LATEST NEWS: ਹਲਕਾ ਟਾਂਡਾ ਦੇ ਪਿੰਡ ਦਾਰਾਪੁਰ ਦੇ ਇੱਕ ਵਿਅਕਤੀ ਦੀ ਰੇਲ ਗੱਡੀ ਦੀ ਲਪੇਟ’ ਚ ਆਉਣ ਕਾਰਨ ਮੌਤ

ਹਰਭਜਨ ਸਿੰਘ ਢਿੱਲੋਂ (ਟਾਂਡਾ / ਦਸੂਹਾ ) 

ਪਠਾਨਕੋਟ ਜਲੰਧਰ ਰੇਲ ਮਾਰਗ ‘ਤੇ ਹਲਕਾ ਟਾਂਡਾ ਦੇ ਦਾਰਾਪੁਰ ਫਾਟਕ ਦੇ ਕੋਲ ਰੇਲ ਗੱਡੀ ਦੀ ਲਪੇਟ’ ਚ ਆਉਣ ਕਾਰਨ ਇੱਕ ਵਿਅਕਤੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਸੂਰਜ ਮੋਹਰਾ ਉਮਰ ਕਰੀਬ (50) ਵਾਸੀ ਦਾਰਾਪੁਰ ਵਜੋਂ ਹੋਈ ਹੈ।
ਜਾਣਕਾਰੀ ਦਿੰਦਿਆਂ ਰੇਲਵੇ ਪੁਲਿਸ ਟਾਂਂਡਾ ਚੌਂਕੀ ਇੰਚਾਰਜ ਏਐਸਆਈ ਸਰਬਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਲੜਕੇ ਵਿਸ਼ਾਲ ਤੇ ਉਸ ਦੀ ਪਤਨੀ ਬਿਸ਼ਨਾ ਦੇਵੀ ਦੇ ਦੱਸਣ ਮੁਤਾਬਕ ਸੂਰਜ ਮੋਹਰਾ ਸਵੇਰੇ ਸੈਰ ਕਰਨ ਲਈ ਘਰੋਂ ਬਾਹਰ ਗਿਆ ਹੋਇਆ ਸੀ ਤੇ ਜਦੋਂ ਉਹ ਰੇਲਵੇ ਲਾਈਨ ਪਾਰ ਕਰਨ ਲੱਗਾ ਤਾਂ ਅਚਾਨਕ ਰੇਲ ਗੱਡੀ ਦੀ ਲਪੇਟ ਵਿਚ ਆ ਗਿਆ।
ਜਿਸ ਕਾਰਨ ਉਸ ਦੀ ਮੌਤ ਹੋ ਗਈ। ਰੇਲਵੇ ਪੁਲਿਸ ਨੇ ਮ੍ਰਿਤਕ ਦੀ ਪਤਨੀ ਬਿਸ਼ਨਾ ਦੇਵੀ ਤੇ ਉਸ ਦੇ ਲੜਕੇ ਵਿਸ਼ਾਲ ਦੇ ਬਿਆਨਾਂ ਦੇ ਆਧਾਰ ਤੇ 174 ਦੀ ਕਾਰਵਾਈ ਕਰਦਿਆਂ ਪੋਸਟਮਾਰਟਮ ਤੋਂ ਬਾਅਦ ਲਾਸ਼ ਨੂੰ ਪਰਿਵਾਰ ਹਵਾਲੇ ਕਰ ਦਿੱਤਾ ਹੈ।
WATCH VIDEO

Related posts

Leave a Reply