ਨਵੀਂ ਦਿੱਲੀ : ਰਿਲਾਇੰਸ ਜੀਓ ਨੇ JioBook ਦੀ ਦੂਜੀ ਜਨਰੇਸ਼ਨ ਲਾਂਚ ਕੀਤੀ ਹੈ। ਕੰਪਨੀ ਨੇ ਲੇਟੈਸਟ Jiobook 2 ਨੂੰ ਪਿਛਲੇ ਵਰਜ਼ਨ ਨਾਲੋਂ ਬਿਹਤਰ ਪ੍ਰੋਸੈਸਰ ਨਾਲ ਪੇਸ਼ ਕੀਤਾ ਹੈ। ਰਿਲਾਇੰਸ ਜਿਓ ਦੇ ਇਸ ਲੇਟੈਸਟ ਲੈਪਟਾਪ ਨੂੰ ਆਨਲਾਈਨ ਸ਼ਾਪਿੰਗ ਪਲੇਟਫਾਰਮ ਅਮੇਜ਼ਨ ਤੋਂ ਖਰੀਦਿਆ ਜਾ ਸਕਦਾ ਹੈ। ਜੀਓ ਦਾ ਇਹ ਬਜਟ ਅਨੁਕੂਲ ਲੈਪਟਾਪ 4 ਜੀ ਹੈ। ਇਸ ਤੋਂ ਪਹਿਲਾਂ ਕੰਪਨੀ ਨੇ ਪਿਛਲੇ ਮਹੀਨੇ ਭਾਰਤ ‘ਚ ਸਸਤੇ 4ਜੀ ਫੀਚਰ ਫੋਨ JioBharat V2 ਨੂੰ ਲਾਂਚ ਕੀਤਾ ਸੀ।
Jiobook 2023 ਲੈਪਟਾਪ ਦੇ ਫੀਚਰਸ
- ਰੈਮ: 4GB LPDDR4
- ਓਪਰੇਟਿੰਗ ਸਿਸਟਮ: JioOS
- ਹਮੇਸ਼ਾ-ਆਨ ਇੰਟਰਨੈੱਟ 4G LTE ਅਤੇ ਡੁਅਲ-ਬੈਂਡ ਵਾਈ-ਫਾਈ
- ਅਲਟਰਾ ਲਾਈਟ ਅਤੇ ਸੰਖੇਪ: 990 ਗ੍ਰਾਮ
- ਮਲਟੀ-ਟਾਸਕਿੰਗ ਅਤੇ ਮਲਟੀ ਵਿੰਡੋ ਸਪੋਰਟ
- ਸਪੋਰਟ ਵਾਇਰਲੈੱਸ ਸਕੈਨਿੰਗ ਅਤੇ ਪ੍ਰਿੰਟਿੰਗ
ਰਿਲਾਇੰਸ ਜਿਓਬੁੱਕ 2023 ਪਿਛਲੇ ਵਰਜਨ ਨਾਲੋਂ ਕਾਫੀ ਹਲਕਾ ਹੈ। 2023 ‘ਚ ਲਾਂਚ ਹੋਏ ਇਸ ਲੈਪਟਾਪ ਦਾ ਵਜ਼ਨ ਸਿਰਫ 990 ਗ੍ਰਾਮ ਹੈ। ਪਿਛਲੇ ਸਾਲ ਦੀ ਜਿਓ ਬੁੱਕ ਦੀ ਗੱਲ ਕਰੀਏ ਤਾਂ ਇਸ ਦਾ ਵਜ਼ਨ 1.2 ਕਿਲੋ ਸੀ।
ਲੇਟੈਸਟ JioBook ‘ਚ Mediatek MT 8788 octa ਕੋਰ ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਲੈਪਟਾਪ ‘ਚ ਕੰਪਨੀ ਨੇ 4 GB LPDDR4 ਰੈਮ ਦਿੱਤੀ ਹੈ। ਇਸ ਦੇ ਨਾਲ ਹੀ ਫੋਨ ‘ਚ 64GB ਸਟੋਰੇਜ ਹੈ, ਜਿਸ ਨੂੰ 256GB ਤੱਕ ਵਧਾਇਆ ਜਾ ਸਕਦਾ ਹੈ।
ਰਿਲਾਇੰਸ ਦੇ ਜੀਓ ਬੁੱਕ ਲੈਪਟਾਪ ਦੀ ਬੈਟਰੀ 8 ਘੰਟੇ ਦਾ ਬੈਕਅਪ ਦਿੰਦਾ ਹੈ। ਇਸ ਦੇ ਨਾਲ ਹੀ ਇਸ ਕਿਫਾਇਤੀ ਲੈਪਟਾਪ ‘ਚ ਐਂਟੀ-ਗਲੇਅਰ ਐਚਡੀ ਡਿਸਪਲੇਅ ਅਤੇ ਸਟੀਰੀਓ ਸਪੀਕਰਾਂ ਨੂੰ ਸਪੋਰਟ ਕੀਤਾ ਗਿਆ ਹੈ। ਲੈਪਟਾਪ ‘ਚ ਇਨਫਿਨਿਟੀ ਕੀਬੋਰਡ ਅਤੇ ਲਾਰਚ ਟੱਚਪੈਡ ਨੂੰ ਸਪੋਰਟ ਕੀਤਾ ਗਿਆ ਹੈ।
- Delhi Assembly Elections: Arvind Kejriwal Predicts Over 60 Seats, Calls for Women’s Active Participation
- ਅੰਮ੍ਰਿਤਸਰ ਵਿੱਚ ਕੋਈ ਗ੍ਰਨੇਡ ਧਮਾਕਾ ਨਹੀਂ ਹੋਇਆ: ਸੀਪੀ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ, ਅਫਵਾਹਾਂ ਨਾ ਫੈਲਾਉਣ ਦੀ ਚੇਤਾਵਨੀ
- ਡੋਨਾਲਡ ਟਰੰਪ ਵੱਲੋਂ ਕੈਨੇਡਾ ‘ਤੇ ਲਗਾਏ ਟੈਰਿਫ ਤੋਂ ਬਾਦ ਟਰੂਡੋ ਨੇ ਕੀਤਾ ਇਹ ਐਲਾਨ, ਮੈਕਸੀਕੋ ਨੇ ਵੀ ਦਿੱਤੀ ਪ੍ਰਤੀਕਿਰਿਆ
- ਚੋਣਾਂ ਤੋਂ ਪਹਿਲਾਂ ਹੀ ਕਾਂਗਰਸ ਦੁਆਰਾ ‘EAGLE GROUP’ ਦਾ ਗਠਨ ਇੱਕ ਸਰਗਰਮ ਕਦਮ, ਵੋਟਰ ਲਿਸਟ ਵਿੱਚ ਗੜਬੜੀ ਦੀ ਜਾਂਚ ਕਰਨ ਲਈ ਵਿਸ਼ੇਸ਼ ਟੀਮ ਬਣਾਈ
- 5 ਫਰਵਰੀ ਨੂੰ ਛੁੱਟੀ ਸਰਕਾਰੀ ਛੁੱਟੀ ਘੋਸ਼ਿਤ
- ਜ਼ਮੀਨੀ ਕਬਜ਼ੇ ਨੂੰ ਲੈ ਕੇ ਝਗੜਾ: ਦੋ ਧਿਰਾਂ ਵਿਚਕਾਰ ਗੋਲੀਬਾਰੀ, ਤਿੰਨ ਜ਼ਖ਼ਮੀ
EDITOR
CANADIAN DOABA TIMES
Email: editor@doabatimes.com
Mob:. 98146-40032 whtsapp