਕਸ, ਸਥਾਪਿਤ ਕੀਤਾ ਜਾਵੇਗਾ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਪੈਨਲ ਐਡਵੋਕੇਟਾਂ, ਮਿਡੀਏਟਰਾਂ ਅਤੇ ਪੈਰਾ-ਲੀਗਲ ਵਲੰਟੀਅਰਾਂ ਨਾਲ ਮੀਟਿੰਗ

ਹੁਸ਼ਿਆਰਪੁਰ :

ਜ਼ਿਲ੍ਹਾ ਅਤੇ ਸ਼ੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦਿਲਬਾਗ ਸਿੰਘ ਜੌਹਲ ਦੀ ਅਗਵਾਈ ਹੇਠ ਸੀ.ਜੇ.ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਅਪਰਾਜਿਤਾ ਜੋਸ਼ੀ ਨੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਵਿਖੇ ਪੈਨਲ ਐਡਵੋਕੇਟਾਂ, ਮਿਡੀਏਟਰਾਂ ਅਤੇ ਪੈਰਾ-ਲੀਗਲ ਵਲੰਟੀਅਰਾਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਪੈਨਲ ਐਡਵੋਕੇਟਾਂ ਨੂੰ ਲੀਗਲ ਏਡ ਡਿਫੈਂਸ ਕੌਂੋਸਲ ਸਿਸਟਮ 2022 ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਇਸ ਵਿੱਚ ਲੀਗਲ ਏਡ ਦੇ ਕ੍ਰਿਮੀਨਲ ਕੇਸਾਂ ਦੀ ਪੈਰਵੀ ਨੂੰ ਚੀਫ, ਡਿਪਟੀ-ਚੀਫ ਅਤੇ ਅਸਿਸਟੈਂਟ ਐਡਵੋਕੇਟ ਵਲੋਂ ਕੀਤੀ ਜਾਵੇਗੀ।

ਲੀਗਲ ਏਡ ਡਿਫੈਂਸ ਕੌਂਸਲ ਦਫਤਰ ਸਟੇਟ ਦੇ ਸਾਰੇ ਜ਼ਿਲਿ੍ਹਆਂ ਵਿਚ ਸਥਾਪਿਤ ਕੀਤਾ ਜਾ ਰਿਹਾ ਹੈ, ਇਸੇ ਤਰਾਂ ਨਵੇਂ ਜ਼ਿਲ੍ਹਾ  ਸ਼ੈਸਨਜ ਕੋਰਟ ਕੰਪਲੈਕਸ, ਹੁਸ਼ਿਆਰਪੁਰ ਵਿਖੇ ਵੀ ਥੋੜ੍ਹੇ ਸਮੇਂ ਤੱਕ ਸਥਾਪਿਤ ਕੀਤਾ ਜਾਵੇਗਾ। ਪੈਨਲ ਐਡਵੋਕੇਟਾਂ ਦੇ ਕੇਸਾਂ ਦੀ ਪੈਰਵੀ ਕਰਨ ਵਿੱਚ ਆ  ਰਹੀਆਂ ਮੁਸ਼ਕਿਲਾਂ ਨੂੰ ਵੀ ਸੁਣਿਆ ਗਿਆ। ਮੁਸ਼ਕਿਲਾਂ ਸੁਣਨ ਉਪੰਰਤ ਫਰੰਟ ਆਫਿਸ ਦੇ ਕੋਆਰਡੀਨੇਟਰ ਨੂੰ ਅਗਲੇਰੀ ਕਾਰਵਾਈ ਲਈ ਆਦੇਸ਼ ਦਿੱਤੇ ਗਏ ਅਤੇ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਪੈਨਲ ਐਡਵੋਕੇਟਾਂ ਨੂੰ ਜੇਲ੍ਹ ਵਿਚ ਬੰਦ ਕੈਦੀਆਂ ਦੀਆਂ ਜਮਾਨਤਾਂ ਕਰਵਾਉਣ ਸੰਬੰਧੀ ਕਿਹਾ ਗਿਆ। ਨਾਲ ਹੀ ਮਿਡੀਏਸ਼ਨ ਅਤੇ ਕੰਸਲੀਏਸ਼ਨ ਸੈਂਟਰ ਹੁਸ਼ਿਆਰਪੁਰ ਦੇ ਮਿਡੀਏਟਰ ਐਡਵੋਕੇਟ ਕੁਲਦੀਪ ਵਾਲੀਆਂ, ਲੋਕੇਸ਼ ਪੂਰੀ, ਵੀ.ਕੇ.ਪ੍ਰਾਸ਼ਰ, ਰੋਹਿਤ ਸ਼ਰਮਾ ਨਾਲ ਮੀਟਿੰਗ ਕੀਤੀ ਗਈ ।

ਇਸ ਮੌਕੇ ਮਿਡੀਏਸ਼ਨ ਦੇ ਕੇਸਾਂ ਬਾਰੇ ਗੱਲ਼ਬਾਤ ਕੀਤੀ ਗਈ ਅਤੇ ਕਿਹਾ ਗਿਆ ਕਿ ਵੱਧ ਤੋ ਵੱਧ ਕੇਸਾਂ ਦੇ ਰਾਜੀਨਾਮੇ ਕਰਵਾਏ ਜਾਣ। ਇਸ ਤੋਂ ਇਲਾਵਾ ਜ਼ਿਲ੍ਹਾ ਪੱਧਰ ਅਤੇ ਉਪ-ਮੰਡਲ ਕਾਨੂੰਨੀ ਸੇਵਾਵਾਂ ਕਮੇਟੀ ਦਸੂਹਾ ਮੁਕੇਰੀਆਂ ਅਤੇ ਗੜ੍ਹਸ਼ੰਕਰ ਦੇ ਪੈਰਾ ਲੀਗਲ ਵਲੰਟੀਅਰਾਂ ਨਾਲ ਮੀਟਿੰਗ ਕੀਤੀ। ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਹੜ੍ਹਾਂ ਦੇ ਮੱਦੇਨਜ਼ਰ ਹੜ੍ਹ ਪੀੜਤਾਂ ਨੂੰ ਮੁਫਤ ਕਾਨੂੰਨੀ ਸੇਵਾਵਾਂ ਪ੍ਰਦਾਨ ਕਰਨ ਸੰਬੰਧੀ ਅਤੇ ਉਨਾਂ ਦੀਆਂ ਮੁਸ਼ਕਿਲਾਂ ਨੂੰ ਪ੍ਰਸ਼ਾਸਨ  ਤੱਕ ਪਹੁੰਚਾਉਣ ਲਈ ਪੈਰਾ ਲੀਗਲ ਵਲਟੀਅਰਾਂ  ਨੂੰ ਸਹਿਯੋਗ ਦੇਣ ਆਦੇਸ਼ ਦਿੱਤੇ ਗਏ।
 

Related posts

Leave a Reply