ਗੁਰਦਾਸਪੁਰ 9 ਫਰਵਰੀ ( ਅਸ਼ਵਨੀ ) :- ਪਿਸਤੋਲ ਨੁੰਮਾ ਕੋਈ ਚੀਜ ਦਿਖਾ 2 ਮੋਟਰ ਸਾਈਕਲ ਖੋਹ ਕੇ ਫਰਾਰ ਹੋਣ ਸਬੰਧੀ ਸਮਾਚਾਰ ਹਾਸਲ ਹੋਇਆ ਹੈ !ਗੁਰਪਾਲ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਕੋਟ ਭੱਲਾ ਨੇ ਦਸਿਆ ਕਿ ਉਹ ਅਤੇ ਉਸ ਦਾ ਦੋਸਤ ਬਲਜਿੰਦਰ ਸਿੰਘ ਪੁੱਤਰ ਸੁਖਵੰਤ ਸਿੰਘ ਵਾਸੀ ਸਿਰਕੀਆਂ ਬੀਤੇ ਦਿਨ 05.30 ਸ਼ਾਮ ਪੰਡੋਰੀ ਮਹੰਤਾਂ ਤਲਾਬ ਦੇ ਲਾਗੇ ਆਪਸ ਵਿੱਚ ਗੱਲਾ ਕਰ ਰਹੇ ਸੀ ਕਿ ਦੋ ਮੋਨੇ ਨੋਜਵਾਨ ਜਿਨਾਂ ਨੇ ਆਪਣੇ ਮੂੰਹ ਨਾਲ ਮਫਲਰ ਲਪੇਟਿਆ ਹੋਇਆ ਸੀ ਸਾਡੇ ਲਾਗੇ ਆਏ ਤੇ ਪਿਸਤੋਲ ਨੁੰਮਾ ਕੋਈ ਚੀਜ ਦਿਖਾ ਕੇ ਸਾਡੇ ਮੋਟਰ ਸਾਈਕਲ ਜੋ ਮਾਰਕਾ ਬੁਲਟ ਸਟੈਂਡਰਡ ਰੰਗ ਕਾਲਾ ਨੰਬਰ ਪੀ ਬੀ-06-ਏ ਏਸ -2170 ਅਤੇ ਸਪਲੈਂਡਰ ਮੋਟਰ ਸਾਈਕਲ ਨੰਬਰ ਪੀ ਬੀ -06-ਏ ਵੀ 9234 ਰੰਗ ਕਾਲਾ ਖੋ ਕੇ ਗੁਰਦਾਸਪੁਰ ਵਾਲੀ ਸਾਇਡ ਨੂੰ ਲੈ ਗਏ ਹਨ
ਪੁਲਿਸ ਸਟੇਸ਼ਨ ਪੁਰਾਨਾ ਸ਼ਾਲਾ ਵਿਖੇ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ !

EDITOR
CANADIAN DOABA TIMES
Email: editor@doabatimes.com
Mob:. 98146-40032 whtsapp