LATEST NEWS: ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਨੇ ਬੇਰੁਜਗਾਰ ਨੌਜਵਾਨਾਂ ਨੂੰ ਨਵੇ ਰਾਸ਼ਨ ਡਿਪੂਆਂ ਦੇ ਲਾਇੰਸਸ ਵੰਡੇ

ਕੋਵਿਡ-19 ਟੀਕਾਕਰਨ ਦੀ ਸੁਰੂਆਤ ਸਬੰਧੀ ਅਤੇ ਰਾਸ਼ਨ ਡਿਪੂਆਂ ਦੀ ਅਲਾਟਮੈਂਟ ਵਰਚੂਅਲ ਪ੍ਰੋਗਰਾਮ ਦਾ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਕੀਤਾ ਸੁਭਆਰੰਭ
 ਸ੍ਰੀ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਨੇ ਬੇਰੁਜਗਾਰ ਨੌਜਵਾਨਾਂ ਨੂੰ ਨਵੇ ਰਾਸ਼ਨ ਡਿਪੂਆਂ ਦੇ ਲਾਇੰਸਸ ਵੰਡੇ
ਜਿਲ੍ਹੇ ਅੰਦਰ ਕੋਵਿਡ ਟੀਕਾਕਰਨ ਮੁਹਿੰਮ ਨੂੰ ਸੰਚਾਰੂ ਢੰਗ ਨਾਲ ਚਲਾਉਣ ਲਈ ਕੀਤੇ ਪੁਖਤਾ ਪ੍ਰਬੰਧ
ਪਠਾਨਕੋਟ: 16 ਜਨਵਰੀ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) ਦੁਨੀਆ ਦੀ ਸਭ ਤੋਂ ਵੱਡੀ ਕਰੋਨਾ ਟੀਕਾਕਰਨ ਮੁਹਿੰਮ ਦਾ ਅੱਜ ਭਾਰਤ ਭਰ ਵਿੱਚ ਆਗਾਜ ਕਰ ਦਿੱਤਾ ਗਿਆ । ਪੰਜਾਬ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁਹਾਲੀ ਵਿਖੇ ਆਯੋਜਿਤ ਸੂਬਾ ਪੱਧਰੀ ਪ੍ਰੋਗਰਾਮ ਦੌਰਾਨ ਵਰਚੂਅਲ ਮਾਧਿਅਮ ਰਾਹੀ ਕਰੋਨਾ ਟੀਕਾਕਰਨ ਮੁਹਿੰਮ ਦਾ ਪੰਜਾਬ ਭਰ ਵਿੱਚ ਸ਼ੁੱਭਆਰੰਭ ਕਰ ਦਿੱਤਾ । ਇਸ ਸਬੰਧ ਵਿੱਚ ਜਿਲ੍ਹਾ ਪਠਾਨਕੋਟ ਵਿਖੇ ਜਿਲ੍ਹਾ ਪੱਧਰੀ ਪ੍ਰੋਗਰਾਮ ਸਿਵਲ ਹਸਪਤਾਲ ਵਿਖੇ ਕੋਵਿਡ-19 ਟੀਕਾਕਰਨ ਦੀ ਸੁਰੂਆਤ ਸਬੰਧੀ ਅਤੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਵਿਖੇ ਰਾਸ਼ਨ ਡਿਪੂਆਂ ਦੀ ਅਲਾਟਮੈਂਟ ਕਰਨ ਸਬੰਧੀ ਵਰਚੂਅਲ ਪ੍ਰੋਗਰਾਮ ਆਯੋਜਿਤ ਕੀਤੇ ਗਏ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ, ਗੁਰਸਿਮਰਨ ਸਿੰਘ ਢਿੱਲੋਂ ਐਸ.ਡੀ.ਐਮ. ਪਠਾਨਕੋਟ, ਅਨਿਲ ਦਾਰਾ ਚੇਅਰਮੈਨ ਜਿਲ੍ਹਾ ਪਲਾਨਿੰਗ ਬੋਰਡ, ਵਿਭੂਤੀ ਸਰਮਾ ਚੇਅਰਮੈਨ ਨਗਰ ਸੁਧਾਰ ਟਰੱਸਟ ਪਠਾਨਕੋਟ, ਅਵਤਾਰ ਸਿੰਘ ਕਲੇਰ ਚੇਅਰਮੈਨ ਖੇਤੀ ਵਿਕਾਸ ਬੈਂਕ ਪਠਾਨਕੋਟ, ਸੁਖਵਿੰਦਰ ਸਿੰਘ ਜਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਪਠਾਨਕੋਟ, ਸੰਜੀਵ ਬੈਂਸ ਜਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਪਠਾਨਕੋਟ, ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸ਼ਰ ਪਠਾਨਕੋਟ, ਪੰਨਾ ਲਾਲ ਭਾਟੀਆ, ਕਾਰਤਿਕ ਵਡੈਹਰਾ, ਅਜੈ ਕੁਮਾਰ, ਗੋਰਵ ਵਡੈਹਰਾ, ਵਿਕਾਸ ਬੰਟੀ, ਨੀਤਿਨ ਲਾਡੀ ਅਤੇ ਹੋਰ ਪਾਰਟੀ ਕਾਰਜ ਕਰਤਾ ਵੀ ਹਾਜ਼ਰ ਸਨ।
ਅੱਜ ਦੇ ਸਮਾਰੋਹ ਦੋਰਾਨ ਸ੍ਰੀ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਨੇ ਪੰਜਾਬ ਸਰਕਾਰ ਦੀ ਫਲੈਗਸ਼ਿਪ ਮੁਹਿੰਮ “ਘਰ-ਘਰ ਰੋਜਗਾਰ” ਤਹਿਤ ਜਿਲ੍ਹੇ ਦੇ 5 ਬੇਰੁਜਗਾਰ ਨੌਜਵਾਨਾਂ ਨੂੰ ਨਵੇਂ ਰਾਸ਼ਨ ਡਿਪੂ ਅਲਾਟ ਕੀਤੇ । ਜਿਨ੍ਹਾਂ ਵਿੱਚ ਪਠਾਨਕੋਟ ਦੇ ਵਾਰਡ ਨੰਬਰ 34 ਤੋਂ ਸਾਮ ਲਾਲ, ਵਾਰਡ ਨੰਬਰ 37 ਤੋਂ ਸੰਦੀਪ, ਵਾਰਡ ਨੰਬਰ 3 ਤੋਂ ਨਵੀਨ ਮਹਾਜਨ,ਵਾਰਡ ਨੰਬਰ 28 ਤੋਂ ਅਮਿਤ ਥਾਪਾ, ਅਤੇ ਵਾਰਡ ਨੰਬਰ 13 ਤੋਂ ਸਿਵਾ ਸੈਣੀ ਨੂੰ ਰਾਸ਼ਨ ਡਿਪੂਆਂ ਦੀ ਅਲਾਟਮੈਂਟ ਕੀਤੀ ਗਈ। ਇਸ ਮੋਕੇ ਤੇ ਨਵੇਂ ਰਾਸ਼ਨ ਡਿਪੂ ਮਿਲਣ ਤੇ ਲਾਭਪਾਤਰੀਆਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿੱਤਾ ਕਿ ਉਹ ਸਾਰਾ ਕਾਰਜ ਨਿਯਮਾਂ ਅਨੁਸਾਰ ਕਰਨਗੇ।
ਇਸ ਮੌਕੇ ਸ੍ਰੀ ਅਮਿਤ ਵਿੱਜ ਵਿਧਾਇਕ ਪਠਾਨਕੋਟ ਨੇ ਕਿਹਾ ਕਿ ਕਰੋਨਾ ਵਾਇਰਸ ਨੇ ਬੀਤੇ ਸਮੇਂ ਵਿੱਚ ਪੂਰੀ ਦੁਨਿਆਂ ਦੇ ਸਿਸਟਮ ਨੂੰ ਢਹਿ ਢੇਰੀ ਕਰ ਦਿੱਤਾ ਸੀ । ਉਹਨਾਂ ਕਿਹਾ ਕਿ ਸਾਡੇ ਸਾਇੰਸਦਾਨਾਂ ਨੇ ਬਹੁਤ ਹੀ ਮਿਹਨਤ ਨਾਲ ਕੋਵਿਡ ਦਾ ਟੀਕਾ ਤਿਆਰ ਕੀਤਾ ਹੈ । ਉਹਨਾਂ ਕਿਹਾ ਕਿ ਟੀਕਾਕਰਨ ਨੂੰ ਸ਼ੁਰੂ ਕਰਨ ਤੋਂ ਪਹਿਲਾ ਇਸ ਟੀਕੇ ਉਪਰ ਹਰ ਤਰ੍ਹਾਂ ਦੇ ਵਿਗਿਆਨਕ ਟੈਸਟ ਕੀਤੇ ਜਾ ਚੁੱਕੇ ਹਨ । ਜਿਸ ਕਾਰਨ ਸਾਨੂੰ ਆਸ ਹੈ ਕਿ ਹੁਣ ਕੋਵਿਡ ਦੇ ਟੀਕੇ ਦੇ ਨਾਲ ਅਸੀ ਇਸ ਮਹਾਂਮਾਰੀ ਤੇ ਪੂਰੀ ਤਰ੍ਹਾ ਕਾਬੂ ਪਾ ਲਵਾਂਗੇ । ਉਨ੍ਹਾਂ ਕਿਹਾ ਕਿ ਪਰ ਲੋਕਾਂ ਨੂੰ ਅੱਜ ਵੀ ਸਾਵਧਾਨੀਆਂ ਰੱਖਣੀਆਂ ਚਾਹੀਦੀਆਂ ਹਨ ਅਤੇ ਘਰ ਤੋਂ ਨਿਕਲਣ ਲੱਗਿਆਂ ਮਾਸਕ ਦਾ ਪ੍ਰਯੋਗ ਜਰੂਰ ਕਰੋ, ਸਮਾਜਿੱਕ ਦੂਰੀ ਬਣਾ ਕੇ ਰੱਖੋਂ ਅਤੇ ਵਾਰ ਵਾਰ ਹੱਥਾਂ ਨੂੰ ਧੋਵੋ।
ਰਾਸ਼ਨ ਡਿਪੂਆਂ ਦੇ ਨਵੇਂ ਲਾਇੰਸਸ ਅਲਾਟ ਕੀਤੇ ਜਾਣ ਬਾਰੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੇ ਵਾਅਦੇ ਮੁਤਾਬਕ ਸੂਬੇ ਦੇ ਬੇਰੁਜਗਾਰ ਨੌਜਵਾਨਾਂ ਨੂੰ ਰੋਜਗਾਰ ਦੇ ਵਸੀਲੇ ਦੇਣ ਲਈ ਕਮਰਕੱਸੇ ਕੀਤੇ ਹੋਏ ਹਨ । ਉਹਨਾਂ ਕਿਹਾ ਕਿ ਇਹਨਾਂ ਰਾਸ਼ਨ ਡਿਪੂਆਂ ਨੂੰ ਅਲਾਟ ਕਰਨ ਪਿੱਛੇ ਮੁੱਖ ਮਕਸਦ ਇਹ ਹੈ ਕਿ ਲੋਕਾਂ ਨੂੰ ਉਹਨਾਂ ਦੇ ਘਰਾਂ ਦੀਆਂ ਬਰੂਹਾਂ ਅੱਗੇ ਹੀ ਰਾਸ਼ਨ ਦੀ ਸਪਲਾਈ ਹੋ ਸਕੇ ਤਾਂ ਜੋ ਨਾਗਰਿਕਾਂ ਨੂੰ ਰਾਸ਼ਨ ਲੈਣ ਲਈ ਇੱਕ ਪਿੰਡ ਤੋਂ ਦੂਜੇ ਪਿੰਡ ਨਾ ਜਾਣਾ ਪਵੇ । ਉਹਨਾਂ ਕਿਹਾ ਕਿ ਦੂਜਾ ਮੰਤਵ ਬੇਰੁਜਗਾਰ ਨੌਜਵਾਨਾਂ ਨੂੰ ਉਹਨਾਂ ਦੇ ਪੈਰਾਂ ਤੇ ਖੜਾ ਕਰਨਾ ਹੈ ਤਾਂ ਜੋ ਉਹ ਸੂਬੇ ਦੇ ਵਿਕਾਸ ਵਿੱਚ ਆਪਣੀ ਉਸਾਰੂ ਭੂਮਿਕਾ ਨਿਭਾ ਸਕਣ ।
ਉਨ੍ਹਾਂ ਦੱਸਿਆ ਕਿ ਕੋਵਿਡ-19 ਟੀਕਾਕਰਨ ਮੁਹਿੰਮ ਦਾ ਆਗਾਜ ਕਰਨ ਲਈ ਜਿਲ੍ਹਾ ਪੱਧਰੀ ਪ੍ਰੋਗਰਾਮ ਸਿਵਲ ਹਸਪਤਾਲ ਪਠਾਨਕੋਟ ਵਿਖੇ ਰੱਖਿਆ ਗਿਆ ਸੀ । ਉਹਨਾਂ ਕਿਹਾ ਕਿ ਜਿਲ੍ਹੇ ਅੰਦਰ ਕੋਵਿਡ ਟੀਕਾਕਰਨ ਮੁਹਿੰਮ ਨੂੰ ਸੰਚਾਰੂ ਢੰਗ ਨਾਲ ਚਲਾਉਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ ।

 
 

Related posts

Leave a Reply