LATEST NEWS: ਹੁਸ਼ਿਆਰਪੁਰ ਦੇ ਪੱਟੀ ਡਾਕਖਾਨੇ ਨੂੰ ਲੁੱਟਣ ਵਾਲਾ ਲੁਟੇਰਾ ਗ੍ਰਿਫ਼ਤਾਰ

ਹੁਸ਼ਿਆਰਪੁਰ:  ਚੱਬੇਵਾਲ ਦੇ ਪਿੰਡ ਪੱਟੀ ਦੇ ਡਾਕਖਾਨੇ ਦੀ ਹੋਈ ਲੁੱਟ ਖੋਹ ਦੀ ਵਾਰਦਾਤ ਸਬੰਧੀ ਚੱਬੇਵਾਲ ਪੁਲਿਸ ਵੱਲੋਂ ਇਕ ਕਥਿਤ ਲੁਟੇਰੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।  ਥਾਣਾ ਚੱਬੇਵਾਲ ਪੁਲਿਸ ਅਨੁਸਾਰ ਵਿਨੋਦ ਕੁਮਾਰ ਪੁੱਤਰ ਜੋਗਰਾਜ ਵਾਸੀ ਭੀਲੋਵਾਲ ਨੂੰ ਪੱਟੀ ਡਾਕਖਾਨੇ ਦੀ ਲੁੱਟ ਖੋਹ ਵਾਰਦਾਤ ਦੇ ਸਬੰਧ ‘ਚ ਗਿ੍ਫ਼ਤਾਰ ਕੀਤਾ ਗਿਆ  ਹੈ।

 ਪੁੱਛਗਿੱਛ ਦੌਰਾਨ ਉਸ ਨੇ ਡਾਕਖਾਨੇ ‘ਚ ਹੋਈ ਲੁੱਟ ਦੀ ਵਾਰਦਾਤ ‘ਚ ਸ਼ਾਮਲ ਹੋਣਾ ਦੀ ਗੱਲ ਕਬੂਲੀ  ਹੈ। ਪੁਲਿਸ ਵੱਲੋਂ  ਵਿਨੋਦ ਕੁਮਾਰ ਨੂੰ ਅਦਾਲਤ ‘ਚ ਪੇਸ਼ ਕਰ ਕੇ ਰਿਮਾਂਡ ਲਿਆ ਗਿਆ ਹੈ ਤੇ ਉਸ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਲੁੱਟ-ਖੋਹ ਦੀ ਵਾਰਦਾਤ ਵਿਚ ਸ਼ਾਮਲ ਦੂਸਰੇ ਲੁਟੇਰੇ ਨੂੰ ਵੀ ਕਾਬੂ ਕੀਤਾ ਜਾ ਸਕੇ।

Related posts

Leave a Reply