LATEST >>> ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਵੀਡੀਓ ਕਾਨਫਰੰਸ ਰਾਹੀਂ ਕਾਰਜਕਾਰੀ ਕਮੇਟੀ ਨਾਲ ਮੀਟਿੰਗ April 24, 2020April 24, 2020 Adesh Parminder Singh ਡਿਪਟੀ ਕਮਿਸ਼ਨਰ ਵਲੋਂ ਵੀਡੀਓ ਕਾਨਫਰੰਸ ਰਾਹੀਂ ਜਿਲਾ ਰੈੱਡ ਕਰਾਸ ਸੁਸਾਇਟੀ ਦੀ ਕਾਰਜਕਾਰੀ ਕਮੇਟੀ ਨਾਲ ਮੀਟਿੰਗਗੁਰਦਾਸਪੁਰ, 24 ਅਪ੍ਰੈਲ ( ਅਸ਼ਵਨੀ ) ਜ਼ਿਲ•ਾ ਰੈਡ ਕਰਾਸ ਸੋਸਾਇਟੀ, ਗੁਰਦਾਸਪੁਰ ਦੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਡਿਪਟੀ ਕਮਿਸ਼ਨਰ ਕਮ ਪ੍ਰਧਾਨ ਜ਼ਿਲ•ਾ ਰੈਡ ਕਰਾਸ ਸੋਸਾਇਟੀ ਜਨਾਬ ਮੁਹੰਮਦ ਇਸ਼ਫਾਕ ਦੀ ਪ੍ਰਧਾਨਗੀ ਹੇਠ ਵੀਡੀਓ ਕਾਨਫਰੰਸ ਰਾਹੀਂ ਹੋਈ। ਇਸ ਮੋਕੇ ਸ. ਤੇਜਿੰਦਰ ਪਾਲ ਸਿੰਘ ਸੰਧੂ ਵਧੀਕ ਡਿਪਟੀ ਕਮਿਸ਼ਨਰ (ਜ), ਗੁਰਦਾਸਪੁਰ ਸ੍ਰੀ ਰਮਨ ਕੁਮਾਰ ਕੋਛੜ ਦੀਨਾਨਗਰ, ਰਾਜੀਵ ਕੁਮਾਰ ਸਕੱਤਰ ਜਿਲਾ ਰੈੱਡ ਕਰਾਸ ਤੇ ਮੈਂਬਰ ਹਾਜਰ ਸਨ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਰੋਨਾ ਵਾਇਰਸ ਤੋਂ ਬਚਾਅ ਲਈ ਜਿਲਾ ਰੈੱਡ ਕਰਾਸ ਵਲੋਂ ਲੋੜਵੰਦ ਲੋਕਾਂ ਦੀ ਵੱਡੇ ਪੱਧਰ ‘ਤੇ ਮਦਦ ਕੀਤੀ ਗਈ ਹੈ ਅਤੇ ਜਰੂਰਤਮੰਦ ਲੋਕਾਂ ਤਕ ਦਵਾਈਆਂ ਆਦਿ ਦੀ ਸਪਲਾਈ ਲਗਾਤਾਰ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਜਿਲਾ ਰੈੱਡ ਕਰਾਸ ਲੋੜਵੰਦ ਲੋਕਾਂ ਲਈ ਹਮੇਸ਼ਾਂ ਤਤਪਰ ਰਹਿੰਦਾ ਹੈ ਅਤੇ ਲੋਕਾਂ ਦੀ ਮਦਦ ਕੀਤੀ ਜਾਂਦੀ ਹੈ।ਮੀਟਿੰਗ ਦੀ ਸ਼ੁਰੂਆਤ ਪ੍ਰਧਾਨ ਦੀ ਆਗਿਆ ਨਾਲ ਸਕੱਤਰ ਰੈਡ ਕਰਾਸ ਵਲੋ ਕੀਤੀ ਗਈ । ਜਿਸ ਵਿਚ ਉਨਾਂ ਵਲੋ ਦੱਸਿਆ ਗਿਆ ਕਿ ਜਦੋ ਕਰੋਨਾ ਵਾਇਰਸ ਦੀ ਸ਼ੁਰੂਆਤ ਹੋਈ ਤਾਂ ਉਸੇ ਸਮੇ ਇਸ ਦੇ ਲੱਛਣਾਂ ਅਤੇ ਬਚਾਅ ਲਈ ਜਾਣਕਾਰੀ ਆਮ ਜਨਤਾ ਨੂੰ ਦੇਣ ਸਬੰਧੀ ਫਲੈਕਸਾਂ ਤਿਆਰ ਕਰਵਾਈਆ ਗਈਆਂ ਅਤੇ ਪੁਰੇ ਜ਼ਿਲ•ੇ ਅੰਦਰ ਪੈਦੇ ਮੁੱਖ ਥਾਂਵਾਂ ਤੇ ਲਗਵਾਈਆ ਗਈਆ। ਇਸ ਤ•ਰਾ ਰੰਗੀਨ ਪਫਲੈਟ ਅਤੇ ਹੈਡ ਪਫਲੈਟ ਵੀ ਤਿਆਰ ਕਰਵਾਏ ਗਏ ਤੇ ਸਮੂਹ ਪੰਚਾਇਤਾ, ਕਮੇਟੀ ਘਰਾਂ ਅਤੇ ਰੈਵੀਨਿਉ ਸਟਾਫ ਦੇ ਰਾਹੀ ਆਮ ਥਾਵਾਂ ਤੇ ਪੇਸਟ ਕੀਤੇ ਗਏੇ ।ਇਸ ਦੇ ਨਾਲ ਹੀ ਇਸ ਸੋਸਾਇਟੀ ਵਲੋ ਐਸ.ਐਸ.ਪੀ ਗੁਰਦਾਸਪੁਰ ਅਤੇ ਬਟਾਲਾ ਨੂੰ ਉਹਨਾਂ ਦੇ ਜਵਾਨਾਂ ਲਈ ਮੁਫਤ ਦਵਾਈਆ ਵੀ ਦਿੱਤੀਆ ਗਈਆ। ਇਸ ਤੋ ਇਲਾਵਾ ਇਸ ਦਫਤਰ ਵਲੋ ਆਮ ਜਨਤਾ ਦੀ ਦਵਾਈਆਂ ਦੀ ਮੁਸ਼ਕਿਲ ਨੂੰ ਦੂਰ ਕਰਨ ਲਈ ਚਾਰ ਮੋਬਾਇਲ ਵੈਨਾਂ ਵੀ ਚਲਾਈਆ ਗਈਆ ਜਿਨ•ਾਂ ਤੇ ਇੱਕ ਐਮ.ਬੀ.ਬੀ.ਐਸ ਡਾਕਟਰ ਅਤੇ ਇਕ ਫਾਰਮਮਾਸਿਸਟ ਸਿਵਲ ਸਰਜਨ ਦੇ ਸਹਿਯੋਗ ਨਾਲ ਨਿਯੁਕਤ ਕੀਤੇ ਗਏੇ। ਇਹ ਵੈਨਾਂ ਪੂਰੇ ਜਿਲ•ੇ ਵਿਚ ਦਵਾਈਆਂ ਲੈਕੇ ਰੋਜਾਨਾ ਵੱਖ ਵੱਖ ਥਾਵਾਂ ਤੇ ਜਾ ਰਹੀਆ ਹਨ ਇਹ ਦਵਾਈ ਆਮ ਜਨਤਾ ਨੂੰ ਮਾਰਕਿਟ ਦੇ ਰੇਟਾ ਤੋ 60-70 ਪ੍ਰਤੀਸਤ ਘੱਟ ਰੇਟ ਤੇ ਦਿੱਤੀਆ ਜਾ ਰਹੀਆਂ ਹਨ। ਇਸ ਤ•ਰਾਂ ਦੇ ਨਾਲ ਲੋਕਾਂ ਨੂੰ ਉਹਨਾਂ ਦੇ ਘਰਾਂ ਤੱਕ ਮੈਡੀਸਨ ਪੁਹੰਚਣ ਦਾ ਉਪਰਾਲਾ ਇਸ ਵਿਭਾਗ ਵਲੋ ਕੀਤਾ ਜਾ ਰਿਹਾ ਹੈ। ਇਹਨਾਂ ਸਾਰੇ ਲੋਕ ਭਲਾਈ ਲਈ ਕੀਤੇ ਜਾ ਰਹੇ ਕੰਮਾ ਦੀ ਮੀਟਿੰਗ ਵਿਚ ਹਾਜਰ ਆਏ ਸਾਰੇ ਮੈਬਰਾਂ ਨੇ ਪੰਸਸਾ ਕੀਤੀ ਅਤੇ ਉਹਨਾਂ ਨੇ ਇਸ ਸਾਰੇ ਕੰਮ ਨੂੰ ਸਹੀ ਤਰੀਕੇ ਦੇ ਨਾਲ ਕਰਨ ਲਈ ਡੀ.ਸੀ ਸਾਹਿਬ, ਮੈਡੀਕਲ ਟੀਮ ਅਤੇ ਸਕੱਤਰ ਰੈਡ ਕਰਾਸ ਨੂੰ ਵਧਾਈ ਦਿੱਤੀ ਕਿ ਇਸ ਮੁਸ਼ਕਿਲ ਭਰੇ ਸਮੇ ਵਿਚ ਰੈਡ ਕਰਾਸ ਵਲੋ ਆਮ ਜਨਤਾ ਨੂੰ ਪੇਸ ਆ ਰਹੀਆ ਮੁਸਕਿਲਾਂ ਨੂੰ ਦੂਰ ਕਰਨ ਦਾ ਸਹੀ ਉਪਰਾਲਾ ਕੀਤਾ ਗਿਆ ਹੈ।ਵੀਡੀਓ ਕਾਨਫਰੰਸ ਦੌਰਾਨ ਮੈਂਬਰਾਂ ਡਿਪਟੀ ਕਮਿਸ਼ਨਰ ਵਲੋਂ ਕਰੋਨਾ ਵਾਇਰਸ ਵਿਰੁੱਧ ਕੀਤੇ ਠੋਸ ਉਪਰਾਲਿਆਂ ਦੀ ਸ਼ਾਲਾਘਾ ਕਰਦਿਆਂ ਕਿਹਾ ਕਿ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਪ੍ਰਸ਼ਾਸਨ ਦੀ ਟੀਮ ਵਲੋਂ ਆਪਣੀ ਹਾਜਰੀ ਵਿਚ ਪਿੰਡ ਭੈਣੀਵਾਲ ਪਸਵਾਲ ਦੇ ਕਰੋਨਾ ਵਾਇ੍ਰਸ ਪੀੜਤ ਜਿਨਾਂ ਦੀ ਮੋਤ ਹੋ ਗਈ ਸੀ, ਉਨਾਂ ਦਾ ਸਸਕਾਰ ਉਨਾਂ ਦੇ ਪਰਿਵਾਰਕ ਮੈਂਬਰਾਂ ਦੀ ਮੋਜੂਦਗੀ ਵਿਚ ਕਰਵਾਇਆ, ਜਿਸ ਦੀ ਜਿਲੇ ਭਰ ਵਿਚ ਸ਼ਲਾਘਾ ਹੋਈ ਹੈ। Adesh Parminder SinghEDITOR CANADIAN DOABA TIMES Email: editor@doabatimes.com Mob:. 98146-40032 whtsapp www.doabatimes.comShare this:FacebookTelegramWhatsAppPrintTwitterLike this:Like Loading...