LATEST : ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਵਲੋਂ   Quarterly & Under Trail Review Committee ਦੀ ਮੀਟਿੰਗ

 ਪਠਾਨਕੋਟ 6 ਜਨਵਰੀ  (  RAJINDER RAJAN  ) ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਵੱਲੋਂ ਤਿਮਾਹੀ ਅਤੇ ਅੰਡਰ ਟਰਾਇਲ ਰਿਵਿਉ ਕਮੇਟੀ ਦੀ ਮੀਟਿੰਗ ਸ਼੍ਰੀ ਕੰਵਲਜੀਤ ਸਿੰਘ ਬਾਜਵਾ, ਜਿਲ•ਾ ਅਤੇ ਸ਼ੈਸਨ ਜੱਜ- ਕਮ- ਚੇਅਰਮੈਨ, ਸੱਕਤਰ, ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਦੀ ਪ੍ਰਧਾਨਗੀ ਹੇਠ ਰੱਖੀ ਗਈ । ਜਿਸ ਵਿਚ ਸ਼੍ਰੀ ਅਵਤਾਰ ਸਿੰਘ (ਵਧੀਕ ਜਿਲ•ਾ ਅਤੇ ਸ਼ੈਸਨ ਜੱਜ), ਸ਼੍ਰੀ ਕਮਲਦੀਪ ਸਿੰਘ ਧਾਲੀਵਾਲ (ਸੀ.ਜੇ.ਐਮ), ਸ਼੍ਰੀ ਅਭਿਜੀਤ ਕਪਲਿਸ਼ (ਏ.ਡੀ.ਸੀ),  ਸ਼੍ਰੀ ਰਜੇਸ਼ ਕੁਮਾਰ (ਡੀ.ਐਸ.ਪੀ), ਸ਼੍ਰੀ ਵਿਕਰਮ ਪੂਰੀ (ਡੀ.ਏ), ਸ਼੍ਰੀ ਨਵਦੀਪ ਸੈਣੀ (ਪ੍ਰਧਾਨ ਡਿਸਟ੍ਰਿਕ ਬਾਰ ਪਠਾਨਕੋਟ ) ਅਤੇ ਸ਼੍ਰੀ ਜਤਿੰਦਰਪਾਲ ਸਿੰਘ,ਸੀ.ਜੇ.ਐਮ-ਕਮ-ਸੱਕਤਰ, ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਆਦਿ ਸਾਮਿਲ ਹੋਏ ।

ਮਾਨਯੋਗ ਜਿਲ•ਾ ਅਤੇ ਸ਼ੈਸਨ ਜੱਜ- ਕਮ- ਚੇਅਰਮੈਨ, ਸੱਕਤਰ, ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਵਲੋਂ ਮੀਟਿੰਗ ਵਿੱਚ ਹਾਜਰ ਆਏ ਮੈਂਬਰਾ ਦਾ ਜੀ ਆਇਆ ਕਿਹਾ ਗਿਆ ਅਤੇ ਏਜੰਡਾ ਦੇ ਮੁਤਾਬਿਕ ਮੀਟਿੰਗ ਦੀ ਕਾਰਵਾਈ ਸੁਰੂ ਕੀਤੀ ਗਈ ਅਤੇ ਮਿਤੀ 08.02.2020 ਨੂੰ ਲਗਾਈ ਜਾਣ ਵਾਲੀ  ਨੈਸਨਲ ਲੋਕ ਅਦਾਲਤ ਨੂੰ ਕਾਮਯਾਬ ਬਣਾਉਣ ਲਈ ਵੱਧ ਤੋਂ ਵੱਧ ਕੇਸ ਰੱਖੇ ਜਾਣ ਅਤੇ ਇਨਾਂ ਦਾ ਨਿਪਟਾਰਾ ਕੀਤਾ ਜਾਵੇ । ਸਕੱਤਰ, ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਵਲੋਂ ਮੀਟਿੰਗ ਵਿੱਚ ਹਾਜਰ ਆਏ ਮੇਬਰਾਂ ਸਾਹਮਣੇ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਦੀ ਪ੍ਰੋਗਰੇਸ ਰਿਪੋਰਟ ਪੇਸ ਕਰਦਿਆਂ ਦੱਸਿਆ ਕਿ ਮਿਤੀ 01.10.2019 ਤੋਂ 31.12.2019 ਤੱਕ ਕੁੱਲ 99 ਵਿਅਕਤੀਆਂ ਨੂੰ ਮੁੱਫਤ ਕਾਨੂਨੀ ਸਹਾਇਤਾ ਪ੍ਰਧਾਨ ਕੀਤੀ ਗਈ ਹੈ । ਇਸ ਤੋਂ ਬਾਅਦ  ਮੀਟਿੰਗ ਸਰਵਸਮਤੀ ਨਾਲ ਸਮਾਪਤ ਕੀਤੀ   ਗਈ ।

Related posts

Leave a Reply