LATEST UPDATE : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿੱਚ ਜਹਾਜ਼ ਹਾਦਸਾਗ੍ਰਸਤ, ਦੋ ਭਾਰਤੀ ਪਾਇਲਟਾਂ ਸਮੇਤ 3 ਦੀ ਮੌਤ

ਕੈਨੇਡਾ : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿੱਚ ਇੱਕ ਜਹਾਜ਼ ਚਿਲੀਵੈਕ ਸ਼ਹਿਰ ਵਿੱਚ ਹਾਦਸਾਗ੍ਰਸਤ ਹੋਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਏਨਾ ਚ ਮੁੰਬਈ  ਨਿਵਾਸੀ ਅਭੈ ਤੇ ਯਸ਼  ਦੋਵੈਂ ਟ੍ਰੇਨੀ ਪਾਇਲਟਾਂ ਦੀ ਮੌਤ ਹੋ ਗਏ ਹੈ।  

ਦੋ-ਇੰਜਣ ਵਾਲਾ ਹਲਕਾ ਜਹਾਜ਼ ਪਾਈਪਰ PA-34 ਸੇਨੇਕਾ ਸਥਾਨਕ ਹਵਾਈ ਅੱਡੇ ਦੇ ਨੇੜੇ ਦਰੱਖਤਾਂ ਅਤੇ ਝਾੜੀਆਂ ਨਾਲ ਟਕਰਾ ਗਿਆ। ਚਿਲੀਵੈਕ ਸ਼ਹਿਰ ਵੈਨਕੂਵਰ ਤੋਂ ਲਗਭਗ 100 ਕਿਲੋਮੀਟਰ (62 ਮੀਲ) ਪੂਰਬ ਵੱਲ ਹੈ। ਕੈਨੇਡੀਅਨ ਅਧਿਕਾਰੀਆਂ ਨੇ ਕਿਹਾ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।

ਪਾਇਲਟ ਸਮੇਤ ਜਹਾਜ਼ ‘ਤੇ ਸਵਾਰ ਸਾਰੇ ਤਿੰਨ ਲੋਕ ਮਾਰੇ ਗਏ ਸਨ ਅਤੇ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਨੇ ਕਿਹਾ ਕਿ ਉਹ ਰਿਸ਼ਤੇਦਾਰਾਂ ਨੂੰ ਸੂਚਿਤ ਕਰ ਰਹੇ ਹਨ। ਨੇੜੇ ਹੀ ਕੰਮ ਕਰਨ ਵਾਲੀ ਹੇਲੀ ਮੌਰਿਸ ਨੇ ਵੈਨਕੂਵਰ ਨੇ  ਦੱਸਿਆ ਕਿ ਉਸਨੇ ਆਪਣੇ ਸਾਹਮਣੇ ਜਹਾਜ਼ ਨੂੰ ਹੇਠਾਂ ਡਿੱਗਦੇ ਦੇਖਿਆ।

ਮੌਰਿਸ ਨੇ ਕਿਹਾ ਕਿ ਮੈਂ ਜਹਾਜ਼ ਨੂੰ ਸੜਕ ਦੇ ਪਾਰ ਜੰਗਲ ‘ਚ ਦਰੱਖਤਾਂ ਨਾਲ ਟਕਰਾਦੇ ਦੇਖਿਆ। 

Related posts

Leave a Reply