LATEST : ਠੇਕਾ ਅਧਾਰਿਤ ਹੈਂਲਥ ਫਾਰਮੇਸੀ ਅਫਸਰ ਕਾਲੀ ਦੀਵਾਲੀ ਮਨਾਉਣ ਲਈ ਹੋਏ ਮਜ਼ਬੂਰ

ਠੇਕਾ ਅਧਾਰਿਤ ਹੈਂਲਥ ਫਾਰਮੇਸੀ ਅਫਸਰ ਕਾਲੀ ਦੀਵਾਲੀ ਮਨਾਉਣ ਲਈ ਹੋਏ ਮਜ਼ਬੂਰ
ਹੁਸ਼ਿਆਰਪੁਰ, 29 ਅਕਤੂਬਰ (ਆਦੇਸ਼ )
-ਹੈਂਲਥ ਫਾਰਮੇਸੀ ਅਫਸਰ ਐਸੋਸੀਏਸ਼ਨ ਪੰਜਾਬ ਦੇ ਸੱਦੇ ਤੇ ਜਿਲਾ ਇਕਾਈ ਹੁਸ਼ਿਆਰਪੁਰ ਦੇ ਮੁਲਾਜਮਾਂ ਵਲੋਂ ਆਪਣੀਆਂ ਸੇਵਾਵਾ ਨੂੰ ਰੈਗੂਲਰ ਨਾ ਕਰਨ ਅਤੇ ਪਿਛਲੇ 5 ਮਹੀਨਿਆ ਤੋਂ ਤਨਖਾਹ ਤੋਂ ਵਾਂਝੇ ਰਹਿਣ ਦੇ ਰੋਸ ਵਜੋਂ 3 ਨਵੰਬਰ ਨੂੰ ਕਾਲੇ ਬਿੱਲੇ ਲਾ ਕੇ ਰੋਸ ਪ੍ਰਦਰਸ਼ਨ ਕਰਦੇ ਹੋਏ ਕਾਲੀ ਦੀਵਾਲੀ ਮਨਾਉਣ ਦਾ ਫੈਸਲਾ ਕੀਤਾ ਗਿਆ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸੋਸੀਏਸ਼ਨ ਦੇ ਜਿਲਾ ਪ੍ਰਧਾਨ ਅਜੈ ਸ਼ਰਮਾ ਨੇ ਕਿਹਾ ਕਿ ਸਾਡੇ ਮੁਲਾਜਮ ਪੱਜਾਬ ਦੀਆਂ ਪੇਂਡੂ ਡਿਸਪੈਂਸਰੀਆਂ ਵਿੱਚ ਪਿਛਲੇ 15 ਸਾਲ ਤੋਂ ਮਨਜੂਰ ਸੁਦਾ ਪੋਸਟਾਂ ਅਧੀਨ ਠੇਕੇ ਤੇ ਕੱਮ ਕਰ ਰਹੇ ਹਾਂ ਅਤੇ ਤਨਖਾਹ ਦੇ ਨਾਮ ਤੇ ਸਿਰਫ ਉੱਕਾ ਪੱਕਾ 11,000 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਂਦਾ ਹੈ

ਅਤੇ ਕੋਈ ਵੀ ਸੋਸ਼ਲ/ਮੈਡੀਕਲ ਸਿਕਿਉਰਿਟੀ ਨਹੀਂ ਹੈ।ਉਨਾ੍ਹ ਦੱਸਿਆ ਕਿ ਪੱਜਾਬ ਮੱਤਰੀ ਮੱਡਲ ਵਲੋਂ ਲਏ ਫੈਸਲੇ ਅਨੁਸਾਰ 618 ਪੇਂਡੂ ਡਿਸਪੈਂਸਰੀਆਂ ਨੂੰ ਪੇਂਡੂ ਵਿਕਾਸ ਅਤੇ ਪੱਚਾਇਤ ਵਿਭਾਗ ਤੋਂ ਸਿਹਤ ਵਿਭਾਗ ਵਿੱਚ ਸ਼ਿਫਟ ਕਰ ਦਿੱਤਾ ਹੈ ਅਤੇ ਅਸੀ ਪਿਛਲੇ 5 ਮਹੀਨੇ ਤੋਂ ਸਿਹਤ ਵਿਭਾਗ ਦੇ ਮੁਲਾਜ਼ਮਾਂ ਦੇ ਤੌਰ ਤੇ ਕੱਮ ਕਰ ਰਹੇ ਹਨ। ਪਰ ਸਿਹਤ ਵਿਭਾਗ ਵਿੱਚ ਅਧਿਕਾਰਤ ਤੌਰ ਤੇ ਆਉਣ ਤੋਂ ਪਹਿਲਾ ਸਾਡੇ ਮੁਲਾਜ਼ਮ ਪਿਛਲੇ ਡੇਢ ਸਾਲ ਤੋਂ ਮੁੱਖ ਮੱਤਰੀ ਪੱਜਾਬ ਦੇ ਹੁਕਮਾਂ ਅਨੁਸਾਰ ਕਰੋਨਾ ਵਿਰੁੱਧ ਲੜਾਈ ਲੜ ਰਹੇ ਹਨ।ਉਨਾ੍ਹ ਦੱਸਿਆ ਕਿ ਕੋਵਿਡ-19 ਦੇ ਵਿਰੁੱਧ ਵੱਧ ਚੜ ਕੇ ਲੜਾਈ ਲੜਨ ਦੇ ਬਾਵਜੂਦ ਸਾਡੀਆਂ ਸੇਵਾਵਾਂ ਰੈਗੂਲਰ ਕਰਨ ਦੀ ਬਜਾਏ ਸਿਹਤ ਵਿਭਾਗ ਵਿੱਚ ਆਉਣ ਤੋਂ ਬਾਅਦ ਤਨਖਾਹ ਜੋ ਕਿ ਪਹਿਲਾਂ ਹੀ ਬਹੁਤ ਥੋੜੀ ਹੈ, ਵੀ ਨਹੀਂ ਦਿੱਤੀ ਜਾ ਰਹੀ।ਜਥੇਬੱਦੀ ਵਲੋਂ ਵਿਭਾਗ ਨਾਲ ਤਾਲਮੇਲ ਕਰਨ ਤੇ ਏਧਰ ਓਧਰ ਦੀਆਂ ਗੱਲਾਂ ਕਰਕੇ ਟਾਈਮ ਪਾਸ ਕੀਤਾ ਜਾ ਰਿਹਾ ਹੈ ਅਤੇ ਮੁਲਾਜ਼ਮਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ, ਇਸ ਤੇ ਜਥੇਬੱਦੀ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਪਿਛਲੇ ਦਿਨੀ ਮੁੱਖ ਮੰਤਰੀ ਪੰਜਾਬ ਨੇ ਭਾਵੇ ਸਾਡੀਆਂ ਸੇਵਾਵਾਂ ਰੈਗੂਲਰ ਕਰਨ ਦਾ ਭਰੋਸਾ ਦਿਤਾ ਹੈ ਪਰ ਜੇਕਰ ਆਉਣ ਵਾਲੇ ਸਮੇਂ ਵਿਚ ਇਸ ਸਬੰਧੀ ਠੋਸ ਕਾਰਵਾਈ ਨਾ ਆਰੰਭ ਕੀਤੀ ਗਈ ਤਾਂ ਸਮੂਹ ਪੰਜਾਬ ਦੇ ਠੇਕਾ ਅਧਾਰਿਤ ਫਾਰਮੇਸੀ ਅਫਸਰ ਆਰਜਾਂ ਪਾਰ ਦਾ ਸੰਘਰਸ਼ ਸ਼ੁਰੂ ਕਰ ਦੇਣਗੇ।ਜਿਸਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।

Related posts

Leave a Reply