LATEST NEWS : ਅਪਨੀਤ ਰਿਆਤ ਨੇ ਅਚਾਨਕ ਦੇਰ ਰਾਤ ਵੱਖ-ਵੱਖ ਬੂਥਾਂ ਦੀ ਚੈਕਿੰਗ ਕੀਤੀ

ਹੁਸ਼ਿਆਰਪੁਰ : ਜ਼ਿਲ੍ਹਾ ਚੋਣ ਅਫ਼ਸਰ ਹੁਸ਼ਿਆਰਪੁਰ ਸ਼੍ਰੀਮਤੀ ਅਪਨੀਤ ਰਿਆਤ ਨੇ ਅਚਾਨਕ ਰਾਤ ਨੂੰ ਵੱਖ-ਵੱਖ ਬੂਥਾਂ ਦੀ ਚੈਕਿੰਗ ਕੀਤੀ। ਉਨ੍ਹਾਂ ਚੋਣ ਅਮਲੇ ਨਾਲ ਵੋਟ ਪ੍ਰਕਿਰਿਆ ਸਬੰਧੀ ਗੱਲਬਾਤ ਕਰਦਿਆਂ ਤਸੱਲੀ ਪ੍ਰਗਟਾਈ ਅਤੇ ਹੱਲਾਸ਼ੇਰੀ ਵੀ ਦਿੱਤੀ।

ਉਨ੍ਹਾਂ ਕਿਹਾ ਕਿ 20 ਫਰਵਰੀ ਨੂੰ ਸਵੇਰੇ 8 ਵਜੇ ਵੋਟਿੰਗ ਸ਼ੁਰੂ ਕਰਨੀ ਯਕੀਨੀ ਬਣਾਈ ਜਾਵੇ। ਜਿਕਰਯੋਗ ਹੈ ਕਿ ਰਿਆਤ ਬਾਹਰਾ ਕਾਲੇਜ ਚ ਬੈਠੇ ਅਨੇਕ ਚੋਣ ਕਰਮਚਾਰੀਆਂ ਤੇ ਅਧਿਆਪਕਾਂ ਦਾ ਪਿਛਲੇ ਕੁਝ ਦਿਨਾਂ ਤੋਂ ਕਹਿਣਾ ਸੀ ਕਿ ਜਿਸ ਪ੍ਰਕਾਰ ਜ਼ਿਲ੍ਹਾ ਚੋਣ ਅਫ਼ਸਰ ਹੁਸ਼ਿਆਰਪੁਰ ਸ਼੍ਰੀਮਤੀ ਅਪਨੀਤ ਰਿਆਤ ਦੀ ਅਗੁਵਾਈ ਚ ਓਹਨਾ ਨੂੰ ਪ੍ਰੇਰਿਤ ਕੀਤਾ ਗਿਆ ਅਤੇ ਬੇਹੱਦ ਸਤਿਕਾਰ ਤੇ ਸਾਦੇ ਢੰਗ ਨਾਲ ਟ੍ਰੇਨਿੰਗ ਦਿੰਦੇ ਹੋਏ ਓਹਨਾ ਦੀ ਹੋਂਸਲਾ ਅਫ਼ਜ਼ਾਈ ਪ੍ਰਸ਼ਾਸ਼ਨਿਕ ਅਧਿਕਾਰੀਆਂ ਤੇ ਖ਼ਾਸਤੌਰ ਤੇ ਜ਼ਿਲ੍ਹਾ ਚੋਣ ਅਫ਼ਸਰ ਹੁਸ਼ਿਆਰਪੁਰ ਸ਼੍ਰੀਮਤੀ ਅਪਨੀਤ ਰਿਆਤ ਕੀਤੀ ਗਈ ਉਹ ਲਾਜਵਾਬ ਸੀ ਤੇ ਪਹਿਲਾਂ ਇਸਤਰਾਂ ਕਦੇ ਵੀ ਵੇਖਣ ਸਮਝਣ ਨੂੰ ਨਹੀਂ ਮਿਲਿਆ।  ਇਸ ਦੌਰਾਨ ਜ਼ਿਲ੍ਹਾ ਚੋਣ ਅਫ਼ਸਰ ਹੁਸ਼ਿਆਰਪੁਰ ਸ਼੍ਰੀਮਤੀ ਅਪਨੀਤ ਰਿਆਤ ਨੇ ਜ਼ਿਲਾ ਨਿਵਾਸੀਆਂ ਨੂੰ ਵੱਡੇ ਪੱਧਰ ਤੇ ਆਪਣੇ ਵੋਟ ਅਧਿਕਾਰ ਦੀ ਵਰਤੋਂ ਕਰਨ ਦੀ ਅਪੀਲ ਵੀ ਕੀਤੀ ਹੈ। 

Related posts

Leave a Reply