LATEST : ਪੁਲਿਸ ਦੇ ਨਾਲ ਨਾਲ ਅਧਿਆਪਕਾਂ ਨੂੰ ਵੀ ਹੁਣ ਨਾਕੇ ਤੇ ਚੈਕਿੰਗ ਕਰਨ ਦੇ ਅਧਿਕਾਰ May 1, 2020May 1, 2020 Adesh Parminder Singh ਜਿਲ•ੇ ਦੇ ਚਾਰ ਇੰਟਰ-ਸਟੇਟ ਨਾਕਿਆਂ ਤੇ ਪੁਲਿਸ ਦੇ ਨਾਲ-ਨਾਲ ਸਰਕਾਰੀ ਅਧਿਆਪਕ ਵੀ ਆਉਂਣ ਜਾਣ ਵਾਲਿਆਂ ਕਰਨਗੇ ਜਾਂਚ ਪਠਾਨਕੋਟ, 1 ਮਈ ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ )ਪਠਾਨਕੋਟ ਜਿਲ•ੇ ਦੇ ਚਾਰ ਇੰਟਰ-ਸਟੇਟ ਨਾਕਿਆਂ ਤੇ ਪੁਲਿਸ ਦੇ ਨਾਲ-ਨਾਲ ਸਰਕਾਰੀ ਸਕੂਲਾਂ ਦੇ ਅਧਿਆਪਕ ਵੀ ਹੁਣ ਆਉਂਣ ਜਾਣ ਵਾਲੇ ਲੋਕਾਂ ਦੀ ਸਿਹਤ ਦੀ ਜਾਂਚ ਵਿੱਚ ਸਹਿਯੋਗ ਕਰਨਗੇ ਅਤੇ ਇਸ ਦੀ ਰਿਪੋਰਟ ਰੋਜਾਨਾ ਇਕ ਐਕਸਲ ਸੀਟ ਵਿੱਚ ਡੀਸੀ ਪਠਾਨਕੋਟ ਨੂੰ ਭੇਜਣਗੇ। ਇਹ ਜਾਣਕਾਰੀ Îਜਿਲ•ਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਸ.ਬਲਬੀਰ ਸਿੰਘ ਨੇ ਮਾਧੋਪੁਰ ਨਾਕੇ ਤੇ ਪ੍ਰਸਾਸਨਿਕ ਅਧਿਕਾਰੀਆਂ ਨਾਲ ਡਿਉਟੀ ਤੇ ਮੌਜੂਦ ਅਧਿਆਪਕਾਂ ਦੀ ਹੋਂਸਲਾ ਅਫਜਾਈ ਕਰਦੇ ਹੋਏ ਦਿੱਤੀ। ਇਸ ਮੌਕੇ ਤੇ ਉਨ•ਾਂ ਨੇ ਦੱਸਿਆ ਕਿ ਜਿਥੇ ਸਿੱਖਿਆ ਵਿਭਾਗ ਬੱਚਿਆਂ ਨੂੰ ਅਤੇ Îਜਿਲ•ੇ ਦੀ ਜਨਤਾ ਨੂੰ ਕਰੋਨਾ ਵਾਅਰਸ ਤੋਂ ਜਾਗਰੂਕ ਕਰਨ ਲਈ ਸੋਸਲ ਮੀਡੀਆ ਰਾਹੀਂ ਪੋਸਟਰ ਅਤੇ ਵੀਡੀਓਜ ਬਣਾ ਕੇ ਜਾਗਰੂਕ ਕਰਦੇ ਹੋਏ ਇਸ ਜੰਗ ਵਿੱਚ ਆਪਣਾ ਯੋਗਦਾਨ ਪਾ ਰਿਹਾ ਹੈ। ਉਥੇ ਹੀ ਉਨ•ਾਂ ਦੇ ਅਧਿਆਪਕ Îਜਿਲ•ਾ ਪ੍ਰਸਾਸਨ ਵੱਲੋਂ ਸਮੇਂ-ਸਮੇਂ ਤੇ ਦਿੱਤੀ ਜਾਣ ਵਾਲੀ ਜੰਿਮੇਵਾਰੀ ਨੂੰ ਬਾਖੂਬੀ ਨਿਭਾ ਰਿਹੇ ਹਨ। ਉਨ•ਾਂ ਦੱਸਿਆ ਕਿ Îਜਿਲ•ਾ ਪ੍ਰਸਾਸਨ ਦੇ ਆਦੇਸਾ ਤੇ 120 ਅਧਿਆਪਕਾਂ ਨੂੰ ਵੱਖ-ਵੱਖ ਇੰਟਰ ਸਟੇਟ ਨਾਕਿਆਂ ਤੇ ਤੈਨਾਤ ਕੀਤਾ ਗਿਆ ਹੈ। ਜਿਥੇ ਇਹ ਅਧਿਆਪਕ 8-8 ਘੰਟਿਆਂ ਦੀਆਂ 3 ਸਿਫਟਾਂ ਵਿੱਚ ਆਪਣੀਆਂ ਸੇਵਾਵਾਂ ਦੇਣਗੇ। ਇਹਨਾਂ ਨਾਕਿਆਂ ਤੇ ਇਹ ਅਧਿਆਪਕ ਬਾਹਰੀ ਰਾਜਾਂ ਤੋਂ ਆਉਣ ਵਾਲਿਆਂ ਲੋਕਾਂ ਤੋਂ ਆਉਣ ਦਾ ਕਾਰਨ, ਆਉਣ-ਜਾਣ ਦਾ ਸਮਾਂ, ਗੱਡੀ ਨੰਬਰ ਅਤੇ ਹੋਰ ਜਾਣਕਾਰੀ ਲੈਕੇ ਕੰਪਿਊਟਰ ਵਿੱਚ ਦਰਜ ਕਰਣਗੇ। ਇਸ ਤੋਂ ਇਲਾਵਾ ਇਹ ਅਧਿਆਪਕ ਆਉਣ ਜਾਣ ਵਾਲੇ ਵਿਅਕਤੀਆਂ ਦਾ ਤਾਪਮਾਨ ਚੈਕ ਕਰਨ ਵਿੱਚ ਸਹਿਯੋਗ ਕਰਨ ਦੇ ਨਾਲ-ਨਾਲ ਉਨ•ਾਂ ਵਿੱਚ ਖਾਂਸੀ, ਜੁਕਾਮ ਅਤੇ ਫਲੂ ਦੇ ਲਛੱਣ ਚੈਕ ਕਰਣਗੇ ਅਤੇ ਇਹੋ ਜਿਹੇ ਲੱਛਣ ਮਿਲਣ ਤੇ ਤੁਰੰਤ ਪ੍ਰਸਾਸਨ ਦੀ ਸਹਾਇਤਾ ਨਾਲ ਵਿਅਕਤੀ ਨੂੰ ਏਕਾਂਤਵਾਸ ਵਿੱਚ ਭੇਜਣਾ ਯਕੀਨੀ ਬਣਾਉਣਗੇ ਤਾਂ ਜੋ ਕੋਵਿਡ-19 ਦੇ ਪ੍ਰਸਾਰ ਨੂੰ ਰੋਕਿਆ ਜਾ ਸਕੇ। Adesh Parminder SinghEDITOR CANADIAN DOABA TIMES Email: editor@doabatimes.com Mob:. 98146-40032 whtsapp www.doabatimes.comShare this:FacebookTelegramWhatsAppPrintTwitterLike this:Like Loading...