LATEST : ਨਗਰ ਨਿਗਮ ਦੀ ਹਦੂਦ ਅੰਦਰ ਪ੍ਰਾਪਰਟੀਆ ਦਾ ਸਰਵੇ ਕੀਤਾ ਜਾ ਰਿਹਾI- NIGAM COMMISIONER BALBIR RAJ

ਹੁਸ਼ਿਆਰਪੁਰ 28 ਜਨਵਰੀ 2020 (ADESH) ਨਗਰ ਨਿਗਮ ਦੀ ਹਦੂਦ ਅੰਦਰ ਪ੍ਰਾਪਰਟੀਆ ਦਾ ਸਰਵੇ ਕੀਤਾ ਜਾ ਰਿਹਾ ਹੈ ਜਿਸ ਦੇ ਵਿਚ ਸਰਵੇ ਕਰਨ ਵਾਲੀਆਂ ਟੀਮਾ ਘਰ ਘਰ ਜਾ ਕੇ ਸਰਵੇ ਸਬੰਧੀ ਪ੍ਰਾਪਰਟੀਆ ਦੀ ਡਿਟੇਲ ਜਿਵੇ ਕਿ ਮਾਲਕ ਦਾ ਨਾਮ, ਮੋਬਾਇਲ ਨੰਬਰ, ਬਿਜਲੀ ਦਾ ਬਿੱਲ ਅਤੇ ਪ੍ਰਾਪਰਟੀ ਦੀ ਫੋਟੋ ਆਦਿ ਦੀ ਜਾਣਕਾਰੀ ਰਿਕਾਰਡ ਕਰਨਗੀਆ. ਜਿਸ ਉਪਰੰਤ ਪ੍ਰਾਪਰਟੀਆ ਨੂੰ ਯੂ.ਆਈ.ਡੀ ਨੰਬਰ ਅਲਾਟ ਕਰਕੇ ਨੰਬਰ ਪਲੇਟਾ ਲਗਾਈਆ ਜਾਣਗੀਆ. ਇਸ ਲਈ ਸਮੂਹ ਸ਼ਹਿਰ ਵਾਸੀਆ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਹਨਾਂ ਟੀਮਾਂ ਨੂੰ ਵੱਧ ਤੋਂ ਵੱਧ ਸਹਿਯੋਗ ਦੇ ਕੇ ਸਹੀ ਸੂਚਨਾਂ ਦਿੱਤੀ ਜਾਵੇ. ਨਗਰ ਨਿਗਮ ਹੁਸ਼ਿਆਰਪੁਰ ਵਲੋਂ ਇਸ ਸਰਵੇ ਸਬੰਧੀ ਕੋਈ ਵੀ ਫੀਸ ਵਸੂਲੀ ਨਹੀਂ ਜਾ ਰਹੀ ਹੈ, ਜੇਕਰ ਕੋਈ ਵਿਅਕਤੀ ਪੈਸਿਆ ਦੀ ਮੰਗ ਕਰਦਾ ਹੈ ਤਾਂ ਇਸ ਦਫਤਰ ਦੇ ਨਿਗਰਾਨ ਇੰਜੀਨੀਅਰ ਸ਼੍ਰੀ ਰਣਜੀਤ ਸਿੰਘ (78141^61618) ਅਤੇ ਸੁਪਰਡੰਟ ਅਮਿਤ ਕੁਮਾਰ (96464^00467) ਨਾਲ ਸੰਪਰਕ ਕਰਕੇ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ.

Related posts

Leave a Reply