LATEST WATCH NAVJOT SIDHU VIDEO : ਸਿੱਧੂ  ਨੇ ਕਿਹਾ ਜਿੰਨਾ ਨੇ ਮਾਵਾਂ ਦੀਆਂ ਕੁਖਾਂ ਰੋਲੀਆਂ ਉਹਨਾਂ ਨੂੰ ਪਹਿਰੇਦਾਰ ਨਹੀਂ ਬਣਾਇਆ ਜਾ ਸਕਦਾ

ਪਟਿਆਲਾ :ਅਸਤੀਫ਼ੇ ਤੋਂ ਬਾਅਦ ਨਵਜੋਤ ਸਿੰਘ ਸਿੱਧੂ  ਨੇ ਬੁੱਧਵਾਰ ਦੀ ਸਵੇਰ ਆਪਣੀ ਪਹਿਲੀ ਵੀਡੀਓ ਸੋਸ਼ਲ ਮੀਡੀਆ ‘ਤੇ ਜਾਰੀ ਕੀਤੀ ਹੈ। ਸਿੱਧੂ ਨੇ ਫੇਰ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਅਸੂਲਾਂ ‘ਤੇ ਅੜੇ ਰਹਿਣ ਤੇ ਅਸੂਲਾਂ ਲਈ ਲੜਨ ਦੀ ਗੱਲ ਦੁਹਰਾਈ ਹੈ। 

ਇਸ ਵਿੱਚ ਕੋਈ ਸਮਝੌਤਾ ਹੀ ਨਹੀਂ ਸੀ ਤੇ ਅਹੁਦਿਆਂ ਦਾ ਵੀ ਕੋਈ ਮਾਅਨਾ ਹੀ ਨਹੀਂ ਸੀ, ਇਹ ਮੇਰਾ ਧਰਮ ਤੇ ਮੇਰਾ ਫ਼ਰਜ਼ ਸੀ।

ਸਿੱਧੂ ਨੇ ਕਿਹਾ ਕਿ ਅੱਜ ਜਦੋਂ ਮੈਂ ਦੇਖਦਾ ਹਾਂ ਤਾਂ ਉਨ੍ਹਾਂ ਮੁੱਦਿਆਂ ਨਾਲ ਸਮਝੌਤਾ ਹੋ ਰਿਹਾ ਹੈ। ਜਿਨ੍ਹਾਂ ਨੇ ਛੇ-ਛੇ ਸਾਲ ਪਹਿਲਾਂ ਬਾਦਲਾਂ ਨੂੰ ਕਲੀਨ ਚਿੱਟ ਦਿੱਤੀ ਅਤੇ ਛੋਟੇ-ਛੋਟੇ ਮੁੰਡਿਆਂ ਦੇ ਤਸ਼ੱਦਦ ਕੀਤੀ, ਉਨ੍ਹਾਂ ਨੂੰ ਸੂਬੇ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।

ਇਹ ਸਭ ਦੇਖ ਕੇ ਮੇਰੀ ਰੂਹ ਕੁਰਲਾਉਂਦੀ ਹੈ।

https://twitter.com/sherryontopp/status/1443082640689545216?ref_src=twsrc%5Etfw%7Ctwcamp%5Etweetembed%7Ctwterm%5E1443082640689545216%7Ctwgr%5E%7Ctwcon%5Es1_c10&ref_url=https%3A%2F%2Fwww.punjabijagran.com%2Fpunjab%2Fpatiala-after-resignation-navjot-singh-sidhu-first-video-tweet-see-what-he-says-8960515.html

ਬਲੈਂਕੇਟ ਬੇਲ ਦੇਣ ਵਾਲੇ ਐਡਵੋਕੇਟ ਜਨਰਲ ਹਨ। ਜਿਹੜੇ ਲੋਕ ਮਸਲਿਆਂ ਦੀ ਗੱਲ ਕਰਦੇ ਸਨ ਉਹ ਮਸਲੇ ਕਿੱਥੇ ਹਨ ਤੇ ਉਹ ਸਾਧਨ ਕਿੱਥੇ ਹਨ ਜਿਨ੍ਹਾਂ ਨਾਲ ਅਸੀਂ ਆਪਣੇ ਮੁਕਾਮ ਤਕ ਪੁੱਜਣਾ ਹੈ। ਸਿੱਧੂ ਨੇ ਕਿਹਾ ਕਿ ਨਾ ਮੈਂ ਹਾਈ ਕਮਾਂਡ ਨੂੰ ਗੁੰਮਰਾਹ ਕਰ ਸਕਦਾ ਅਤੇ ਨਾ ਗੁੰਮਰਾਹ ਹੋਣ ਦੇ ਸਕਦਾ ਹਾਂ।

ਗੁਰੂ ਦੇ ਇਨਸਾਫ਼ ਲਈ ਲੜਨ ਲਈ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਬਿਹਤਰ ਬਣਾਉਣ ਲਈ ਤੇ ਸਾਧਨਾ ਲਈ ਲੜਾਈ ਲੜਨ ਲਈ ਕਿਸੇ ਵੀ ਚੀਜ਼ ਦੀ ਕੁਰਬਾਨੀ ਦੇਵਾਂਗਾ ਤੇ ਆਪਣੇ ਸਿਧਾਂਤਾਂ ‘ਤੇ ਕਾਇਮ ਰਹਾਂਗਾ। ਸਿੱਧੂ ਨੇ ਕਿਹਾ ਕਿ ਇਸ ਸਭ ਲਈ ਮੈਨੂੰ ਸੋਚਣ ਦੀ ਕੋਈ ਲੋੜ ਨਹੀਂ ਹੈ

ਦਾਗੀ ਲੀਡਰਾਂ ਤੇ ਦਾਗੀ ਅਫਸਰਾਂ ਦਾ ਸਿਸਟਮ ਭੰਨਿਆ ਸੀ ਪਰ ਦੁਬਾਰਾ ਉਨ੍ਹਾਂ ਨੂੰ ਲਿਆ ਕੇ ਉਹੀ ਸਿਸਟਮ ਖੜ੍ਹਾ ਨਹੀਂ ਕੀਤਾ ਜਾ ਸਕਦਾ। ਸਭ ਤੋਂ ਵੱਡਾ ਮੁੱਦਾ ਸੀ ਕਿ ਮਾਵਾਂ ਦੀਆਂ ਕੁੱਖਾਂ ਨੂੰ ਰੋਲਣ ਵਾਲਿਆਂ ਦੀ ਰੱਖਿਆ ਕਰਨ ਵਾਲਿਆਂ ਨੂੰ ਹੋਈ ਪਹਿਰੇਦਾਰ ਬਣਾਇਆ ਜਾ ਰਿਹਾ ਹੈ। ਸਿੱਧੂ ਨੇ ਕਿਹਾ ਮੈਂ ਤਾਂ ਅੜੂੰ ਤੇ ਲੜੂੰ, ਜਾਂਦਾ ਸਭ ਕੁਝ ਜਾਵੇ, ਅਸੂਲੋਂ ਪੇ ਆਂਚ ਆਏ ਤੋਂ ਟਕਰਾਨਾ ਜ਼ਰੂਰੀ ਹੈ ਹੋਰ ਜ਼ਿੰਦਾ ਹੋ ਤੋ ਤੂੰ ਜ਼ਿੰਦਾ ਨਜ਼ਰ ਆਨਾ ਜ਼ਰੂਰੀ ਹੈ। ਪਿਤਾ ਨੂੰ ਯਾਦ ਕਰਦਿਆਂ ਸਿੱਧੂ ਭਾਵੁਕ ਵੀ ਹੋਏ।

Related posts

Leave a Reply