LATEST NEWS: ਚੱਬੇਵਾਲ ਚ 49.70 ਲੱਖ ਦੀ ਲਾਗਤ ਚ ਪੂਰਾ ਹੋਵੇਗਾ ਪ੍ਰੋਜੈਕਟ, ਸਰਪੰਚ ਰੰਜੂ ਬਾਲਾ ਵਲੋਂ ਵਿਧਾਇਕ ਡਾ. ਰਾਜ ਕੁਮਾਰ ਦਾ ਧੰਨਵਾਦ

ਪਿੰਡ ਖਾਨਪੁਰ ਦੇ ਪੀਣ ਵਾਲੇ ਪਾਣੀ ਦੇ ਟਿਊਬਵੈਲ ਦੇ ਬੋਰ ਦਾ ਕੀਤਾ ਉਦਘਾਟਨ- ਡਾ. ਰਾਜ ਕੁਮਾਰ
– 49.70 ਲੱਖ ਦੀ ਲਾਗਤ ਚ ਪੂਰਾ ਹੋਵੇਗਾ ਪ੍ਰੋਜੈਕਟ
ਹੁਸ਼ਿਆਰਪੁਰ (ਸੌਰਵ ਗਰੋਵਰ, ਸਤਵਿਦਰ ਆਪਟੀਕਲ ) :  ਬੀਤੇ ਦਿਨੀ ਹਲਕਾ ਚੱਬੇਵਾਲ ਵਿਧਾਇਕ ਡਾ. ਰਾਜ ਕੁਮਾਰ ਨੇ ਪਿੰਡ ਖਾਨਪੁਰ ਦਾ ਦੌਰਾ ਕੀਤਾ। ਉੱਥੇ ਉਹਨਾਂ ਨੇ ਪੀਣ ਵਾਲੇ ਪਾਣੀ ਦੇ ਟਿਊਬਵੈਲ ਦੇ ਬੋਰ ਦਾ ਉਦਘਾਟਨ ਕਰਕੇ ਪਿੰਡ ਵਾਸੀਆਂ ਦੀ ਪੀਣ ਦੇ ਪਾਣੀ ਦੀ ਸਮੱਸਿਆ ਤੋਂ ਨਿਜਾਤ ਦਿੱਤੀ।

ਇਸ ਮੌਕੇ ਤੇ ਡਾ. ਰਾਜ ਕੁਮਾਰ ਨੇ ਕਿਹਾ ਕਿ ਇਹ ਪੂਰਾ ਪ੍ਰੋਜੈਕਟ 49.70 ਲੱਖ ਦੀ ਲਾਗਤ ਨਾਲ ਤਿਆਰ ਹੋਵੇਗਾ। ਜਿਸ ਵਿੱਚ ਟਿਊਬਵੈਲ, ਟੈਂਕੀ, ਪੰਪ ਚੈਂਬਰ ਤੇ ਪਾਈਪ ਲਾਈਨਾਂ ਪਾ ਕੇ ਪਿੰਡ ਵਾਸੀਆਂ ਨੂੰ ਘਰ-ਘਰ ਪਾਣੀ ਮੁਹੱਇਆ ਹੋਵੇਗਾ।

ਡਾ. ਰਾਜ ਕੁਮਾਰ ਦੇ ਇਸ ਸ਼ਲਾਘਾਯੋਗ ਕਦਮ ਲਈ ਪਿੰਡ ਦੀ ਸਰਪੰਚ ਰੰਜੂ ਬਾਲਾ ਨੇ ਉਹਨਾਂ ਦਾ ਧੰਨਵਾਦ ਕਰਦੇ ਕਿਹਾ ਕਿ ਪਿੰਡ ਵਾਸੀ ਉਹਨਾਂ ਦੇ ਤਹਿ ਦਿਲੋ ਸ਼ੁਕਰਗੁਜਾਰ ਹਨ ਜਿਹਨਾਂ ਨੇ ਪੀਣ ਦੇ ਪਾਣੀ ਦੀ ਸਮੱਸਿਆ ਨੂੰ ਹੱਲ ਕੀਤਾ ਹੈ। ਜ਼ਿਕਰਯੋਗ ਹੈ ਕਿ ਹਲਕਾ ਚੱਬੇਵਾਲ ਦੇ ਪਿੰਡਾਂ ਦੀ ਨੁਹਾਰ ਬਦਲਣਾ ਤੇ ਪਿੰਡ ਵਾਸੀਆਂ ਦੀਆਂ ਪ੍ਰੇਸ਼ਾਨੀਆਂ ਨੂੰ ਆਪਣਾ ਸਮਝਣਾ ਤੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨਾ ਹੀ ਵਿਧਾਇਕ ਡਾ. ਰਾਜ ਕੁਮਾਰ ਦੀ ਪਹਿਚਾਣ ਹੈ। ਇਸ ਟਿਊਬਵੈਲ ਤੋਂ ਇਲਾਵਾ ਪਿੰਡ ਖਾਨਪੁਰ ਨੂੰ 32.57 ਲੱਖ ਦੀ ਗ੍ਰਾਟ ਮੁਹੱਇਆ ਕਰਵਾਈ ਗਈ। ਜਿਸ ਨਾਲ ਪਿੰਡ ਵਿੱਚ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ।

ਇਸ ਮੌਕੇ ਤੇ ਵਾਟਰ ਸਪਲਈ ਵਿਭਾਗ ਦੇ ਐਕਸੀਅਨ ਵਿਜੇ ਕੁਮਾਰ, ਜੇ.ਈ ਗੁਰਪ੍ਰੀਤ ਸਿੰਘ, ਜੇਈ ਮਨਿੰਦਰਜੀਤ ਸਿੰਘ, ਸਰਪੰਚ ਰੰਜੂ ਬਾਲਾ, ਦਲਜੀਤ ਕੌਰ ਪੰਚ, ਸ਼ਹਿਨਾਜ ਬੇਗਮ ਪੰਚ, ਬਲਵੀਰ ਸਿੰਘ ਪੰਚ, ਮੁਨੀਸ਼ ਕੁਮਾਰ, ਮੇਹਰ ਸਿੰਘ, ਸੁਰਜੀਤ ਸਿੰਘ, ਬਲਵੰਤ ਸਿੰਘ, ਕਮਲਜੀਤ ਕੌਰ, ਸੁਰਿੰਦਰ ਸਿੰਘ, ਸਰਪੰਚ ਜੋਤੀ ਬਾਲਾ ਆਦਿ ਮੌਜੂਦ ਸਨ।

Related posts

Leave a Reply