latest : ਚੱਬੇਵਾਲ ਪਿੰਡ ਦੇ ਵੱਖ-ਵੱਖ ਵਿਕਾਸ ਕਾਰਜ਼ਾਂ ਤੇ 2 ਕਰੋੜ 5 ਲੱਖ ਰੁਪਏ ਦੀ ਮੰਜੂਰੀ-ਡਾ. ਰਾਜ ਕੁਮਾਰ

HOSHIARPUR (ADESH PARMINDER SINGH) ਹਲਕਾ ਚੱਬੇਵਾਲ ਦੇ ਵਿਧਾਇਕ ਡਾ. ਰਾਜ ਕੁਮਾਰ ਨੇ ਬੀਤੇ ਦਿਨੀਂ ਪਿੰਡ ਚੱਬੇਵਾਲ ਵਿੱਚ ਵੱਖ-ਵੱਖ ਪ੍ਰੋਗ੍ਰਾਮਾਂ ਵਿੱਚ ਸ਼ਮੂਲਿਅਤ ਕੀਤੀ। ਆਪਣੇ ਨਿਮਰ ਸੁਭਾਅ ਦੇ ਵਿਅਕਤੀਤਵ ਦੇ ਮਾਲਿਕ ਡਾ. ਰਾਜ ਨੂੰ ਆਪਣੀ ਹਲੀਮੀ ਲਈ ਸਭਨਾਂ ਤੋਂ ਕਾਫੀ ਪ੍ਰਸ਼ੰਸਾ ਮਿਲਦੀ ਹੈ। ਆਪਣੇ ਹਲਕਾ ਵਾਸੀਆਂ ਦੁਆਰਾ ਕਿਸੇ ਵੀ ਪਬਲਿਕ ਜਾਂ ਪਰਸਨਲ ਪ੍ਰੋਗ੍ਰਾਮ ਤੇ ਬੁਲਾਏ ਜਾਣ ਤੇ ਉਹ ਉਸ ਵਿੱਚ ਸ਼ਾਮਿਲ ਹੋਣ ਦੀ ਪੂਰੀ ਕੋਸ਼ਿਸ਼ ਕਰਦੇ ਹਨ। ਚੱਬੇਵਾਲ ਪਿੰਡ ਵਿੱਚ ਵੀ ਉਹਨਾਂ ਨੇ ਪਿਛਲੇ ਹਫਤੇ ਵਿੱਚ ਸ਼ਹੀਦ ਭਗਤ ਸਿੰਘ ਕੱਲਬ ਦੁਆਰਾ ਆਯੋਜਿਤ ਫੁੱਟਬਾਲ ਟੂਰਨਾਮੈਂਟ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਹਾਜ਼ਰੀ ਲਗਾਈ ਅਤੇ ਇਨਾਮ ਵੰਡੇ, ਇੱਕ ਗਰੀਬ ਕਿਸਾਨ ਦਿਲਬਾਗ ਸਿੰਘ ਦੀ ਸਪੁੱਤਰੀ ਦੇ ਵਿਆਹ ਦੀ ਖੁਸ਼ੀ ਵਿੱਚ ਸ਼ਰੀਕ ਹੋਏ ਅਤੇ ਸੰਧੂ ਪਰਿਵਾਰ ਬਿਅੰਤ ਰਾਮ  ਦੇ ਘਰ ਪੋਤੇ ਦੇ ਜਨਮਦਿਨ ਤੇ ਉਹਨਾਂ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ। ਡਾ. ਰਾਜ ਕੁਮਾਰ ਨੇ ਪਿੰਡ ਚੱਬੇਵਾਲ ਤੋਂ ਸ਼ਿਵ ਮੰਦਿਰ ਹੁੰਦੇ ਹੋਏ ਭਾਈਆਂ ਬਾਗ ਨੂੰ ਜਾਣਵਾਲੀ ਸੜਕ ਦਾ ਉਦਘਾਟਨ ਗਿਆਨ ਚੰਦ ਤੋਂ ਰਿਬਨ ਕਟਵਾ ਕੇ ਕੀਤਾ।

ਇਸ ਮੌਕੇ ਤੇ ਡਾ. ਰਾਜ ਨੇ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਇਸ ਸੜਕ ਦੇ ਪੂਨਰ ਨਿਰਮਾਣ ਨਾਲ ਮੰਦਿਰ ਆਉਣ ਵਾਲੇ ਸ਼ਰਧਾਲੂਆਂ ਨੂੰ ਰਾਹਤ ਮਿਲੇਗੀ ਅਤੇ ਭਾਈਆਂ ਬਾਗ ਦੇ ਨਿਵਾਸੀਆਂ ਨੂੰ ਵੀ ਸਹੂਲਤ ਹੋਵੇਗੀ। ਉਹਨਾਂ ਕਿਹਾ ਕਿ ਪਿਛਲੀ ਪੰਚਾਇਤ ਦੁਆਰਾ ਸੀਵਰੇਜ ਦੀ ਪਾਈਪ ਲਾਈਨ ਦਾ ਕੰਮ ਪੂਰਾ ਕਰ ਦਿੱਤਾ ਗਿਆ ਸੀ ਪਰੰਤੂ ਮੌਜੂਦਾ ਪੰਚਾਇਤ ਦੁਆਰਾ ਘਰਾਂ ਦੀਆਂ ਨਾਲੀਆਂ ਨੂੰ ਸੀਵਰੇਜ ਦੀਆਂ ਹੌਦੀਆਂ ਨਾਲ ਜੋੜਨ ਲਈ ਪਾਈਪਾਂ ਪਾਉਣ ਦੇ ਕੰਮ ਵਿੱਚ ਬਹੁਤ ਹੀ ਢਿਲ ਵਰਤੀ ਜਾ ਰਹੀ ਹੈ। ਜਦਕਿ ਪਾਈਪਾ ਲਈ ਵੀ ਸਰਕਾਰ ਪੈਸੇ ਦੇ ਰਹੀ ਹੈ। ਇਸ ਦੇਰੀ ਕਾਰਨ ਹੀ ਚੱਬੇਵਾਲ ਪਿੰਡ ਦੀਆਂ ਕਈ ਗਲੀਆਂ-ਸੜਕਾਂ ਜਿਹਨਾਂ ਲਈ ਗ੍ਰਾਂਟਾ ਵੀ ਮੰਜੂਰ ਹੋ ਚੁਕੀਆਂ ਹਨ, ਉਹਨਾਂ ਦੇ ਨਿਰਮਾਣ ਵਿੱਚ ਦੇਰੀ ਹੋ ਰਹੀ ਹੈ ਅਤੇ ਆਮ ਲੋਕਾਂ ਦਾ ਜੀਵਨ ਅਸਤ-ਵਿਅਸਤ ਹੋ ਰਿਹਾ ਹੈ।

ਡਾ. ਰਾਜ ਨੇ ਕਿਹਾ ਕਿ ਉਹ ਆਪਣੇ ਚੱਬੇਵਾਲ ਵਾਸੀਆਂ ਦੀ ਔਖ ਸਮਝਦੇ ਹਨ ਅਤੇ ਉਹਨਾਂ ਨੂੰ ਹਲ ਕਰਨਾ ਚਾਹੁੰਦੇ ਹਨ ਤੇ ਅਪੀਲ ਕੀਤੀ ਕਿ ਲੋਕ ਆਪਣੀ ਪੰਚਾਇਤ ਤੋਂ ਪੈਂਡਿੰਗ ਕੰਮ ਜਲਦ ਪੂਰਾ ਕਰਵਾਉਣ ਤਾਂ ਜੋ ਚੱਬੇਵਾਲ ਦੀਆਂ ਸੜਕਾਂ ਦਾ ਨਵ-ਨਿਰਮਾਣ ਕਰਵਾਇਆ ਜਾ ਸਕੇ। ਇਸ ਮੌਕੇ ਤੇ ਡਾ. ਰਾਜ ਨੇ ਲੋਕਾਂ ਨੂੰ ਜਾਣਕਾਰੀ ਦਿੱਤੀ ਕਿ ਲਗਭਗ 8 ਲੱਖ ਦੀ ਗ੍ਰਾਂਟ ਇਸੀ ਹਫਤੇ ਪੰਚਾਇਤ ਨੂੰ ਮਿਲ ਜਾਵੇਗੀ। ਇਸ ਤੌਂ ਇਲਾਵਾ ਡਾ. ਰਾਜ ਨੇ ਕਿਹਾ ਕਿ ਉਹਨਾਂ ਦੇ ਵਿਧਾਇਕੀ ਕਾਰਜਕਾਲ ਦੌਰਾਨ ਚੱਬੇਵਾਲ ਪਿੰਡ ਦੇ ਵੱਖ-ਵੱਖ ਵਿਕਾਸ ਕਾਰਜ਼ਾਂ ਤੇ 2 ਕਰੋੜ 5 ਲੱਖ ਰੁਪਏ ਦੀ ਮੰਜੂਰੀ  ਹੈ ਜਿਸ ਵਿੱਚ ਕੁਝ ਖਰਚੇ ਜਾ ਚੁੱਕੇ ਹਨ ਤੇ ਕੁਝ ਪਲਾਨ ਵਿੱਚ ਹਨ। ਜਿਸ ਵਿੱਚ ਸੀਵਰੇਜ ਤੇ ਟਿਊਬਵੈਲ ਦੇ ਨਵਾਂ ਬੋਰ ਲਈ 61 ਲੱਖ, ਕਿਸਾਨਾਂ ਦੇ 17 ਲੱਖ 98 ਹਜ਼ਾਰ ਦੇ ਕਰਜ਼ੇ ਮੁਆਫੀ, ਸ਼ਮਸ਼ਾਨ ਘਾਟ, ਸਰਕਾਰੀ ਸਕੂਲ ਤੇ ਸਪੋਰਟ ਕੱਲਬ ਨੂੰ ਦਿੱਤੀ ਗਈ ਗ੍ਰਾਂਟ ਸ਼ਾਮਿਲ ਹੈ। ਸਭ ਤੋਂ ਜਰੂਰੀ ਚੱਬੇਵਾਲ ਦੀਆਂ ਸੜਕਾਂ ਲਈ 1 ਕਰੋੜ 55 ਲੱਖ ਦੀ ਗ੍ਰਾਂਟ ਮੰਜੂਰ ਹੋ ਚੁੱਕੀ ਹੈ।  ਜਿਸ ਵਿੱਚ ਚੱਬੇਵਾਲ ਤੋਂ ਲਹਿਲੀ ਕਲਾਂ, ਨੌਰੰਗਾਬਾਦ ਚੱਬੇਵਾਲ ਤੋਂ ਬਜਰਾਵਰ, ਚੱਬੇਵਾਲ ਤੋਂ ਬਸ ਸਟੈਂਡ, ਚੱਬੇਵਾਲ ਤੋਂ ਪੱਟੀ ਰੋਡ, ਚੱਬੇਵਾਲ ਤੋਂ ਸ਼ਿਵ ਮੰਦਿਰ- ਬਾਗਭਾਈਆਂ ਬਜਰਾਵਰ, ਚੱਬੇਵਾਲ ਤੋਂ ਹਰੀਆਂ ਬੇਲਾਂ, ਗੁਰੂਦੁਆਰਾ ਚੱਬੇਵਾਲ ਤੋਂ ਚਿੱਖੰਡ ਸਾਹਿਬ ਗੁਰੂਦੁਆਰਾ ਆਦਿ ਸੜਕਾਂ ਸ਼ਾਮਿਲ ਹਨ।

ਇਸ ਮੌਕੇ ਤੇ ਡਾ. ਰਾਜ ਨੇ ਚੱਬੇਵਾਲ ਪਿੰਡ ਨੂੰ ਹਮੇਸ਼ਾ ਆਪਣੀ ਪਹਿਲ ਦੱਸਦਿਆਂ ਕਿਹਾ ਕਿ ਇਸ ਪਿੰਡ ਦਾ ਵਿਕਾਸ ਅਤੇ ਪਿੰਡ ਵਾਸੀਆਂ ਨੂੰ ਹਰ ਬਣਦੀ ਸਹੂਲਤ ਦੇਣਾ ਉਹਨਾਂ ਦਾ ਮੁੱਖ ਟਿੱਚਾ ਹੈ। ਉਹਨਾਂ ਕਿਹਾ ਕਿ ਮੇਰੇ  ਨਾਂ ਨਾਲ ਚੱਬੇਵਾਲ ਦਾ ਨਾਂ ਜੁੜਿਆ ਹੈ ਇਸ ਕਾਰਣ ਚੱਬੇਵਾਲ ਮੇਰੇ ਲਈ ਬਹੁਤ ਖਾਸ ਹੈ। ਇਸ ਮੌਕੇ ਤੇ ਮੌਜੂਦ ਸਾਬਕਾ ਸਰਪੰਚ ਸ਼ਿਵਰੰਜਨ ਰੋਮੀ ਨੂੰ ਡਾ. ਰਾਜ ਦੀ ਇਸ ਦਰਿਆ ਦਿਲੀ ਅਤੇ ਚੱਬੇਵਾਲ ਵਾਸੀਆਂ ਪ੍ਰਤੀ ਉਹਨਾਂ ਦੀ ਇਸ ਉੱਘੀ ਸੋਚ ਲਈ ਉਹਨਾਂ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਤੇ ਗਿਆਨ ਚੰਦ ਐਸ.ਡੀ.ਓ. ਰਾਜੀਵ ਦੇਵਗਨ, ਜਿਲਾ ਪਰਿਸ਼ਦ ਗਗਨ ਚਾਣਥੂ, ਜਗਜੀਤ ਪਾਲ ਜੱਗੀ, ਸੁਰਜੀਤ ਰਾਮ, ਦਿਲਬਗ ਸਿੰਘ, ਅਨਮੋਲ ਦੀਪ, ਜਸਵਿੰਦਰ ਸਿੰਘ, ਹਰਜਿੰਦਰ ਪਾਲ ਸਿੰਘ, ਅਸ਼ੋਕ ਸਿੰਘ ਆਦਿ ਨੇ ਡਾ. ਰਾਜ ਦਾ ਨਿੱਘਾ ਸਵਾਗਤ ਕੀਤਾ।

Related posts

Leave a Reply