LATEST : ਚੈਕਿੰਗ ਦੌਰਾਨ ਨਜਾਇਜ ਤੌਰ ਤੇ ਪਾਏ ਗਏ ਕੁਨੈਕਸ਼ਨਾਂ ਦੇ ਮਾਲਕਾਂ ਨੂੰ ਕੀਤੇ ਜਾਣਗੇ ਜੁਰਮਾਨੇ- ਨਿਗਮ ਕਮਿਸ਼ਨਰ ਬਲਬੀਰ ਰਾਜ ਸਿੰਘ

ਹੁਸ਼ਿਆਰਪੁਰ 10 ਫਰਵਰੀ 2020 (ADESH) ਨਗਰ ਨਿਗਮ ਦੇ ਕਮਿਸ਼ਨਰ ਬਲਬੀਰ ਰਾਜ ਸਿੰਘ ਨੇ ਦੱਸਿਆ ਕਿ ਵੇਖਣ ਵਿੱਚ ਆਇਆ ਹੈ ਕਿ ਨਗਰ ਨਿਗਮ ਦੀ ਹਦੂਦ ਅੰਦਰ ਸ਼ਹਿਰ ਵਾਸੀਆਂ ਵੱਲੋਂ ਪੀਣ ਵਾਲੇ ਪਾਣੀ ਅਤੇ ਸੀਵਰੇਜ਼ ਦੇ ਕੁਨੈਕਸ਼ਨ ਆਪਣੇ ਪਧੱਰ ਤੇ ਨਜਾਇਜ ਤੌਰ ਤੇ ਲਗਾਏ ਹੋਏ ਹਨ.

ਉਹਨਾਂ ਕਿਹਾ ਕਿ ਸ਼ਹਿਰ ਵਾਸੀ ਨਜਾਇਜ ਤੌਰ ਤੇ ਲੱਗੇ ਆਪਣੇ ਵਾਟਰ ਸਪਲਾਈ ਅਤੇ ਸੀਵਰੇਜ਼ ਦੇ ਕੁਨੈਕਸ਼ਨ ਨਗਰ ਨਿਗਮ ਦੇ ਦਫਤਰ ਆ ਕੇ ਤੁਰੰਤ ਰੈਗੂਲਰ ਕਰਵਾਊਣ. ਉਹਨਾਂ ਦੱਸਿਆ ਕਿ ਨਗਰ ਨਿਗਮ ਦੀਆਂ ਵੱਖ^ਵੱਖ ਟੀਮਾਂ ਵੱਲੋ ਸ਼ਹਿਰ ਵਿੰਚ ਵਾਟਰ ਸਪਲਾਈ ਅਤੇ ਸੀਵਰੇਜ਼ ਦੇ ਕੁਨੈਕਸ਼ਨਾਂ ਦੀ ਚੈਕਿੰਗ ਸ਼ੁਰੂ ਕੀਤੀ ਜਾ ਰਹੀ ਹੈ ਨਜਾਇਜ ਤੌਰ ਤੇ ਪਾਏ ਗਏ ਕੁਨੈਕਸ਼ਨਾਂ ਦੇ ਮਾਲਕਾਂ ਦੇ ਚਲਾਨ ਕੱਟ ਕੇ ਜੁਰਮਾਨੇ ਕੀਤੇ ਜਾਣਗੇ ਅਤੇ ਉਹਨਾਂ ਵਿਰੁਧ ਬਨਦੀ ਕਨੰਨੂੀ ਕਰਵਾਈ ਵੀ ਕੀਤੀ ਜਾਵੇਗੀ .

Related posts

Leave a Reply