LATEST NEWS : ਚਾਰ ਜਵਾਨਾਂ ਦੀ ਗੋਲ਼ੀ ਮਾਰ ਕੇ ਹੱਤਿਆ ਕਰਨ ਵਾਲਾ ਸਿਪਾਹੀ ਮੁੜ ਪੰਜ….

ਚਾਰ ਜਵਾਨਾਂ ਦੀ ਗੋਲ਼ੀ ਮਾਰ ਕੇ ਹੱਤਿਆ ਕਰਨ ਵਾਲਾ ਸਿਪਾਹੀ ਮੁੜ ਪੰਜ ਦਿਨਾਂ ਦੇ ਪੁਲਿਸ ਰਿਮਾਂਡ ‘ਤੇ 

ਬਠਿੰਡਾ : 12 ਅਪ੍ਰੈਲ ਦੀ ਸਵੇਰ ਨੂੰ ਬਠਿੰਡਾ ਫ਼ੌਜੀ ਛਾਉਣੀ ‘ਚ 80 ਮੀਡੀਅਮ ਰੈਜੀਮੈਂਟ ਦੇ ਚਾਰ ਜਵਾਨਾਂ ਦੀ ਹੱਤਿਆ ਕਰਨ ਵਾਲੇ ਆਂਧਰਾ ਪ੍ਰਦੇਸ਼ ਦੇ ਫ਼ੌਜੀ ਦੇਸਾਈ ਮੋਹਨ ਦਾ ਤਿੰਨ ਦਿਨ ਦਾ ਪੁਲਿਸ ਰਿਮਾਂਡ ਵੀਰਵਾਰ ਨੂੰ ਖਤਮ ਹੋ ਗਿਆ।

ਅੱਜ ਕੈਂਟ ਥਾਣੇ ਦੀ ਪੁਲਿਸ ਵੱਲੋਂ ਮੁਲਜ਼ਮ ਫੈਜੀ ਨੂੰ ਮੁੜ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿੱਥੇ ਪੁਲਿਸ ਨੇ ਮੁਲਜ਼ਮ ਤੋਂ ਹੋਰ ਪੁੱਛਗਿੱਛ ਲਈ ਪੁਲਿਸ ਰਿਮਾਂਡ ਦੀ ਮੰਗ ਕੀਤੀ। ਜਿਸ ਤੋਂ ਬਾਅਦ ਅਦਾਲਤ ਨੇ ਮੁਲਜ਼ਮ ਫੈਜ਼ੀ ਦੇਸਾਈ ਮੋਹਨ ਦਾ ਪੰਜ ਦਿਨ ਦਾ ਪੁਲਿਸ ਰਿਮਾਂਡ ਵਧਾ ਦਿੱਤਾ ਹੈ।

ਕਿਉਂਕਿ ਪੁਲਿਸ ਨੂੰ ਸ਼ੱਕ ਹੈ ਕਿ ਇਸ ਘਟਨਾ ‘ਚ ਦੋਸ਼ੀ ਫ਼ੌਜੀ ਦੇਸਾਈ ਮੋਹਨ ਦੀ ਮਦਦ ਕਿਸੇ ਹੋਰ ਸਿਪਾਹੀ ਨੇ ਕੀਤੀ ਹੈ, ਕਿਉਂਕਿ ਉਹ ਪੁਲਿਸ ਪੁੱਛਗਿੱਛ ਦੌਰਾਨ ਵਾਰ-ਵਾਰ ਆਪਣੇ ਬਿਆਨ ਬਦਲ ਰਿਹਾ ਹੈ। 

Related posts

Leave a Reply