LATEST : PUNJAB_WEATHER_TODAY: ਪੰਜਾਬ ‘ਚ ਅਗਲੇ ਪੰਜ ਦਿਨਾਂ ਤਕ ਸੰਘਣੀ ਧੁੰਦ ਅਤੇ ਕੜਾਕੇ ਦੀ ਠੰਢ ਸੰਭਾਵਨਾ

Punjab Weather Today : ਚੰਡੀਗੜ੍ਹ / ਲੁਧਿਆਣਾ /ਆਦਮਪੁਰ  : ਪੰਜਾਬ ‘ਚ ਅਗਲੇ ਪੰਜ ਦਿਨਾਂ ਤਕ ਸੰਘਣੀ ਧੁੰਦ ਅਤੇ ਕੜਾਕੇ ਦੀ ਠੰਢ ਜਾਰੀ ਰਹਿਣ ਦੀ ਸੰਭਾਵਨਾ ਹੈ। ਕੱਲ ਸੋਮਵਾਰ ਨੂੰ ਅਤੇ ਅੱਜ ਵੀ ਸਵੇਰੇ ਕਈ ਜ਼ਿਲ੍ਹਿਆਂ ‘ਚ ਧੁੰਦ ਛਾਈ ਰਹੀ ਤੇ ਬਰਫੀਲੀਆਂ ਹਵਾਵਾਂ ਵੀ ਚੱਲੀਆਂ। ਚਾਰ ਜ਼ਿਲ੍ਹਿਆਂ ‘ਚ ਦਿਨ ਦਾ ਤਾਪਮਾਨ ਨੌਂ ਡਿਗਰੀ ਤਕ ਰਿਹਾ। ਸੂਬੇ ‘ਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 8 ਡਿਗਰੀ ਸੈਲਸੀਅਸ ਘੱਟ ਰਿਹਾ।

ਸੋਮਵਾਰ ਨੂੰ ਗੁਰਦਾਸਪੁਰ , ਹੁਸ਼ਿਆਰਪੁਰ ਤੇ ਜਲੰਧਰ ਸੂਬੇ ‘ਚ ਸਭ ਤੋਂ ਠੰਢਾ ਰਿਹਾ। ਇੱਥੇ ਘੱਟੋ-ਘੱਟ ਤਾਪਮਾਨ 4.5 ਅਤੇ ਵੱਧ ਤੋਂ ਵੱਧ ਤਾਪਮਾਨ 7.0 ਡਿਗਰੀ ਸੈਲਸੀਅਸ ਰਿਹਾ। ਦਿਨ ਅਤੇ ਰਾਤ ਦੇ ਤਾਪਮਾਨ ‘ਚ ਅੰਤਰ ਸਿਰਫ਼ 2.5 ਡਿਗਰੀ ਸੈਲਸੀਅਸ ਸੀ। ਦੂਜੇ ਪਾਸੇ ਮੌਸਮ ਵਿਭਾਗ ਅਨੁਸਾਰ 27 ਜਨਵਰੀ ਤਕ ਧੁੰਦ ਤੋਂ ਰਾਹਤ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ। ਇਸ ਦੌਰਾਨ ਸੀਤ ਲਹਿਰ ਵੀ ਆਪਣੇ ਸਿਖਰ ‘ਤੇ ਰਹੇਗੀ। 

 

Related posts

Leave a Reply