LATEST NEWS : ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਬੇਅਦਬੀ ਕਾਂਡ ਦੇ ਮੁਜਰਮ ਨੂੰ ਅਦਾਲਤ ਨੇ 21ਸਤੰਬਰ ਤੱਕ  ਪੁਲਿਸ  ਰਿਮਾਂਡ ਤੇ ਭੇਜਿਆ 

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਬੇਅਦਬੀ ਕਾਂਡ ਦੇ ਮੁਜਰਮ ਨੂੰ ਅਦਾਲਤ ਨੇ 21ਸਤੰਬਰ ਤੱਕ  ਪੁਲਿਸ  ਰਿਮਾਂਡ ਤੇ ਭੇਜਿਆ  
ਸ੍ਰੀ ਆਨੰਦਪੁਰ ਸਾਹਿਬ / ਹੁਸ਼ਿਆਰਪੁਰ  (ਸੰਧੂ , ਧੀਮਾਨ,ਢਿੱਲੋਂ ) ਅੱਜ ਰੋਪੜ ਜ਼ਿਲੇ ਦੀ ਪੁਲੀਸ  ਨੇ  ਸ੍ਰੀ ਕੇਸਗਡ਼੍ਹ ਸਾਹਿਬ ਦੇ ਬੇਅਦਬੀ ਕਾਂਡ ਦੇ ਮੁਜਰਮ ਪਰਮਜੀਤ ਸਿੰਘਪੁੱਤਰ ਗੁਰਮੇਲ ਸਿੰਘ ਵਾਸੀ  ਮਹਾਰਾਜ ਨਗਰ ਲੁਧਿਆਣਾ   ਨੂੰ  ਅਦਾਲਤ ਵਿਚ ਪੇਸ਼ ਕੀਤਾ। 
ਅੱਜ ਪੁਲਿਸ  ਨੇ ਤੜਕੇ ਤਿੰਨ ਵਜੇ ਹੀ ਕਿਸੇ ਅਣਸੁਖਾਵੀਂ ਘਟਨਾ  ਵਾਪਰਨ ਦੇ ਡਰ ਕਾਰਨ  ਕੋਰਟ ਕੰਪਲੈਕਸ ਦੇ ਆਲੇ ਦੁਆਲੇ ਪੁਲੀਸ ਦਾ ਘੇਰਾ ਸਖ਼ਤ ਕਰ ਦਿੱਤਾ  ਸੀ ਅਤੇ ਅਦਾਲਤ ਦੇ ਕਿਸੇ ਸਫ਼ਾਈ ਕਰਮਚਾਰੀ ਜਾਂ ਪੱਤਰਕਾਰ ਨੂੰ ਨੇੜੇ ਨਹੀਂ ਫਟਕਣ ਦਿੱਤਾ  ਕੋਰਟ ਕੰਪਲੈਕਸ ਦੇ ਚੱਪੇ ਚੱਪੇ ਤੇ ਪੁਲੀਸ ਤਾਇਨਾਤ ਸੀ ਅਤੇ  ਪੁਲੀਸ ਉਸ ਦੇ ਚਾਰੇ ਪਾਸੇ ਚੱਲ ਰਹੀ ਸੀ  ਰੋਪੜ ਜ਼ਿਲ੍ਹੇ ਦੀ ਸ੍ਰੀ ਅਨੰਦਪੁਰ ਸਾਹਿਬ  ਪੁਲਸ ਨੇ ਦੋਸ਼ੀ ਪਰਮਜੀਤ ਸਿੰਘ ਦੇ ਖ਼ਿਲਾਫ਼  ਮੁਕੱਦਮਾ ਨੰਬਰ 122  ਥਾਣਾ ਆਨੰਦਪੁਰ ਸਾਹਿਬ  ਦੀਆਂ ਧਾਰਾਵਾਂ 295  ਏ ਤੋਂ ਇਲਾਵਾ ਜਿਹੜੀਆਂ ਹੋਰ ਧਰਾਵਾਂ ਵਿੱਚ ਵਾਧਾ  ਕੀਤਾ ਹੈ, ਉਨ੍ਹਾਂ ਵਿੱਚ ਆਈ ਪੀ ਸੀ ਦੀ ਧਾਰਾ 153/153 ਏ/436/511ਆਈ ਪੀ ਸੀ 18 ਗੈਰ ਕਾਨੂੰਨੀ ਗਤੀਵਿਧੀਆਂ ਐਕਟ 1967 ਦਾ ਵਾਧਾ ਕੀਤਾ ਹੈ  । 
 
ਇਸ ਤੋਂ ਪਹਿਲਾਂ ਕੇ ਪੰਥਕ ਤੇ ਸਿੱਖ ਜਥੇਬੰਦੀਆਂ ਨੂੰ ਉਸ ਦੇ ਕੋਰਟ ਵਿਚ ਪੇਸ਼ ਕਰਨ ਦੀ ਭਿਣਕ ਲੱਗੇ ਉਸ ਨੂੰ ਪਹਿਲਾਂ ਹੀ ਪੁਲਸ ਨੇ ਆਨੰਦਪੁਰ ਸਾਹਿਬ ਦੇ ਮਾਣਯੋਗ ਜੱਜ ਜਗਮਿਲਾਪ ਸਿੰਘ ਖੁਸ਼ਦਿਲ  ਦੀ  ਅਦਾਲਤ ਵਿੱਚ ਪੇਸ਼ ਕੀਤਾ।  ਦੋਸ਼ੀ ਨੂੰ 21 ਸਤੰਬਰ ਤੱਕ ਮਾਨਯੋਗ ਜੱਜ ਨੇ ਪੁਲੀਸ ਰਿਮਾਂਡ ਤੇ ਭੇਜ ਦਿੱਤਾ ਹੈ  ।
 
ਇੱਥੇ ਜ਼ਿਕਰਯੋਗ ਹੈ ਕਿ ਕੁਝ ਧਾਰਮਿਕ ਅਤੇ ਸਿਆਸੀ ਲੀਡਰਾਂ ਨੇ ਭੜਕਾਊ ਬਿਆਨ ਦੇ ਕੇ ਮਾਹੌਲ ਇਸ ਕਦਰ ਭੜਕਾ ਦਿੱਤਾ ਸੀ। ਕਿ ਲੋਕ ਇਸ ਨੂੰ ਬੇਅਦਬੀ ਕਾਂਡ ਦੇ ਇਸ ਦੋਸ਼ੀ ਨੂੰ ਮਾਰਨ ਲਈ ਕਥਿਤ ਤੌਰ ਤੇ ਤਿਆਰੀਆਂ ਕਰ ਰਹੇ ਸਨ.  ਇਸ ਮੌਕੇ ਸ੍ਰੀ ਆਨੰਦਪੁਰ ਸਾਹਿਬ ਦੇ ਡੀ ਐੱਸ ਪੀ ਰਮਿੰਦਰ ਸਿੰਘ ਕਾਹਲੋਂ ਆਨੰਦਪੁਰ ਸਾਹਿਬ ਦੇ ਐੱਸ ਐੱਚ ਓ ਰੁਪਿੰਦਰ ਸਿੰਘ ਅਤੇ ਸਿਟੀ ਇੰਚਾਰਜ ਅਮਨਦੀਪ ਸਿੰਘ ਕੰਬੋਜ ਵੀ ਹਾਜ਼ਰ ਸਨ।

Related posts

Leave a Reply