LATEST UPDATED : ਵੱਡੀ ਖ਼ਬਰ: ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਅਤੇ ਭੀਮ ਆਰਮੀ ਸੈਨਾ ਵਿਚਕਾਰ ਚੋਣ ਗੱਠਜੋੜ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਅਤੇ ਭੀਮ ਆਰਮੀ ਸੈਨਾ ਵਿਚਕਾਰ ਅਗਾਮੀ ਵਿਧਾਨ ਸਭਾ ਚੋਣਾਂ ਲਈ ਅੱਜ ਚੋਣ ਗੱਠਜੋੜ ‘ਹੋ ਗਿਆ ਹੈ । ਇਸ ਮੌਕੇ ਅਜ਼ਾਦ ਸਮਾਜ ਪਾਰਟੀ ਵੀ ਸੰਯੁਕਤ ਅਕਾਲੀ ਦਲ ਨਾਲ ਜੁੜ ਗਈ ਹੈ। ਜਨਤਾ ਦਲ ਯੂਨਾਇਟਿਡ ਤੇ ਜਨਤਾ ਦਲ ਸੈਕੂਲਰ ਦਾ ਵੀ ਸੰਯੁਕਤ ਅਕਾਲੀ ਦਲ ਨੂੰ ਸਮਰਥਨ ਮਿਲਿਆ।

ਭੀਮ ਆਰਮੀ ਦੇ ਨੇਤਾ ਚੰਦਰ ਸ਼ੇਖਰ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਅੱਜ ਪ੍ਰੈੱਸ ਕਾਨਫਰੰਸ ਕੀਤੀ । ਢੀਂਡਸਾ ਨੇ ਕਿਹਾ ਕਿ ਲੋਕ ਅਕਾਲੀ ਦਲ, ਕਾਂਗਰਸ ਤੇ ਭਾਜਪਾ ਤੋਂ ਦੁਖੀ ਹਨ। ਲੋਕਾਂ ਦੀ ਦਿਲੀ ਇੱਛਾ ਕਿ ਇਕ ਸਾਂਝਾ ਫਰੰਟ ਬਣੇ, ਜਿਸਦੀ ਅੱਜ ਨੀਂਹਰੱਖ ਦਿਤੀ ਗਈ ਹੈ । ਉਨ੍ਹਾਂ ਕਿਹਾ ਕਿ ਉਹ ਲੋਕਾਂ ਦੀ ਇੱਛਾ ਮੁਤਾਬਿਕ ਸਰਕਾਰ ਬਣਾਉਣਾ ਚਾਹੁੰਦੇ ਨੇ। ਉਨ੍ਹਾਂ ਬਲਵੰਤ ਸਿੰਘ ਰਾਮੂਵਾਲੀਅ‍ਾਂ ਨੂੰ ਪੰਜਾਬ ਚ ਆ ਕੇ ਕੰਮ ਕਰਨ ਲਈ ਕਿਹਾ।

ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਦੂਜੀਆਂ ਪਾਰਟੀਆਂ ਭਾਜਪਾ,ਆਕਾਲੀ ਦਲ ਤੇ ਕਾਂਗਰਸ ਕੋਲ ਬੇਹਤਾਸ਼ਾ ਪੈਸਾ ਹੈ ਜੋ ਟੈਲੀਵਿਜ਼ਨ ਤੇ ਸਮਾਂ ਖਰੀਦ ਕੇ ਆਪਣੀ ਗੱਲ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ। । ਉਹਨਾਂ ਕਿਹਾ ਕਿ ਖੱਬੇ ਪੱਖੀ ਪਾਰਟੀਆਂ ਨਾਲ ਗੱਲਬਾਤ ਚੱਲ ਰਹੀ ਹੈ ਤੇ ਉਹਨਾਂ ਦਾ ਚੰਗਾ ਹੁੰਗਾਰਾ ਮਿਲਿਆ ਹੈ। ਉਹਨਾਂ ਕਿਹਾ ਕਿ ਉਹ ਸਿਧਾਂਤਾਂ ਦੀ ਲੜ੍ਹਾਈ ਲੜ ਰਹੇ ਹਾਂ। ਕਮੇਟੀ ਬਣਾਕੇ ਸਾਝਾਂ ਪ੍ਰੋਗਰਾਮ ਉਲੀਕ ਕੇ ਉਮੀਦਵਾਰ ਚੋਣ ਮੈਦਾਨ ਵੀ ਉਤਾਰੇ ਜਾਣਗੇ।

Related posts

Leave a Reply