#LATEST ON AMRITPA CASE : ਵੱਡੀ ਖ਼ਬਰ : ਐਡਵੋਕੇਟ ਜਨਰਲ ਵਿਨੋਦ ਘਈ ਨੇ ਹਾਈਕੋਰਟ ਚ ਕਿਹਾ  ਕਿ ਅਮ੍ਰਿਤਪਾਲ ਹਿਰਾਸਤ ਵਿੱਚ ਨਹੀਂ, ਪਰ ਉਹ ਫੜਨ ਦੇ ਬਹੁਤ ਨੇੜੇ

ਪੰਜਾਬ : ਪੰਜਾਬ ਦੇ ਐਡਵੋਕੇਟ ਜਨਰਲ ਵਿਨੋਦ ਘਈ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਚ ਕਿਹਾ ਹੈ  ਕਿ ਅਮ੍ਰਿਤਪਾਲ ਸਿੰਘ ਉਹਨਾਂ ਦੀ ਹਿਰਾਸਤ ਵਿੱਚ ਨਹੀਂ ਹੈ ਪਰ ਉਹ ਉਸ ਨੂੰ ਫੜਨ ਦੇ ਬਹੁਤ ਨੇੜੇ ਹਨ।

ਇਸ ਦੇ ਨਾਲ ਹੀ ਉਹਨਾਂ ਨੇ ਲਾਅ ਅਫ਼ਸਰਾਂ ਨੂੰ ਕਿਸੇ ਤਰ੍ਹਾਂ ਦੀ ਅਬਜ਼ਰਬੇਸ਼ਨ ਨਾ ਦੇਣ ਲਈ ਕਿਹਾ ਹੈ।

ਜੱਜਾਂ ਨੇ ਕਿਹਾ ਕਿ ਉਹ ਇਸ ਗੱਲ ਦੀ ਆਗਿਆ ਨਹੀਂ ਦੇਣਗੇ ਕਿ ਕੋਈ ਲਾਅ ਅਫ਼ਸਰ ਅਬਜ਼ਰਬੇਸ਼ਨ ਦੇਵੇ ਅਤੇ ਸਭ ਨੂੰ ਪੇਪਰ ਬੁੱਕ ਮੁਤਾਬਕ ਹੀ ਚੱਲਣਾ ਪਵੇਗਾ।

ਅਮ੍ਰਿਤਪਾਲ ਸਿੰਘ

ਇਸ ਦਾ ਜਵਾਬ ਵਿੱਚ ਪਟੀਸ਼ਨਰ ਦੇ ਵਕੀਲ ਨੇ ਖ਼ਬਰਾਂ ਦਾ ਹਵਾਲਾ ਦਿੱਤਾ ਜਿਸ ਨੂੰ ਅਦਾਲਤ ਨੇ ਕਿਹਾ ਕਿ ਖ਼ਬਰਾਂ ਦਾ ਨੋਟਿਸ ਨਹੀਂ ਲਿਆ ਜਾ ਸਕਦਾ।

ਇਸ ਮਾਮਲੇ ਉਪਰ ਪੰਜਾਬ ਸਰਕਾਰ ਨੂੰ ਬੁੱਧਵਾਰ ਨੂੰ ਹਲਫੀਆ ਬਿਆਨ ਦੇਣ ਲਈ ਕਿਹਾ ਹੈ ਜਿਸ ਉਪਰ ਆਈਜੀ ਪੱਧਰ ਦਾ ਅਫਸਰ ਬਿਆਨ ਦੇਵਗਾ।

ਦੂਜੇ ਪਾਸੇ ਜੇਕਰ ਪਟੀਸ਼ਨਰ ਕੋਲ ਕੋਈ ਸਬੂਤ ਹੈ ਤਾਂ ਉਹ ਵੀ ਇਸ ਉਪਰ ਹਲਫੀਆ ਬਿਆਨ ਦੇਣਗੇ।

ਅਮ੍ਰਿਤਪਾਲ ਸਿੰਘ ਦੇ ਵਕੀਲ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਹੈਬਕਸ ਕਾਰਪਸ ਪਟੀਸ਼ਨ ਲਗਾਈ ਹੋਈ ਹੈ।

Related posts

Leave a Reply