LATEST NEWS: WATCH VIDEO : ਆਪ ਦੇ ਹਲਕਾ ਇੰਚਾਰਜ ਜ਼ਿਮਪਾ ਨੇ ਹੁਣ ਮੰਤਰੀ ਅਰੋੜਾ ਦੇ ਨਾਲ ਮੇਯਰ ਵੀ ਘੜੀਸਿਆ, ਲਾਏ ਗੰਭੀਰ ਆਰੋਪ

WATCH VIDEO

ਹੁਸ਼ਿਆਰਪੁਰ (ਆਦੇਸ਼ ) ਆਮ ਆਦਮੀ ਪਾਰਟੀ ਦੇ ਜਰਨਲ ਸਕੱਤਰ ਤੇ ਹਲਕਾ ਇੰਚਾਰਜ ਬ੍ਰਹਮ ਸ਼ੰਕਰ ਜ਼ਿਮਪਾ ਨੇ ਨਗਰ ਪਰਿਸ਼ਦ ਦੇ ਮੇਯਰ  ਅਤੇ ਮੰਤਰੀ ਸੁੰਦਰ ਸ਼ਾਮ ਅਰੋੜਾ ਤੇ ਇਕ ਹੋਰ ਹਮਲਾ ਕਰਦੇ ਹੋਏ ਮੇਯਰ ਨੂੰ ਮੰਤਰੀ ਦਾ ਤੰਤਰ ਦੱਸਿਆ ਹੈ।  ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਓਹਨਾ ਕਿਹਾ ਹੈ ਕਿ ਜੋ ਏਜੇਂਡਾ ਮੇਯਰ ਵਲੋਂ ਪੇਸ਼ ਕੀਤਾ ਗਿਆ ਉਸਦੀ ਜਾਣਕਾਰੀ ਸਮਾਂਬੱਧ ਨਹੀਂ ਦਿਤੀ ਗਈ ਅਤੇ ਨਾ ਹੀ ਇਸ ਦੇ ਦਸਤਾਵੇਜ ਵਿੱਚ ਇਹ ਜ਼ਿਕਰ ਕੀਤਾ ਗਿਆ ਕਿ ਕਿਹੜੇ ਕੰਮਾਂ ਵਾਸਤੇ ਇਹ ਮਤਾ ਲਿਆਂਦਾ ਗਿਆ ।

ਜ਼ਿਮਪੇ ਨੇ ਕਿਹਾ ਕਿ ਕੰਮ ਪਹਿਲਾਂ ਹੀ ਹੋ ਚੁਕੇ ਹਨ ਅਤੇ ਇਹ ਸਭ ਕੁਝ ਸ਼ਹਿਰ ਨਿਵਾਸੀਆਂ ਨੂੰ ਇਕ ਵਾਰ ਫਿਰ ਮੂਰਖ ਬਣੌਨ ਦੀ ਚਾਲ ਹੈ।  ਓਹਨਾ ਕਿਹਾ ਕਿ ਜਲਦ ਹੀ ਉਹ ਕੋਤਵਾਲੀ ਬਾਜ਼ਾਰ ਚ ਜੋ ਕੰਮ  ਹੋਇਆ ਹੈ ਉਸਦੇ ਘਪਲੇ ਦਾ ਖੁਲਾਸਾ ਵੀ ਉਹ ਜਲਦ ਕਰਨਗੇ।

  ਜ਼ਿਮਪਾ ਨੇ ਕਿਹਾ ਕਿ ਇਸ ਤੰਤਰ ਨੇ ਨਕਸ਼ਾ ਫੀਸ ਚੁੱਪ ਚਪੀਤੇ 5 ਤੋਂ 10 ਗੁਣਾ ਵਧਾ ਦਿੱਤੀ ਜਦੋਂ ਕਿ ਆਮ ਲੋਕ ਕੋਰੋਨਾ ਵਾਇਰਸ ਦੀ ਮਹਾਮਾਰੀ ਕਾਰਣ ਪੈਸੇ ਪੈਸੇ ਲਈ ਮੁਹਤਾਜ਼ ਹਨ ਅਤੇ ਲੋਕਾਂ ਦੇ ਟੈਕਸ ਰੂਪੀ ਪੈਸੇ ਦੀਆਂ ਮਹਿੰਗੀਆਂ ਗੱਡੀਆਂ ਖਰੀਦ ਕੇ ਸ਼ਹਿਰ ਨਿਵਾਸੀਆਂ ਤੇ ਬੋਝ ਪਾ ਦਿੱਤਾ ਹੈ ਜਿਸਦਾ ਹਿਸਾਬ -ਕਿਤਾਬ ਲੋਕ ਮੰਤਰੀ ਕੋਲੋਂ ਵਿਧਾਨ ਸਭਾ ਚੋਣਾਂ ਚ ਲੈਣਗੇ।

ਇਸ ਮੌਕੇ ਓਹਨਾ ਨਾਲ ਮੋਨਿਕਾ ਕਤਨਾ , ਬਲਵਿੰਦਰ ਕਤਨਾ , ਜਸਪਾਲ ਚੇਚੀ ਪਾਰਸ਼ਦ ਮੌਜੂਦ ਸਨ।  

Related posts

Leave a Reply