LATEST NEWS: ਜਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਡਾ.ਨਰੇਸ ਕੁਮਾਰ ਮਾਹੀ ਨੇ ਸੰਭਾਲਿਆ ਆਹੁਦਾ September 1, 2021September 1, 2021 Adesh Parminder Singh ਜਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਡਾ.ਨਰੇਸ ਕੁਮਾਰ ਨੇ ਸੰਭਾਲਿਆ ਆਹੁਦਾਪਠਾਨਕੋਟ / ਹੁਸ਼ਿਆਰਪੁਰ (ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ਼, ਜਸਪਾਲ ਸਿੰਘ ਢੱਟ ਬਿਊਰੋ , ਸੁਨੀਲ ਗਰੋਵਰ) ਜਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਡਾ.ਨਰੇਸ ਕੁਮਾਰ ਮਾਹੀ ਨੇ ਅੱਜ 1 ਸਤੰਬਰ 2021 ਨੂੰ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਆਪਣਾ ਅਹੁਦਾ ਸੰਭਾਲਿਆ। ਜਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਡਾ.ਨਰੇਸ ਕੁਮਾਰ ਮਾਹੀ ਇਸ ਮੌਕੇ ਤੇ ਆਯੁਰਵੈਦਿਕ ਡਾਕਟਰਾਂ ਵੱਲੋਂ ਅਤੇ ਦਫਤਰੀ ਸਟਾਫ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾ ਡਾ. ਰਾਮੇਸ ਅੱਤਰੀ ਜੋ ਅਪਣੀਆਂ ਸੇਵਾਵਾਂ ਬਤੋਰ ਜਿਲ੍ਹਾ ਆਯੂਰਵੈਦਿਕ ਡਾਕਟਰ ਵਜੋਂ ਨਿਭਾ ਰਹੇ ਸਨ ਉਹ ਪਿਛਲੇ ਦਿਨ੍ਹਾਂ ਦੋਰਾਨ ਅਪਣੀ ਸਰਵਿਸ ਪੂਰੀ ਕਰਕੇ ਸੇਵਾ ਮੁਕਤ ਹੋਏ ਹਨ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਡਾ. ਵਿਪਨ, ਡਾ.ਯਸਵਿੰਦਰ, ਡਾ.ਰਾਜਿੰਦਰ, ਡਾ.ਪੰਕਜ, ਡਾ.ਰੁਬਨਪ੍ਰੀਤ, ਡਾ.ਪੰਕਜ ਆਦਿ ਉਪਸਥਿਤ ਹੋਏ ਅਤੇ ਦਫਤਰੀ ਸਟਾਫ ਵਿੱਚ ਸ੍ਰੀ ਜਤਿਨ ਸਰਮਾ ਅਤੇ ਅੰਕੁਸ ਸਰਮਾ ਨੇ ਵੀ ਨਿੱਘਾ ਸਵਾਗਤ ਕੀਤਾ। Adesh Parminder SinghEDITOR CANADIAN DOABA TIMES Email: editor@doabatimes.com Mob:. 98146-40032 whtsapp www.doabatimes.comShare this:FacebookTelegramWhatsAppPrintTwitterLike this:Like Loading...