latest : ਕੈਬਨਿਟ ਮੰਤਰੀ ਨੇ ਆਪਸੀ ਪਿਆਰ ਅਤੇ ਭਾਈਚਾਰਕ ਸਾਂਝ ਦਾ ਦਿੱਤਾ ਸੁਨੇਹਾ

-ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਕੱਢੇ ਨਗਰ ਕੀਰਤਨ ਦਾ ਕੀਤਾ ਸਵਾਗਤ
ਹੁਸ਼ਿਆਰਪੁਰ (ADESH)
ਉਦਯੋਗ ਤੇ ਵਣਜ ਮੰਤਰੀ ਪੰਜਾਬ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਅੱਜ ਜਿਥੇ ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਸਬੰਧੀ ਕੱਢੇ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ, ਉਥੇ ਸੁਤੈਹਰੀ ਰੋਡ ਤੋਂ ਸੈਸ਼ਨ ਚੌਕ ਹੁਸ਼ਿਆਰਪੁਰ ਤੱਕ ਕੱਢੇ ਨਗਰ ਕੀਰਤਨ ਦੇ ਨਾਲ ਵੀ ਗਏ। ਇਸ ਤੋਂ ਇਲਾਵਾ ਉਨ•ਾਂ ਲਗਾਏ ਗਏ ਲੰਗਰ ਵਿੱਚ ਸੇਵਾ ਵੀ ਕੀਤੀ।
ਇਸ ਮੌਕੇ ਸ੍ਰੀ ਅਰੋੜਾ ਨੇ ਆਪਸੀ ਪਿਆਰ ਅਤੇ ਭਾਈਚਾਰਕ ਸਾਂਝ ਦਾ ਸੁਨੇਹਾ ਦਿੰਦਿਆਂ ਕਿਹਾ ਕਿ ਹਰੇਕ ਵਿਅਕਤੀ ਨੂੰ ਸਭ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਉਨ•ਾਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 643ਵੇਂ ਜਨਮ ਦਿਹਾੜੇ ਦੀ ਜ਼ਿਲ•ਾ ਵਾਸੀਆਂ ਨੂੰ ਵਧਾਈ ਦਿੰਦਿਆਂ ਗੁਰੂ ਸਾਹਿਬ ਦੇ ਪਾਏ ਪੂਰਨਿਆਂ ‘ਤੇ ਚੱਲਣ ਲਈ ਵੀ ਪ੍ਰੇਰਿਆ। ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਉਣ ਲਈ 9 ਫਰਵਰੀ ਨੂੰ ਜਲੰਧਰ ਵਿਖੇ ਰਾਜ ਪੱਧਰੀ ਸਮਾਗਮ ਕਰਵਾਇਆ ਜਾ ਰਿਹਾ ਹੈ।
ਕੈਬਨਿਟ ਮੰਤਰੀ ਸ੍ਰੀ ਅਰੋੜਾ ਨੇ ਅਪੀਲ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਦੇ ਦੱਸੇ ਮਾਰਗਾਂ ‘ਤੇ ਚੱਲ ਕੇ ਜੀਵਨ ਸਫ਼ਲ ਕੀਤਾ ਜਾ ਸਕਦਾ ਹੈ। ਉਨ•ਾਂ ਕਿਹਾ ਕਿ ਨਸ਼ਿਆਂ, ਦਾਜ ਅਤੇ ਭਰੂਣ ਹੱਤਿਆ ਵਰਗੀਆਂ ਸਮਾਜਿਕ ਬੁਰਾਈਆਂ ਖਿਲਾਫ਼ ਇਕਜੁੱਟ ਹੋ ਕੇ ਗੁਰੂ ਸਾਹਿਬ ਦੇ ਦੱਸੇ ਮਾਰਗਾਂ ‘ਤੇ ਚੱਲਿਆ ਜਾ ਸਕਦਾ ਹੈ।
ਇਸ ਮੌਕੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਐਡਵੋਕੇਟ ਰਾਕੇਸ਼ ਮਰਵਾਹਾ, ਚੇਅਰਮੈਨ ਬੀ.ਸੀ. ਕਮਿਸ਼ਨ ਸ੍ਰੀ ਸਰਵਣ ਸਿੰਘ ਰਾਮਗੜ•ੀਆ, ਦਿਹਾਤੀ ਕਾਂਰਗਸ ਪ੍ਰਧਾਨ ਕੈਪਟਨ ਕਰਮ ਚੰਦ, ਸ੍ਰੀ ਮੁਕੇਸ਼ ਡਾਬਰ, ਸ੍ਰੀ ਕੁਲਦੀਪ ਅਰੋੜਾ, ਕੌਂਸਲਰ ਸ੍ਰੀ ਸੁਰਿੰਦਰਪਾਲ ਸਿੱਧੂ, ਸ੍ਰੀ ਸ਼ਾਦੀ ਲਾਲ, ਸ੍ਰੀ ਕੁਲਵਿੰਦਰ ਸਿੰਘ ਹੁੰਦਲ, ਸ੍ਰੀ ਬਲਵਿੰਦਰ ਬਿੰਦੀ, ਸ੍ਰੀ ਮੋਹਨ ਲਾਲ ਪਹਿਲਵਾਨ, ਸ੍ਰੀ ਰਜਨੀਸ਼ ਟੰਡਨ, ਸ੍ਰੀ ਅਜੀਤ ਸਿੰਘ, ਸ੍ਰੀ ਗੰਗਾ ਪ੍ਰਸ਼ਾਦ, ਸ੍ਰੀ ਅਸ਼ੋਕ ਮਹਿਰਾ, ਸ੍ਰੀ ਹਰੀਸ਼ ਆਨੰਦ, ਸ੍ਰੀ ਸਤਪਾਲ ਚੱਬੇਵਾਲ, ਸ੍ਰੀ ਕਮਲ ਭੱਟੀ, ਸ੍ਰੀ ਗੁਰਦੀਪ ਕਟੋਚ, ਸ੍ਰੀ ਮੁਨੀਸ਼ ਜੈਨ, ਸ੍ਰੀ ਗੁਲਸ਼ਨ ਰਾਏ ਅਤੇ ਸ੍ਰੀ ਸ਼ਿਵ ਕੁਮਾਰ ਤੋਂ ਇਲਾਵਾ ਹੋਰ ਪਤਵੰਤੇ ਵੀ ਹਾਜ਼ਰ ਸਨ।

Related posts

Leave a Reply