L;ATEST : ਟਰੈਫਿਕ ਸਮੱਸਿਆ ਨਾਲ ਨਜਿੱਠਣ ਲਈ ਲੋਕ ਵੀ ਪੁਲਿਸ ਦੀ ਮਦਦ ਕਰਨ- ਐੱਸ.ਐੱਸ.ਪੀ. ਓਪਿੰਦਰਜੀਤ ਸਿੰਘ ਘੁੰਮਣ

ਵਾਹਨਚਲਾਉਂਦੇ ਸਮੇਂ ਕਾਗਜ਼ਾਤ ਜਰੂਰ ਨਾਲ ਰੱਖੇ ਜਾਣ – ਐੱਸ.ਐੱਸ.ਪੀ. ਬਟਾਲਾ
ਬਟਾਲਾ ( Sharma / DOABA TIMES )ਐੱਸ.ਐੱਸ.ਪੀ. ਬਟਾਲਾ ਸ. ਓਪਿੰਦਰਜੀਤ ਸਿੰਘ ਘੁੰਮਣ ਨੇ ਜ਼ਿਲੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਵਾਹਨ ਚਲਾਉਂਦੇ ਸਮੇਂ ਵਾਹਨ ਦੇ ਕਾਗਜ਼ਾਤ ਅਤੇ ਆਪਣਾ ਡਰਾਇਵਿੰਗ ਲਾਇਸੈਂਸ ਜਰੂਰ ਨਾਲ ਰੱਖਣ। ਉਨਾਂ ਕਿਹਾ ਕਿ ਅਧੂਰੇ ਕਾਗਜ਼ਾਤ ਵਾਲੇ ਵਾਹਨਾਂ ਦੇ ਚਲਾਨ ਕੱਟੇ ਜਾਣਗੇ ਅਤੇ ਕਿਸੇ ਨੂੰ ਵੀ ਟਰੈਫਿਕ ਨਿਯਮਾਂ ਦੀ ਉਲੰਘਣਾਂ ਨਹੀਂ ਕਰਨ ਦਿੱਤੀ ਜਾਵੇਗੀ।
ਆਪਣੇ ਦਫ਼ਤਰ ਤੋਂ ਜਾਰੀ ਇੱਕ ਪ੍ਰੈੱਸ ਬਿਆਨ ਵਿੱਚ ਜ਼ਿਲਾ ਪੁਲਿਸ ਮੁਖੀ ਨੇ ਕਿਹਾ ਕਿ ਪੁਲਿਸ ਜ਼ਿਲਾ ਬਟਾਲਾ ਵਲੋਂ ਆਵਜਾਈ ਨਿਯਮਾਂ ਦੀ ਪਾਲਣਾ ਕਰਾਉਣ ਲਈ ਵਿਸ਼ੇਸ਼ ਸਖਤੀ ਵਰਤੀ ਜਾ ਰਹੀ ਹੈ ਅਤੇ ਜ਼ਿਲੇ ਦੇ ਵੱਖ-ਵੱਖ ਥਾਵਾਂ ’ਤੇ ਵਿਸ਼ੇਸ਼ ਨਾਕਾਬੰਦੀ ਕਰਕੇ ਵਾਹਨਾਂ ਦੇ ਕਾਗਜ਼ਾਤਾਂ ਨੂੰ ਚੈੱਕ ਕੀਤਾ ਜਾਵੇਗਾ। ਉਨਾਂ ਕਿਹਾ ਕਿ ਸਿਰਫ਼ ਉਹੀ ਵਿਅਕਤੀ ਹੀ ਵਾਹਨ ਚਲਾਵੇ ਜਿਸ ਕੋਲ ਅਧਿਕਾਰਤ ਡਰਾਇਵਿੰਗ ਲਾਇਸੈਂਸ ਹੈ। ਉਨਾਂ ਕਿਹਾ ਬੁਲੱਟ ਮੋਟਰਸਾਈਕਲ ਰਾਹੀਂ ਪਟਾਕੇ ਮਾਰਨ ਵਾਲੇ ਸ਼ਰਾਰਤੀ ਅਨਸਰਾਂ ਖਿਲਾਫ਼ ਵਿਸ਼ੇਸ਼ ਸਿਕੰਜਾ ਕੱਸਿਆ ਜਾ ਰਿਹਾ ਹੈ। ਉਨਾਂ ਕਿਹਾ ਕਿ ਕੋਈ ਵੀ ਦੋ-ਪਹੀਆ ਵਾਹਨ ਚਾਲਕ ਆਪਣਾ ਮੂੰਹ ਬੰਨ ਕੇ ਵਾਹਨ ਨਾ ਚਲਾਵੇ। ਉਨਾਂ ਕਿਹਾ ਕਿ ਆਵਾਜਾਈ ਨਿਯਮਾਂ ਦੀ ਪਾਲਣਾ ਕਰਨੀ ਹਰ ਸ਼ਹਿਰੀ ਦਾ ਫਰਜ ਹੈ।
ਐੱਸ.ਐੱਸ.ਪੀ. ਬਟਾਲਾ ਨੇ ਅੱਗੇ ਕਿਹਾ ਕਿ ਬਟਾਲਾ ਸ਼ਹਿਰ ਵਿੱਚ ਟਰੈਫਿਕ ਸਮੱਸਿਆ ਦੇ ਹੱਲ ਲਈ ਵੀ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵਾਹਨ ਏਧਰ-ਓਧਰ ਖੜੇ ਕਰਨ ਦੀ ਬਜਾਏ ਸਹੀ ਜਗਾ ’ਤੇ ਖੜੇ ਕਰਨ ਤਾਂ ਜੋ ਸੜਕੀ ਆਵਾਜਾਈ ਜਾਮ ਨਾ ਹੋਵੇ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਟਰੈਫਿਕ ਸਮੱਸਿਆ ਦੇ ਹੱਲ ਲਈ ਪੁਲਿਸ ਦਾ ਸਹਿਯੋਗ ਕਰਨ।  

Related posts

Leave a Reply