LATEST : ਕੈਪਟਨ ਅਮਰਿੰਦਰ ਵਲੋਂ ਕਾਲਾ ਕੱਟਾ ਦਾਨ ਕਰਨ ਤੋਂ ਬਾਅਦ ਅੱਜ ਚਰਨਜੀਤ ਚੰਨੀ ਨੇ ਵੀ ਗਊਆਂ ਨੂੰ ਚਾਰੇ ਪੇੜੇ

ਭਦੌੜ :ਪੰਜਾਬ ਦੇ ਮੁੱਖ ਮੰਤਰੀ ਸੂਬੇ ’ਚ ਦੋ ਵਿਧਾਨ ਸਭਾ ਹਲਕਿਆਂ ਤੋਂ ਚੋਣ ਲੜ੍ਹ ਰਹੇ ਹਨ। ਇਕ ਉਹ ਆਪਣੇ  ਹਲਕੇ  ਸ਼੍ਰੀ ਚਮਕੌਰ ਸਾਹਿਬ ਤੋਂ ਹੀ ਮੁੜ੍ਹ ਚੋਣ ਮੈਦਾਨ ’ਚ ਹਨ, ਪਰ ਕਾਂਗਰਸ ਪਾਰਟੀ ਨੇ ਉਨ੍ਹਾਂ ਦਾ ਚਿਹਰਾ ਮਾਲਵੇ ’ਚ ਕਾਂਗਰਸ ਨੂੰ ਬਲ ਦੇਣ ਲਈ ਜ਼ਿਲ੍ਹਾ ਬਰਨਾਲਾ ਦੇ ਰਾਖਵਾਂ ਹਲਕਾ ਭਦੌੜ ਤੋਂ ਚੋਣ ਅਖਾੜੇ ’ਚ ਉਤਾਰਿਆ ਹੈ।

ਸ਼ੁੱਕਰਵਾਰ ਨੂੰ ਚੋਣ ਪ੍ਰਚਾਰ ਦੇ ਅਖ਼ੀਰਲੇ ਦਿਨ ਉਹ ਭਦੌੜ ਹਲਕੇ ’ਚ ਰੋਡ ਸ਼ੌਅ ਕਰਨ ਪੁੱਜੇ ਸਨ, ਜਿੱਥੇ ਉਨ੍ਹਾਂ ਨੇ ਰੋਡ ਸ਼ੋਅ ਉਪਰੰਤ ਧਾਰਮਿਕ ਅਸਥਾਨਾਂ ’ਤੇ ਨਤਮਸਤਕ ਹੁੰਦਿਆਂ ਬਾਬਾ ਨਿਰਾਲੇ ਗਊਧਾਮ ਭਦੌੜ ਵਿਖੇ ਆਪਣੀ ਚੋਣ ਦੀ ਚਾਹਤ ’ਚ ਗਊਆਂ ਨੂੰ ਵੀ ਪੇੜੇ ਚਾਰੇ। ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਉਨ੍ਹਾਂ ਦੀਆਂ ਤਸਵੀਰਾਂ ਤੇ ਵੀਡਿਓਜ਼ ਨੂੰ ਜਿੱਥੇ ਕਾਂਗਰਸੀ ਪ੍ਰਚਾਰ ਦਾ ਹਿੱਸਾ ਦੱਸ ਰਹੇ ਹਨ, ਉਥੇ ਹੀ ਵਿਰੋਧੀ ਪਾਰਟੀਆਂ ਤਰ੍ਹਾਂ-ਤਰ੍ਹਾਂ ਦੇ ਕੁਮੈਂਟ  ਕੱਸ ਰਹੀਆਂ ਹਨ।

Related posts

Leave a Reply