latest : ਐਕਟਰਸ ਰਵੀਨਾ ਟੰਡਨ, ਕਾਮੇਡੀਅਨ ਭਾਰਤੀ ਸਿੰਘ ਤੇ ਫ਼ਿਲਮ ਪ੍ਰੋਡਿਊਸਰ ਫਰਹਾ ਖ਼ਾਨ  ਖਿਲਾਫ ਪੁਲਿਸ ਨੇ ਅਜਨਾਲਾ ਐਫਆਈਆਰ ਦਰਜ ਕੀਤੀ

ਅੰਮ੍ਰਿਤਸਰ: ਬਾਲੀਵੁੱਡ ਐਕਟਰਸ ਰਵੀਨਾ ਟੰਡਨਕਾਮੇਡੀਅਨ ਭਾਰਤੀ ਸਿੰਘ ਤੇ ਫ਼ਿਲਮ ਪ੍ਰੋਡਿਊਸਰਡਾਇਰੈਕਟਰ ਫਰਹਾ ਖ਼ਾਨ  ਖਿਲਾਫ ਪੰਜਾਬ ਪੁਲਿਸ ਨੇ ਅਜਨਾਲਾ ਵਿੱਚ ਐਫਆਈਆਰ ਦਰਜ ਕੀਤੀ ਹੈ। ਇਹ ਐਫਆਈਆਰ ਇਸਾਈ ਸੰਗਠਨਾਂ ਦੀ ਸ਼ਿਕਾਇਤ ‘ਤੇ ਦਰਜ ਕੀਤੀ ਗਈ ਹੈ। ਉਨ੍ਹਾਂ ਖਿਲਾਫ ਇੱਕ ਟੀਵੀ ਸ਼ੋਅ ਦੌਰਾਨ ਇਸਾਈਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਇਲਜ਼ਾਮ ਲੱਗਿਆ ਹੈ।

 ਇਸਾਈ ਸੰਗਠਨਾਂ ਦਾ ਕਹਿਣਾ ਹੈ ਕਿ ਰਵੀਨਾ ਟੰਡਨਭਾਰਤੀ ਸਿੰਘ ਤੇ ਫਰਾਹ ਖ਼ਾਨ ਨੇ ਕੁਝ ਦਿਨ ਪਹਿਲਾਂ ਹੀ ਇੱਕ ਚੈਨਲ ‘ਤੇ ਇਸਾਈ ਸੰਗਠਨ ਖਿਲਾਫ ਮੰਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਸੀ।

ਐਸਐਸਪੀ ਦਿਹਾਤੀ ਵਿਕਰਮ ਦੁੱਗਲ ਨੇ ਕਿਹਾ ਕਿ ਇਸਾਈ ਸੰਗਠਨਾਂ ਦੀ ਸ਼ਿਕਾਇਤ ‘ਤੇ ਬਾਲੀਵੁੱਡ ਐਕਟਰਸ ਰਵੀਨਾ ਟੰਡਨ ਕਾਮੇਡੀਅਨ ਭਾਰਤੀ ਸਿੰਘ ਤੇ ਫ਼ਿਲਮ ਪ੍ਰੋਡਿਊਸਰਡਾਇਰੈਕਟਰ ਫਰਹਾ ਖ਼ਾਨ ਖਿਲਾਫ ਕੇਸ ਦਰਜ ਕੀਤਾ ਗਿਆ ਹੈ। । ਇਸ ਟੀਵੀ ਸ਼ੋਅ ਦੌਰਾਨ ਤਿੰਨਾਂ ਨੇ ਇਸਾਈ ਧਰਮ ਦੀ ਪਵਿੱਤਰ ਕਿਤਾਬ ਬਾਈਬਲ ਬਾਰੇ ਮੰਦੀ ਭਾਸ਼ਾ ਦੀ ਵਰਤੋਂ ਕੀਤੀ ਸੀ।

Related posts

Leave a Reply