LATEST NEWS : ਪੰਜਾਬ ਕਾਂਗਰਸ ਦੇ ਕਾਰਜਕਰਨੀ ਪ੍ਰਧਾਨ ਗਿਲਜੀਆਂ ਖਿਲਾਫ ਰੋਸ ਪ੍ਰਦਰਸ਼ਨ, ਨੈਸ਼ਨਲ ਹਾਈਵੇ ਜਾਮ

ਟਾਂਡਾ / ਦਸੂਹਾ (ਹਰਭਜਨ ਢਿੱਲੋਂ ) ਕਿਸਾਨ ਮਜ਼ਦੂਰ  ਸੰਘਰਸ਼ ਕਮੇਟੀ ਪੰਜਾਬ  ਵਲੋਂ ਹੁਸ਼ਿਆਰਪੁਰ ਦੇ ਟਾਂਡਾ ਉੜਮੁੜ  ਵਿਖੇ ਕਾਂਗਰਸੀ ਵਿਧਾਇਕ ਅਤੇ ਪੰਜਾਬ ਦੇ ਕਾਰਜਕਰਨੀ ਪ੍ਰਧਾਨ ਸੰਗਤ ਸਿੰਘ ਗਿਲਜੀਆਂ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਦੇ ਹੋਏ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ 
ਇਸ ਮੌਕੇ ਕਿਸਾਨ ਮਜ਼ਦੂਰ  ਸੰਘਰਸ਼ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ ਨੇ ਕਿਹਾ ਕਿ ਵਿਧਾਇਕ ਸੰਗਤ ਸਿੰਘ ਗਿਲਜੀਆਂ ਨੇ ਕਈ ਲੋਕਾਂ ਤੇ ਝੂਠੇ ਮਾਮਲੇ ਦਰਜ ਕਰਵਾਏ ਹਨ ਅਤੇ ਕਿਸਾਨਾਂ ਦੇ ਖਿਲਾਫ ਤਰਾਂ ਤਰਾਂ ਦੇ ਛੜਯੰਤਰ ਰਚਦਾ ਰਹਿੰਦਾ ਹੈ ਉਨਾਂ ਹੋਰ ਕਿਹਾ ਕਿ ਸੰਗਤ ਸਿੰਘ ਗਿਲਜੀਆਂ ਨੂੰ ਕਿਸੇ ਵੀ ਪਿੰਡ ਵਿੱਚ ਨਹੀਂ ਵੜਨ ਦਿੱਤਾ ਜਾਵੇਗਾ ਤੇ ਨਾਂ ਹੀ ਕੋਈ ਪਰੋਗਰਾਮ ਕਰਨ ਦਿੱਤਾ ਜਾਵੇਗਾ।
ਇਸ ਮੌਕੇ ਸੰਗਤ ਸਿੰਘ ਗਿਲਜੀਆਂ ਦਾ ਪੁਤਲਾ ਫੂਕ ਕੇ ਗਿਲਜੀਆਂ ਖਿਲਾਫ ਰਜਕੇ ਨਾਅਰੇਬਾਜ਼ੀ ਕੀਤੀ .

Related posts

Leave a Reply