LATEST NEWS: ਪਹਿਲੇ T-20 ਵਰਲਡ ਕੱਪ ਚ ਭਾਰਤ, ਪਾਕਿਸਤਾਨ ਖਿਲਾਫ ਹੋਣ ਵਾਲੇ ਮੈਚ ਚ ਭਿੜੇਗਾ, T20 World Cup 2021 Schedule) ਦਾ ਐਲਾਨ

ਨਵੀਂ ਦਿੱਲੀ : ਅੰਤਰ-ਰਾਸ਼ਟਰੀ ਕ੍ਰਿਕਟ ਕਾਊਂਸਿਲ ਨੇ ਆਉਣ ਵਾਲੇ ਟੀ 20 ਵਰਲਡ ਕੱਪ ਦੇ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ। ਭਾਰਤ 24 ਅਕਤੂਬਰ ਨੂੰ ਪਾਕਿਸਤਾਨ ਖਿਲਾਫ ਹੋਣ ਵਾਲੇ ਮੈਚ ਨਾਲ ਇਸ ਟੂਰਨਾਮੈਂਟ ‘ਚ ਸ਼ੁਰੂਆਤ ਕਰੇਗਾ। ਭਾਰਤ ਤੇ ਪਾਕਿਸਤਾਨ ਦੋਵੇਂ ਹੀ ਇਸ ਵਰਲਡ ਕੱਪ ਦੇ ਗਰੁੱਪ 2 ‘ਚ ਰੱਖਿਆ ਗਿਆ ਹੈ।

ICC ਨੇ ਅੱਜ ਇਕ ਡਿਜੀਟਲ ਸ਼ੋਅ ‘ਚ ਟੀ20 ਵਰਲਡ ਕੱਪ ਦੇ ਸ਼ੈਡਿਊਲ (T20 World Cup 2021 Schedule) ਦਾ ਐਲਾਨ ਕੀਤਾ।

ਵਿਰਾਟ ਕੋਹਲੀ ਦੀ ਕਪਤਾਨੀ ‘ਚ ਭਾਰਤੀ ਟੀਮ ਨਿਊਜ਼ੀਲੈਂਡ ਦੇ ਨਾਲ 31 ਅਕਤੂਬਰ ਤੇ ਅਫਗਾਨਿਸਤਾਨ ਨਾਲ 3 ਨਵੰਬਰ ਨੂੰ ਭਿੜੇਗੀ। 

ਟੀ20 ਵਰਲਡ ਕੱਪ 17 ਅਕਤੂਬਰ ਤੋਂ 14 ਨਵੰਬਰ ਤਕ ਯੂਏਈ ਤੇ ਓਮਾਨ ‘ਚ ਖੇਡਿਆ ਜਾਣਾ ਹੈ।

ਟੀ20 ਵਰਲਡ ਕੱਪ ਨੂੰ ਲੈਕੇ ਦੋ ਵੱਖ-ਵੱਖ ਗਰੁੱਪ ਤੇ ਉਨ੍ਹਾਂ ‘ਚ ਸ਼ਾਮਿਲ ਟੀਮਾਂ ਨੂੰ ਲੈਕੇ ਪਹਿਲਾਂ ਹੀ ਐਲਾਨ ਕੀਤਾ ਜਾ ਚੁੱਕਾ ਹੈ।

Related posts

Leave a Reply