LATEST UPDATE : ਪੁਲਿਸ ਮੁਲਾਜ਼ਮ ਨੇ ਆਪਣੀ ਸਰਵਿਸ ਰਿਵਾਲਵਰ ਨਾਲ ਆਪਣੀ ਪਤਨੀ ਤੇ ਨੌਜਵਾਨ ਪੁੱਤਰ ਦੀ ਗੋਲ਼ੀ ਮਾਰ ਕੇ ਹੱਤਿਆ ਕੀਤੀ

ਗੁਰਦਾਸਪੁਰ :  ਗੁਰਦਾਸਪੁਰ ਦੇ  ਪਿੰਡ ਭੁੰਬਲੀ ਵਿਚ ਇੱਕ ਪੁਲਿਸ ਮੁਲਾਜ਼ਮ ਨੇ ਆਪਣੀ ਸਰਵਿਸ ਰਿਵਾਲਵਰ ਨਾਲ ਆਪਣੀ ਪਤਨੀ ਤੇ ਨੌਜਵਾਨ ਪੁੱਤਰ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਿਸ ਮੁਲਾਜ਼ਮ ਇਕ ਅਧਿਕਾਰੀ ਦੀ ਸੁਰੱਖਿਆ ‘ਚ ਬਟਾਲਾ  ਵਿੱਚ ਤਾਇਨਾਤ ਦੱਸਿਆ ਜਾਂਦਾ ਹੈ, ਜੋ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋ ਗਿਆ ।

ਜਾਣਕਾਰੀ ਅਨੁਸਾਰ ਥਾਣਾ ਤਿੱਬੜ ਦੇ ਪਿੰਡ ਭੁੰਬਲੀ ਦਾ ਰਹਿਣ ਵਾਲਾ ਭੁਪਿੰਦਰ ਸਿੰਘ ਪੁਲਿਸ ਵਿਭਾਗ ਵਿੱਚ ਤਾਇਨਾਤ ਹੈ। ਮੰਗਲਵਾਰ ਸਵੇਰੇ ਕਰੀਬ 9.30 ਵਜੇ ਉਸ ਨੇ ਆਪਣੀ ਪਤਨੀ ਅਤੇ ਨੌਜਵਾਨ ਪੁੱਤਰ ਦੀ ਬੇਰਹਿਮੀ ਨਾਲ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ ਤੇ ਮੌਕੇ ਤੋਂ ਫਰਾਰ ਹੋ ਗਿਆ। ਪਿੰਡ ਭੁੰਬਲੀ ਦੇ ਸਰਪੰਚ ਪਰਮਜੀਤ ਅਨੁਸਾਰ ਇਸ ਸਬੰਧੀ ਥਾਣਾ ਤਿੱਬੜ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। 

Related posts

Leave a Reply