LATEST UPDATE : ਪੰਜਾਬ, ਦਿੱਲੀ, ਜੰਮੂ-ਕਸ਼ਮੀਰ ਸਮੇਤ ਕਈ ਥਾਵਾਂ ‘ਤੇ ਭੂਚਾਲ ਦੇ ਝਟਕੇ, ਪਾਕਿਸਤਾਨ ‘ਚ 11 ਦੀ ਮੌਤ, 100 ਜ਼ਖਮੀ

ਪੰਜਾਬ :    ਭਾਰਤ ‘ਚ  ਪੰਜਾਬ, ਦਿੱਲੀ, ਨੋਇਡਾ, ਗਾਜ਼ੀਆਬਾਦ, ਜੰਮੂ-ਕਸ਼ਮੀਰ ਸਮੇਤ ਕਈ ਥਾਵਾਂ ‘ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਾਤ 10.15 ਵਜੇ ਦੇ ਕਰੀਬ ਇਹ ਝਟਕੇ ਕਈ ਸਕਿੰਟਾਂ ਤੱਕ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 6.6 ਮਾਪੀ ਗਈ। ਭੂਚਾਲ ਦੇ ਇਹ ਝਟਕੇ ਇੰਨੇ ਜ਼ਬਰਦਸਤ ਸਨ ਕਿ ਲੋਕ ਘਰਾਂ ਤੋਂ ਬਾਹਰ ਆ ਗਏ।ਮੰਗਲਵਾਰ ਰਾਤ ਉੱਤਰਕਾਸ਼ੀ ਅਤੇ ਚਮੋਲੀ ਸਮੇਤ ਉੱਤਰਾਖੰਡ ‘ਚ ਕਈ ਥਾਵਾਂ ‘ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਹਿੰਦੂ ਕੁਸ਼ ਦੀਆਂ ਪਹਾੜੀਆਂ ਵਿੱਚ ਦੱਸਿਆ ਜਾ ਰਿਹਾ ਹੈ।

ਪਾਕਿਸਤਾਨ ‘ਚ 11 ਦੀ ਮੌਤ, 100 ਜ਼ਖਮੀ
ਪਾਕਿਸਤਾਨ ਦੇ ਉੱਤਰ-ਪੱਛਮੀ ਖੈਬਰ ਪਖਤੂਨਖਵਾ ਸੂਬੇ ਦੇ ਸਵਾਤ ਘਾਟੀ ਖੇਤਰ ‘ਚ ਪਾਕਿਸਤਾਨ ਅਤੇ ਅਫਗਾਨਿਸਤਾਨ ‘ਚ ਆਏ 6.5 ਤੀਬਰਤਾ ਦੇ ਭੂਚਾਲ ‘ਚ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ ਅਤੇ 100 ਤੋਂ ਵੱਧ ਜ਼ਖਮੀ ਹੋ ਗਏ।

Related posts

Leave a Reply