LATEST : #PUNJAB_POLICE : ਪੰਜਾਬ ਪੁਲਿਸ ਨੇ ‘ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਦੇ ਕਰੀਬੀ ਲਵਪ੍ਰੀਤ ਤੂਫਾਨ ਨੂੰ….

;ਅੰਮ੍ਰਿਤਸਰ  : – ਪੰਜਾਬ ਪੁਲਿਸ ਨੇ ‘ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਦੇ ਕਰੀਬੀ ਲਵਪ੍ਰੀਤ ਤੂਫਾਨ ਨੂੰ ਰਿਹਾਅ ਕਰਨ ਦਾ ਫੈਸਲਾ ਕੀਤਾ ਹੈ।

 ਅੱਜ ਅਮ੍ਰਿਤਪਾਲ ਦੇ ਹਜ਼ਾਰਾਂ ਸਮਰਥਕਾਂ ਨੇ ਤੇਜ਼ਧਾਰ ਹਥਿਆਰਾਂ ਦੇ ਨਾਲ ਜਿਥੇ ਪੁਲਿਸ ਥਾਣੇ ਦੇ ਬਾਹਰ ਲਾਏ ਬੈਰੀਕੇਡ ਤੋੜ ਦਿੱਤੇ, ਉਥੇ ਹੀ ਦੂਜੇ ਪਾਸੇ ਪੁਲਿਸ ਦੇ ਨਾਲ ਵੀ ਤਿੱਖੀ ਝੜਪ ਹੋ ਗਈ। ਅਮ੍ਰਿਤਪਾਲ ਦੇ ਸਮਰਥਕ ਥਾਣੇ ਦੇ ਅੰਦਰ ਵੜ ਕੇ ਥਾਣੇ ਦੀਆਂ ਛੱਤਾਂ ਤੇ ਚੜ ਗਏ।

ANI ਦੀ ਰਿਪੋਰਟ ਮੁਤਾਬਿਕ, ਐਸਐਸਪੀ ਨੇ ਕਿਹਾ, “ਸਾਡੇ ਸਾਹਮਣੇ ਪੇਸ਼ ਕੀਤੇ ਗਏ ਸਬੂਤਾਂ ਦੇ ਆਧਾਰ ਤੇ ਲਵਪ੍ਰੀਤ ਤੂਫਾਨ ਨੂੰ ਡਿਸਚਰਜ ਕਰ ਦਿੱਤਾ ਜਾਵੇਗਾ। ਮਾਮਲੇ ਦੀ ਜਾਂਚ ਲਈ ਐਸਆਈਟੀ ਦਾ ਗਠਨ ਕੀਤਾ ਗਿਆ ਹੈ।”

ਉਨ੍ਹਾਂ ਨੇ ਇਸ ਗੱਲ ਦੇ ਪੁਖਤਾ ਸਬੂਤ ਦਿੱਤੇ ਹਨ ਕਿ ਨਜ਼ਰਬੰਦ ਲਵਪ੍ਰੀਤ ਤੂਫਾਨ ਬੇਕਸੂਰ ਹੈ। 

Related posts

Leave a Reply