LATEST.. ਅੰਤਰਰਾਜੀ ਚੋਰ ਗਿਰੋਹ ਦਾ ਮੈਂਬਰ ਅਜਾਜ ਅਹਿਮਦ ਕਾਰ ਸਮੇਤ ਕਾਬੂ

ਹੁਸ਼ਿਆਰਪੁਰ 8 ਅਪ੍ਰੈਲ(ਚੌਧਰੀ) : ਐਸ ਐਸ ਪੀ ਹੁਸ਼ਿਆਰਪੁਰ ਨਵਜੋਤ ਸਿੰਘ ਮਾਹਲ ਦੇ ਦਿਸ਼ਾ-ਨਿਰਦੇਸ਼ ਹੇਠ ਇੱਕ ਅੰਤਰਰਾਜੀ ਗਿਰੋਹ ਦੇ ਮੈਂਬਰ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ ਸੀ.ਆਈ.ਏ.ਸਟਾਫ ਵਿੱਚ ਤਾਇਨਾਤ ਐਸ ਆਈ ਰੀਨਾ ਨੇ ਦੋਰਾਰੇ ਨਾਕਾ ਤੇ ਸਪੈਸ਼ਲ ਚੈਕਿੰਗ ਹਰਿਆਣਾ ਦੇ ਸੀਕਰੀ ਮੋੜ ਤੋਂ ਅੰਤਰਰਾਜੀ ਚੋਰ ਗਿਰੋਹ ਦਾ ਮੈਂਬਰ ਅਜਾਜ ਅਹਿਮਦ ਪੁੱਤਰ ਗੁਲਾਮ ਵਾਸੀ ਨਵੀਂ ਸਰਸਿਆਦ ਅਬਾਦ ਬੇਮੀਨਾ ਥਾਣਾ ਬਟਮੱਲੂ ਸ੍ਰੀਨਗਰ ਜੰਮੂ ਕਸ਼ਮੀਰ ਨੂੰ ਕਾਬੂ ਕਰਕੇ ਉਸ ਪਾਸੋਂ ਇੱਕ ਈटीਓਜ ਕਾਰ ਜਾਅਲੀ ਨੰਬਰ ਪੀ ਬੀ -07 ਏ ਆਰ-1290,ਡਗਿੱਲ ਮਸ਼ੀਨ, ਸਪੈਸ਼ਲ ਪੇਚਕੱਸ,2 ਜਾਅਲੀ ਨੰਬਰ ਪਲੇਟਾਂ ਬਰਾਮਦ ਕਰਕੇ ਥਾਣਾ ਹਰਿਆਣਾ ਵਿਖੇ ਮੁੱਕਦਮਾ ਦਰਜ ਕਰਵਾਇਆ।ਮੁੱਕਦਮਾ ਨੰਬਰ 50,ਦੋਸ਼ੀ ਅਜਾਜ ਅਹਿਮਦ ਤੇ ਵੱਖ ਵੱਖ ਧਾਰਾਵਾਂ 379, 411, 482 ਅਧੀਨ ਥਾਣਾ ਹਰਿਆਣਾ ਜਿਲ੍ਹਾ  ਹੁਸ਼ਿਆਰਪੁਰ ‘ਚ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related posts

Leave a Reply