Latest top > ਭਾਜਪਾ ਦਾ ਪੱਤਾ ਸਾਫ ਕਰ ਦੇਵਾਂਗੇ – ਪ੍ਰੋਫੈਸਰ ਬਲਜਿੰਦਰ ਕੌਰ 

ਹੁਸ਼ਿਆਰਪੁਰ (ਆਦੇਸ਼ ਪਰਮਿੰਦਰ ਸਿੰਘ, ਰਿੰਕੂ ਥਾਪਰ) ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਭ ਤੋਂ ਵੱਡੀ ਨੇਤਾ ਪ੍ਰੋਫੈਸਰ ਬਲਜਿੰਦਰ ਕੌਰ ਨੇ  ਦੋਆਬਾ ਟਾਈਮਸ ਦੇ ਸੰਪਾਦਕ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਜਦੋਂ ਉਂੱਨਾ ਨੂੰ ਪੁਛਿਆ ਗਿਆ ਕਿ ਪਰਮਜੀਤ ਸਚਦੇਵਾ ਨੇ ਪਾਰਟੀ ਲਈ ਦਿਨ ਰਾਤ ਇੱਕ ਕੀਤਾ ਸੀ ਤਾਂ ਫਿਰ ਉੱਨਾਂ ਆਮ ਆਦਮੀ ਪਾਰਟੀ ਕਿਉਂ ਛੱਡੀ ਤਾਂ ਉਂੱਨਾ ਕਿਹਾ ਕਿ ਇਹ ਉਂੱਨਾ ਦਾ ਨਿਜੀ ਮਸਲਾ ਹੈ।

ਪਾਰਟੀ ਅੱਜ ਵੀ ਸਚਦੇਵਾ ਸਾਹਿਬ ਦਾ ਸਤਿਕਾਰ ਕਰਦੀ ਹੈ। ਜਦੋਂ ਪ੍ਰੋਫੈਸਰ ਬਲਜਿੰਦਰ ਕੌਰ ਜੋ ਤਲਵੰਡੀ ਸਾਹਿਬ ਤੋਂ ਵਿਧਾਇਕਾ ਵੀ ਹਨ ਤੋਂ ਇਹ ਪੁਛਿਆ ਗਿਆ ਕਿ ਪੰਜਾਬ ਵਿੱਚ ਪਰਾਲੀ ਘੱਟ ਸਾੜੀ ਗਈ ਤੇ ਕੇਜਰੀਵਾਲ ਤੱਕ ਧੂੰਆਂ , ਕਿਵੇ ਪਹੁੰਚ ਗਿਆ ਤਾਂ ਉਂੱਨਾ ਕਿਹਾ ਕਿ ਮੀਡੀਆ ਗਲਤ ਫਹਿਮੀ ਦਾ ਸ਼ਿਕਾਰ ਹੋਇਆ ਹੈ। ਅਸਲ ਵਿੱਚ ਕੇਜਰੀਵਾਲ ਸਾਹਿਬ ਪ੍ਰਦੂਸ਼ਣ ਦੇ ਮਾਮਲੇ ਤੇ ਚਿੰਤਤ ਸਨ।

ਜਦੋਂ ਉਂੱਨਾ ਨੂੰ ਇਹ ਸਵਾਲ ਕੀਤਾ ਗਿਆ ਕਿ ਖਹਿਰਾ ਨੂੰ ਰਾਤੋ ਰਾਤ ਪਾਰਟੀ ਚੋਂ ਕੇਜਰੀਵਾਲ ਨੇ ਕਿਉਂ ਕੱਢਿਆ ਜਦੋਂ ਕਿ ਉਹ ਬਹੁਤ ਕਾਬਿਲ ਨੇਤਾ ਸੀ ਤਾਂ ਉਂੱਨਾ ਕਿਹਾ ਕਿਹਾ ਕਿ ਖਹਿਰਾ ਸਾਬ ਇੰਟੈਲੀਜੈਂਟ ਹਨ ਪਰ ਪਾਰਟੀ ਅਨੁਸ਼ਾਸ਼ਨ ਨਾਲ ਚੱਲਦੀ ਹੈ ਕਿਸੇ ਵਿਅਕਤੀ ਵਿਸ਼ੇਸ਼ ਨਾਲ ਨਹੀਂ। ਦੁੱਖ ਤਾਂ ਹੈ ਪਰ ਉਹ ਨਹੀਂ ਸੰਭਲੇ ਇਸ ਕਾਰਣ ਉਂੱਨਾ ਨੂੰ ਪਾਰਟੀ ਚੋਂ ਕੱਢਣਾ ਪਿਆ। ਲੋਕ ਸਭਾ ਉਮੀਦਵਾਰ ਡਾ. ਰਵਜੋਤ ਸਿੰਘ ਬਾਰੇ ਉਂੱਨਾ ਕਿਹਾ ਕਿ ਹੁਸ਼ਿਆਰਪੁਰ ਚ ਡਾ. ਰਵਜੋਤ ਸਿੰਘ ਜੀ ਦਾ ਬੇਹਦ ਮਜਬੂਤ ਅਧਾਰ ਹੈ ਤੇ ਭਾਜਪਾ ਦੇ ਕੇਂਦਰੀ ਮੰਤਰੀ ਦਾ ਇਸ ਵਾਰ ਹੁਸ਼ਿਆਰਪੁਰ ਵਿਚੋਂ ਪੱਤਾ ਸਾਫ ਕਰ ਦਿੱਤਾ ਜਾਵੇਗਾ।  ਇਸ ਮੌਕੇ ਚੱਬੇਵਾਲ ਹਲਕੇ ਦੇ ਉਮੀਦਵਾਰ ਰਮਨ ਕੁਮਾਰ ਵੀ ਉਂੱਨਾ ਦੇ ਨਾਲ ਸਨ।

Related posts

Leave a Reply